ਹਾਦਸੇ ’ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਮਿਲੇਗਾ 16 ਲੱਖ ਰੁਪਏ ਮੁਆਵਜ਼ਾ

Thursday, Nov 26, 2026 - 11:22 AM (IST)

ਹਾਦਸੇ ’ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਮਿਲੇਗਾ 16 ਲੱਖ ਰੁਪਏ ਮੁਆਵਜ਼ਾ

ਚੰਡੀਗੜ੍ਹ (ਸੁਸ਼ੀਲ) : ਹਾਦਸੇ ’ਚ ਜਾਨ ਗੁਆਉਣ ਵਾਲੇ ਨੌਜਵਾਨ ਦੇ ਪਰਿਵਾਰ ਨੂੰ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ 16 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਮੁਤਾਬਕ ਮ੍ਰਿਤਕ ਦੀ ਮਾਂ ਨੂੰ ਕੁੱਲ ਮੁਆਵਜ਼ੇ ਦੀ 60 ਫ਼ੀਸਦੀ ਯਾਨੀ 9.60 ਲੱਖ ਰੁਪਏ ਅਤੇ ਪਿਤਾ ਨੂੰ 40 ਫ਼ੀਸਦੀ ਮਤਲਬ ਕਿ 6.40 ਲੱਖ ਰੁਪਏ ਮਿਲਣਗੇ। ਬੀਮਾ ਕੰਪਨੀ ਨੂੰ 45 ਦਿਨਾਂ ਦੇ ਅੰਦਰ ਪੂਰੀ ਰਕਮ ਦਾ ਭੁਗਤਾਨ ਕਰਨਾ ਹੋਵੇਗਾ।
ਬਿਹਾਰ ਦੇ ਰਹਿਣ ਵਾਲੇ ਪਰਵੀਨ ਕੁਮਾਰ ਉਰਫ਼ ਪ੍ਰਵੀਣ ਕੁਮਾਰ ਦੀ 27 ਨਵੰਬਰ, 2023 ਨੂੰ ਚੰਡੀਗੜ੍ਹ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਇਸ ਸਬੰਧੀ ਥਾਣਾ ਸੈਕਟਰ-36 ’ਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਪੁਲਸ ਨੇ ਹਾਦਸੇ ਨੂੰ ਲੈ ਕੇ ਆਈ.ਪੀ.ਸੀ. ਦੀ ਧਾਰਾ 279 ਅਤੇ 337 ਤਹਿਤ ਕੇਸ ਦਰਜ ਕੀਤਾ ਸੀ। ਹਾਦਸੇ ਤੋਂ ਬਾਅਦ ਮ੍ਰਿਤਕ ਦੇ ਮਾਤਾ-ਪਿਤਾ ਨੇ ਮੁਆਵਜ਼ੇ ਲਈ ਅਦਾਲਤ ਦਾ ਬੂਹਾ ਖੜਕਾਇਆ। ਗੱਡੀ ਦੇ ਮਾਲਕ ਸੁਰੇਸ਼ ਮੋਹਨ ਕੈਂਥ ਸਨ ਅਤੇ ਇਸ ਦਾ ਬੀਮਾ ਮੈਗਮਾ ਐੱਚ.ਡੀ.ਆਈ. ਜਨਰਲ ਇੰਸ਼ੋਰੈਂਸ ਕੰਪਨੀ ਕੋਲ ਸੀ। ਮ੍ਰਿਤਕ ਦੀ ਮਾਂ ਗੀਤਾ ਦੇਵੀ ਅਤੇ ਪਿਤਾ ਸ਼ਿਆਮ ਯਾਦਵ ਨੇ ਮੋਟਰ ਵਹੀਕਲ ਐਕਟ ਦੀ ਧਾਰਾ 166 ਤਹਿਤ 40 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਸੀ। ਅਦਾਲਤ ’ਚ ਮ੍ਰਿਤਕ ਦੇ ਮਾਪਿਆਂ ਵੱਲੋਂ ਵਕੀਲ ਨਵਦੀਪ ਅਰੋੜਾ ਅਤੇ ਬੀਮਾ ਕੰਪਨੀ ਵੱਲੋਂ ਵਕੀਲ ਅਰਵਿੰਦ ਗੁਪਤਾ ਨੇ ਸਾਂਝਾ ਬਿਆਨ ਦਿੱਤਾ। ਇਸ ’ਚ ਤੈਅ ਹੋਇਆ ਕਿ ਬੀਮਾ ਕੰਪਨੀ 16 ਲੱਖ ਰੁਪਏ ਦੇ ਕੇ ਮਾਤਾ-ਪਿਤਾ ਦੇ ਮੁਆਵਜ਼ੇ ਦੇ ਦਾਅਵੇ ਦਾ ਪੂਰਨ ਅਤੇ ਅੰਤਿਮ ਨਿਪਟਾਰਾ ਕਰੇਗੀ। ਦੋਵਾਂ ਧਿਰਾਂ ਵਿਚਕਾਰ ਹੋਏ ਸਮਝੌਤੇ ਨੂੰ ਮਨਜ਼ੂਰ ਕਰ ਲਿਆ।
 


author

Babita

Content Editor

Related News