ਸੜਕ ਹਾਦਸੇ ਦੇ ਸਬੰਧ 'ਚ ਕੈਂਟਰ ਚਾਲਕ ਵਿਰੁੱਧ ਪਰਚਾ ਦਰਜ

02/16/2018 3:20:05 PM

ਭੂੰਗਾ/ਗੜ੍ਹਦੀਵਾਲਾ (ਭਟੋਆ)— ਮੰਗਲਵਾਰ ਨੂੰ ਹੁਸ਼ਿਆਰਪੁਰ ਤੋਂ ਦਸੂਹਾ ਰੋਡ 'ਤੇ ਬੱਸ ਅੱਡਾ ਭੂੰਗਾ ਵਿਖੇ ਸੜਕ ਹਾਦੇਸ ਵਿਚ ਇਕ ਔਰਤ ਦੀ ਮੌਕੇ 'ਤੇ ਮੌਤ ਹੋ ਜਾਣ ਦੇ ਸਬੰਧ 'ਚ ਪੁਲਸ ਨੇ ਕੈਂਟਰ ਚਾਲਕ ਵਿਰੁੱਧ ਪਰਚਾ ਦਰਜ ਕਰ ਲਿਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਭੂੰਗਾ ਦੇ ਇੰਚਾਰਜ ਰਾਜਵਿੰਦਰ ਸਿੰਘ ਦੱਸਿਆ ਕਿ ਜਤਿੰਦਰ ਕੁਮਾਰ ਪੁੱਤਰ ਹਰਮੇਸ਼ ਕੁਮਾਰ ਵਾਸੀ ਪਿੰਡ ਚਡਿਆਲ ਥਾਣਾ ਬੁਲ੍ਹੋਵਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਹ ਅਤੇ ਉਸ ਦੀ ਸੱਸ ਸ਼ਰਧਾ ਰਾਣੀ ਪਤਨੀ ਹੇਮ ਰਾਜ ਸ਼ਰਮਾ ਪਿੰਡ ਘੁਘਿਆਲ ਮੰਗਲਵਾਰ ਪੇਲਜ਼ਰ ਸਕੂਟਰੀ 'ਤੇ ਪਿੰਡ ਘੁਘਿਆਲ ਆ ਰਹੇ ਸਨ। ਜਦੋਂ ਉਹ ਬੱਸ ਅੱਡਾ ਭੂੰਗਾ ਵਿਖੇ ਪਹੁੰਚੇ ਤਾਂ ਤੇਜ਼ ਰਫਤਾਰ ਕੈਂਟਰ ਨੰਬਰ ਐੱਚ. ਪੀ-18-ਬੀ-2572 ਦੇ ਚਾਲਕ ਲਖਵੀਰ ਸਿੰਘ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਸੱਸ ਸ਼ਰਧਾ ਰਾਣੀ ਸਕੂਟਰੀ ਤੋਂ ਡਿਗ ਕੇ ਕੈਂਟਰ ਥੱਲੇ ਆ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਜਤਿੰਦਰ ਕੁਮਾਰ ਦੇ ਬਿਆਨਾਂ 'ਤੇ ਲਖਵੀਰ ਸਿੰਘ ਪੁੱਤਰ ਚੰਨਣ ਸਿੰਘ ਚੰਦਰ ਖੇੜੀ ਕਲੋਨੀ ਬਿਲਾਸਪੁਰ ਦੇ ਵਿਰੁੱਧ ਧਾਰਾ 304-ਏ, 279, 427 ਆਈ. ਪੀ. ਸੀ. ਅਧੀਨ ਥਾਣਾ ਹਰਿਆਣਾ ਵਿਖੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News