ਭੈਣ ਨੂੰ ਮਿਲ ਕੇ ਵਾਪਸ ਘਰ ਆ ਰਹੇ ਭਰਾ ਦੀ ਸੜਕ ਹਾਦਸੇ ''ਚ ਮੌਤ
Monday, Sep 18, 2017 - 05:28 PM (IST)
ਮੋਗਾ (ਆਜ਼ਾਦ) - ਇੱਥੋਂ ਥੋੜ੍ਹੀ ਦੂਰ ਪਿੰਡ ਚੁੱਘਾ ਕੋਲ ਮੋਟਰਸਾਈਕਲ ਸਵਾਰ ਬਲਜਿੰਦਰ ਸਿੰਘ (19) ਨਿਵਾਸੀ ਫਤਿਹਗੜ੍ਹ ਕੋਰਾਟਨਾ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਪਤਾ ਲੱਗਾ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਗੁਲਜ਼ਾਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਮੋਗਾ ਪਹੁੰਚਾਇਆ।
ਪੁਲਸ ਸੂਤਰਾਂ ਅਨੁਸਾਰ ਬਲਜਿੰਦਰ ਸਿੰਘ ਆਪਣੇ ਮੋਟਰਸਾਈਕਲ 'ਤੇ ਅੱਜ ਸਵੇਰੇ ਆਪਣੀ ਭੈਣ ਨੂੰ ਪਿੰਡ ਚੀਮੇ ਮਿਲਣ ਲਈ ਗਿਆ ਸੀ ਕਿ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਪਿੰਡ ਚੁੱਘਾ ਕੋਲ ਟਰੈਕਟਰ-ਟਰਾਲੀ
ਕਰਾਸ ਕਰਨ ਲੱਗਾ ਤਾਂ ਛੋਟੇ ਹਾਥੀ ਨਾਲ ਜਾ ਟਕਰਾਇਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਲਜਿੰਦਰ ਸਿੰਘ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ।
ਪੁਲਸ ਨੇ ਮ੍ਰਿਤਕ ਦੇ ਪਿਤਾ ਹਾਕਮ ਸਿੰਘ ਦੇ ਬਿਆਨਾਂ 'ਤੇ ਅ/ਧ 174 ਦੀ ਕਾਰਵਾਈ ਕੀਤੀ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
