ਵਿਆਹ ਲਈ ਸਜੀ ਕਾਰ ਨਾਲ ਵਾਪਰਿਆ ਹਾਦਸਾ, 1 ਦੀ ਮੌਤ (ਤਸਵੀਰਾਂ)

Monday, Oct 14, 2019 - 02:15 PM (IST)

ਵਿਆਹ ਲਈ ਸਜੀ ਕਾਰ ਨਾਲ ਵਾਪਰਿਆ ਹਾਦਸਾ, 1 ਦੀ ਮੌਤ (ਤਸਵੀਰਾਂ)

ਮੁਕੇਰੀਆਂ (ਅਮਰੀਕ)— ਅੱਜ ਤੜਕਸਾਰ ਮੁਕੇਰੀਆਂ ਦੇ ਤਲਵਾੜਾ ਰੋਡ ਦੇ ਪਿੰਡ ਗਾਹਲਦੀਆਂ ਨੇੜੇ ਸੜਕ ਹਾਦਸਾ ਵਾਪਰਨ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੀਤ (35) ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ ਗੁਰਮੀਤ ਆਪਣੀ ਕਾਰ ਨੂੰ ਫੁੱਲਾਂ ਨਾਲ ਸਜਾ ਕੇ ਆਪਣੇ ਦੋਸਤ ਦੇ ਵਿਆਹ 'ਚ ਲੈ ਕੇ ਗਿਆ ਸੀ। ਦੋਸਤ ਦੇ ਵਿਆਹ ਤੋਂ ਬਾਅਦ ਇਸ ਡੋਲੀ ਵਾਲੀ ਕਾਰ 'ਚ ਸਵਾਰ ਹੋ ਕੇ ਦੋਸਤ ਦਾ ਪਰਿਵਾਰ ਨਵੀਂ ਵਿਆਹੀ ਵੋਹਟੀ ਨਾਲ ਆਪਣੇ ਘਰ ਪਹੁੰਚਿਆ। 

PunjabKesari

ਉਸ ਤੋਂ ਬਾਅਦ ਗੁਰਮੀਤ ਵੀ ਆਪਣੇ ਘਰ ਨੂੰ ਵਾਪਸ ਚੱਲ ਪਿਆ। ਮੁਕੇਰੀਆਂ ਤਲਵਾੜਾ ਰੋਡ 'ਤੇ ਗੁਰਮੀਤ ਦੀ ਕਾਰ ਦੀ ਟੱਕਰ ਟਿੱਪਰ ਨਾਲ ਹੋ ਗਈ। ਇਸ ਹਾਦਸੇ 'ਚ ਗੁਰਮੀਤ ਦੀ ਮੀਕੇ 'ਤੇ ਹੀ ਮੌਤ ਹੋ ਗਈ। ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੇ ਸਮੇਂ ਗੁਰਮੀਤ ਕਾਰ 'ਚ ਇਕੱਲਾ ਹੀ ਸਵਾਰ ਸੀ। ਉਥੇ ਹੀ ਪਰਿਵਾਰ ਨੇ ਟਿੱਪਰ ਚਾਲਕ ਨੂੰ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

PunjabKesari


author

shivani attri

Content Editor

Related News