ਸੂਬਾ ਸਰਕਾਰ ਰਾਈਸ ਮਿੱਲਰਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ : ਕਟਾਰੂਚੱਕ
Friday, Aug 19, 2022 - 11:36 PM (IST)
ਚੰਡੀਗੜ੍ਹ : ਰਾਈਸ ਮਿੱਲਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਨਵੀਆਂ ਰਾਈਸ ਮਿੱਲਾਂ ਦੀ ਅੰਤਿਮ ਰਜਿਸਟ੍ਰੇਸ਼ਨ ਕਰਾਉਣ ਲਈ ਬਿਨੈ-ਪੱਤਰ ਜਮ੍ਹਾ ਕਰਨ ਦੀ ਆਖਰੀ ਮਿਤੀ 5 ਅਗਸਤ ਤੋਂ 5 ਸਤੰਬਰ 2022 ਤੱਕ ਵਧਾਉਣ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰੀ ਨੇ ਮਿੱਲਰਾਂ ਨਾਲ ਇਕ ਵਿਸਥਾਰਿਤ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਰਾਈਸ ਮਿੱਲਰਾਂ ਦੀ ਇਸ ਦਲੀਲ ਨੂੰ ਸਵੀਕਾਰ ਕੀਤਾ ਕਿ ਮੌਨਸੂਨ ਸ਼ੁਰੂ ਹੋਣ ਨਾਲ ਉਸਾਰੀ ਕਾਰਜਾਂ ਵਿੱਚ ਅੜਿੱਕਾ ਪਿਆ ਹੈ ਅਤੇ ਰਾਈਸ ਮਿੱਲਾਂ ਨੂੰ ਸ਼ੁਰੂ ਕਰਨ ਲਈ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਆਵਾਜਾਈ ਮੱਠੀ ਪੈ ਗਈ ਹੈ। ਨਤੀਜੇ ਵਜੋਂ ਕੁਝ ਮਿੱਲਰਾਂ, ਅਧਿਕਾਰੀਆਂ ਵੱਲੋਂ ਆਪਣੇ ਅਹਾਤੇ ਦੇ ਨਿਰੀਖਣ ਲਈ ਨਿਰਧਾਰਤ ਮਿਤੀ ਤੋਂ ਪਹਿਲਾਂ ਪ੍ਰੀ-ਰਜਿਸਟ੍ਰੇਸ਼ਨ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰਨ ਵਿੱਚ ਅਸਮਰੱਥ ਸਨ।
ਖ਼ਬਰ ਇਹ ਵੀ : ਸਿਮਰਨਜੀਤ ਮਾਨ ਦਾ ਹੁਣ ਜਨੇਊ ਨੂੰ ਲੈ ਕੇ ਵੱਡਾ ਬਿਆਨ, ਉਥੇ PAU ਨੂੰ ਮਿਲਿਆ ਨਵਾਂ VC, ਪੜ੍ਹੋ TOP 10
ਇਸ ਤੋਂ ਇਲਾਵਾ ਹਾਲ ਹੀ 'ਚ ਕਈ ਜਨਤਕ ਛੁੱਟੀਆਂ ਨੂੰ ਧਿਆਨ ਵਿੱਚ ਰੱਖਦਿਆਂ ਮੰਤਰੀ ਨੇ ਪੁਰਾਣੀਆਂ ਰਾਈਸ ਮਿੱਲਾਂ ਦੇ ਪੜਾਅ 2 ਦੀ ਅਲਾਟਮੈਂਟ ਲਈ ਅਪਲਾਈ ਕਰਨ ਦੀ ਆਖਰੀ ਮਿਤੀ 20 ਅਗਸਤ ਤੋਂ ਵਧਾ ਕੇ 24 ਅਗਸਤ ਕਰਨ ਦਾ ਫੈਸਲਾ ਕੀਤਾ ਹੈ। ਉਦਯੋਗ ਪੱਖੀ ਮਾਹੌਲ ਨੂੰ ਯਕੀਨੀ ਬਣਾਉਣ ਲਈ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੰਤਰੀ ਨੇ ਕਿਹਾ ਕਿ ਰਾਈਸ ਮਿੱਲਰਾਂ ਦਾ ਪੰਜਾਬ ਦੀ ਆਰਥਿਕ ਬਿਹਤਰੀ ਨਾਲ ਬਹੁਤ ਅਨਿੱਖੜਵਾਂ ਸਬੰਧ ਹੈ, ਇਸ ਲਈ ਸੂਬਾ ਸਰਕਾਰ ਇਨ੍ਹਾਂ ਦੇ ਹਿੱਤਾਂ ਨੂੰ ਤਰਜੀਹ ਦੇਵੇਗੀ।
ਇਹ ਵੀ ਪੜ੍ਹੋ : SKM ਦਾ ਐਲਾਨ, ਜੇ CM ਯੋਗੀ ਨਾਲ ਮੀਟਿੰਗ ਦਾ ਸਮਾਂ ਨਾ ਮਿਲਿਆ ਤਾਂ ਕੱਢਣਗੇ ਰੋਸ ਮਾਰਚ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।