ਪਰਿਵਾਰ ''ਤੇ ਟੁੱਟਾ ਦੁੱਖਾਂ ਦਾ ਪਹਾੜ, ਸੜਕ ਹਾਦਸੇ ''ਚ 21 ਸਾਲਾ ਨੌਜਵਾਨ ਦੀ ਮੌਤ (ਤਸਵੀਰਾਂ)

10/14/2017 7:05:39 PM

ਰੂਪਨਗਰ (ਗੁਰਮੀਤ)— ਰੂਪਨਗਰ ਦੇ ਨੇੜੇ ਨੈਸ਼ਨਲ ਹਾਈਵੇਅ 'ਤੇ ਸੜਕ ਹਾਦਸਾ ਹੋਣ ਦੀ ਖਬਰ ਮਿਲੀ ਹੈ। ਇਹ ਹਾਦਸਾ ਸ਼ਨੀਵਾਰ ਸਵੇਰੇ ਕਰੀਬ 8 ਵਜੇ ਹੋਲੀ ਫੈਮਿਲੀ ਸਕੂਲ ਦੇ ਕੋਲ ਵਾਪਰਿਆ। ਇਸ ਹਾਦਸੇ 'ਚ ਮੋਟਰਸਾਈਕਲ 'ਤੇ ਸਵਾਰ 21 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਜ਼ਖਮੀ ਹੋ ਗਿਆ।

PunjabKesari

ਮਿਲੀ ਜਾਣਕਾਰੀ ਮੁਤਾਬਕ ਹਾਦਸੇ 'ਚ ਮਾਰਿਆ ਗਿਆ ਬੀਰ ਦਵਿੰਦਰ ਨਾਂ ਦਾ ਨੌਜਵਾਨ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਸ਼ਨੀਵਾਰ ਸਵੇਰੇ ਆਪਣੇ ਹੀ ਪਿੰਡ ਵਾਸੀ ਨੌਜਵਾਨ ਜਸਵਿੰਦਰ ਦੇ ਨਾਲ ਮੰਡੀ 'ਚ ਸਬਜ਼ੀ ਵੇਚ ਕੇ ਮੋਟਰਸਾਈਕਲ 'ਤੇ ਇਹ ਦੋਵੇਂ ਪਿੰਡ ਵਾਪਸ ਆ ਰਹੇ ਸਨ ਕਿ ਇਸੇ ਦੌਰਾਨ ਘਟਨਾ ਸਥਾਨ 'ਤੇ ਦੋ ਟਰੱਕਾਂ ਦੀ ਕ੍ਰਾਸਿੰਗ ਦੇ ਕਾਰਨ ਇਕ ਟਰੱਕ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ। ਇਸ ਦੌਰਾਨ ਬੀਰ ਦਵਿੰਦਰ ਦੀ ਮੌਤ ਹੋ ਗਈ ਅਤੇ ਜਸਵਿੰਦਰ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।


Related News