ਚੰਡੀਗੜ੍ਹ ''ਚ ਦਸੰਬਰ ਤੋਂ ਲਾਗੂ ਹੋਵੇਗਾ ''ਰਾਈਟ ਟੂ ਸਰਵਿਸ'' ਐਕਟ

Wednesday, Nov 28, 2018 - 03:35 PM (IST)

ਚੰਡੀਗੜ੍ਹ ''ਚ ਦਸੰਬਰ ਤੋਂ ਲਾਗੂ ਹੋਵੇਗਾ ''ਰਾਈਟ ਟੂ ਸਰਵਿਸ'' ਐਕਟ

ਚੰਡੀਗੜ੍ਹ (ਵਿਜੇ) : ਚੰਡੀਗੜ੍ਹ 'ਚ 'ਰਾਈਟ ਟੂ ਸਰਵਿਸ' ਐਕਟ ਦਸੰਬਰ 'ਚ ਲਾਗੂ ਹੋਵੇਗਾ। ਹੁਣ ਜੇਕਰ ਕੋਈ ਵੀ ਸਰਕਾਰੀ ਵਿਭਾਗ ਕਿਸੇ ਵੀ ਤਰ੍ਹਾਂ ਦੀ ਸਰਵਿਸ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਇਸ ਦੀ ਸ਼ਿਕਾਇਤ 'ਰਾਈਟ ਟੂ ਸਰਵਿਸ' ਕਮਿਸ਼ਨ ਕੋਲ ਕੀਤੀ ਜਾ ਸਕੇਗੀ। ਇਸ ਐਕਟ ਲਈ ਚੰਡੀਗੜ੍ਹ 'ਚ ਅਪੁਆਇੰਟ ਕੀਤੇ ਗਏ ਕਮਿਸ਼ਨਰ ਕੇ. ਕੇ. ਜਿੰਦਲ ਨੇ ਦੱਸਿਆ ਕਿ ਸਾਰੇ ਵਿਭਾਗਾਂ ਤੋਂ ਡਿਟੇਲ ਉਨ੍ਹਾਂ ਕੋਲ ਆ ਚੁੱਕੀ ਹੈ। ਵਿਭਾਗਾਂ ਤੋਂ ਪੁੱਛਿਆ ਗਿਆ ਸੀ ਕਿ ਸਾਰੀਆਂ ਸੇਵਾਵਾਂ ਲਈ ਕਿਸ ਅਧਿਕਾਰੀ ਦੀ ਜ਼ਿੰਮੇਵਾਰੀ ਹੋਵੇਗੀ। ਇਸ ਦੇ ਨਾਲ ਹੀ ਵਿਭਾਗਾਂ ਨਾਲ ਜੁੜੀਆਂ ਸਾਰੀਆਂ ਸੇਵਾਵਾਂ ਨੂੰ ਵੀ ਕੰਪਾਈਲ ਕਰ ਲਿਆ ਗਿਆ ਹੈ। ਫਾÂਲ ਨੂੰ ਸਾਰੇ ਵਿਭਾਗਾਂ ਦੇ ਸਕੱਤਰਾਂ ਕੋਲ ਭੇਜ ਦਿੱਤਾ ਗਿਆ ਹੈ। ਉੱਥੇ ਕੰਸੈਂਟ ਮਿਲਣ ਤੋਂ ਬਾਅਦ ਫਾਈਨਲ ਮਨਜ਼ੂਰੀ ਲਈ ਇਸ ਹਫਤੇ ਫਾਈਲ ਨੂੰ ਯੂ. ਟੀ. ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਕੋਲ ਭੇਜ ਦਿੱਤਾ ਜਾਵੇਗਾ। ਇਸ ਤੋਂ ਬਾਅਦ ਐਕਟ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ।


author

Babita

Content Editor

Related News