ਟਰੱਕ ਦੇ ਕੁਚਲਣ ਨਾਲ ਪਿਓ-ਧੀ ਦੀ ਮੌਤ, ਪਤਨੀ ਜਖਮੀ
Sunday, Jun 17, 2018 - 01:46 AM (IST)
ਜੈਂਤੀਪੁਰ,(ਬਲਜੀਤ ਕਾਹਲੋਂ)— ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਤਲਵੰਡੀ ਖੁੰਮਣ ਵਿਖੇ ਇੱਕ ਸੜਕ ਹਾਦਸੇ 'ਚ ਪਿਓ-ਧੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਕ ਸਿੰਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪੁਰੀਆ ਕਲਾਂ, ਜਿਲ੍ਹਾ ਗੁਰਦਾਸਪੁਰ ਆਪਣੀ 7 ਸਾਲਾਂ ਲੜਕੀ ਪਲਵਿੰਦਰ ਕੌਰ ਅਤੇ ਪਤਨੀ ਸੁਖਵਿੰਦਰ ਕੌਰ ਨਾਲ ਆਪਣੇ ਪਿੰਡ ਨੂੰ ਜਾ ਰਿਹਾ ਸੀ। ਇਸ ਦੌਰਾਨ ਇਕ ਟਰੱਕ ਨੇ ਦੋਵਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਪਿਓ-ਧੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਸੁਖਵਿੰਦਰ ਕੌਰ ਜ਼ਖਮੀ ਹੋ ਗਈ। ਇਸ ਮੌਕੇ ਜਾਣਕਾਰੀ ਦਿੰਦਿਆ ਏ. ਐੱਸ. ਆਈ. ਅਮਨਦੀਪ ਸਿੰਘ ਨੇ ਦੱਸਿਆਂ ਕਿ ਦੋਸ਼ੀ ਟਰੱਕ ਡਰਾਈਵਰ ਬਲਕਾਰ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਖੈੜੇਬਾਲਾ ਚੱਕ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਹੈ।
