ਰਿਵਾਲਵਰ ਸਾਫ ਕਰਦੇ ਹੋਏ ਚੱਲੀ ਗੋਲੀ, ਏ.ਐੱਸ.ਆਈ. ਦੀ ਮੌਤ

Sunday, Apr 21, 2019 - 03:30 PM (IST)

ਰਿਵਾਲਵਰ ਸਾਫ ਕਰਦੇ ਹੋਏ ਚੱਲੀ ਗੋਲੀ, ਏ.ਐੱਸ.ਆਈ. ਦੀ ਮੌਤ

ਪਟਿਆਲਾ (ਬਲਜਿੰਦਰ)—ਸ਼ਹਿਰ ਦੇ ਥਾਣਾ ਅਨਾਜ ਮੰਡੀ ਦੇ ਅਧੀਨ ਪੈਂਦੇ ਰਣਜੀਤ ਵਿਹਾਰ ਇਲਾਕੇ ਵਿਚ ਸੀ.ਆਈ.ਡੀ ਦੇ ਇਕ ਏ.ਐਸ.ਆਈ. ਬਲਵਿੰਦਰ ਸਿੰਘ ਰਿਵਾਲਵਰ ਸਾਫ ਕਰਦੇ ਹੋਏ ਗੋਲੀ ਚੱਲਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉਹ ਪਟਿਆਲਾ ਵਿਚ ਹੀ ਤਾਇਨਾਤ ਸਨ। ਜਿਉਂ ਹੀ ਪਰਿਵਾਰ ਨੂੰ ਪਤਾ ਲੱÎਗਿਆ ਤਾਂ ਪਰਿਵਾਰ ਵਾਲਿਆਂ ਨੇ ਥਾਣਾ ਅਨਾਜ ਮੰਡੀ ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲਿਆ।

ਇਸ ਮਾਮਲੇ ਵਿਚ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕੀਤੀ ਗਈ। ਇਹ ਘਟਨਾ ਬੀਤੀ ਰਾਤ ਦੀ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਥਾਣਾ ਅਨਾਜ ਮੰਡੀ ਦੀ ਐੱਸ.ਐੱਚ.ਓ. ਸੁਖਵਿੰਦਰ ਕੌਰ ਨੇ ਦੱਸਿਆ ਕਿ ਪਰਿਵਾਰ ਦੀ ਸੂਚਨਾ ਤੋਂ ਬਾਅਦ ਉਨ੍ਹਾਂ ਵਲੋਂ ਵੀ ਤੱਥਾਂ ਦੀ ਜਾਂਚ ਕੀਤੀ ਗਈ ਅਤੇ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਮੌਤ ਸਰਵਿਸ ਰਿਵਾਲਵਰ ਤੋਂ ਗੋਲੀ ਚੱਲਣ ਨਾਲ ਹੋਈ ਹੈ। ਉਨ੍ਹਾਂ ਦੱਸਿਆ ਕਿ ਪੋਸਟ ਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ।


author

Shyna

Content Editor

Related News