ਚੱਬੇਵਾਲ ਵਿਖੇ ਪਾਣੀ ਦੇ ਟੋਬੇ ’ਚ ਡਿੱਗ ਕੇ ਡੁੱਬਣ ਨਾਲ ਰਿਟਾਇਰਡ ਅਧਿਆਪਕਾ ਦੀ ਮੌਤ
Friday, Jul 21, 2023 - 05:40 PM (IST)
ਚੱਬੇਵਾਲ (ਗੁਰਮੀਤ)- ਥਾਣਾ ਚੱਬੇਵਾਲ ਅਧੀਨ ਪੈਦੇਂ ਪਿੰਡ ਜਿਆਣ ਵਿਖੇ ਮੁੱਖ ਮਾਰਗ ਕੰਢੇ ਬਣੇ ਗੰਦੇ ਪਾਣੀ ਦੇ ਟੋਬੇ ਵਿੱਚ ਡਿੱਗ ਕੇ ਡੁੱਬਣ ਨਾਲ ਇਕ ਰਿਟਾਇਰਡ ਅਧਿਆਪਕਾ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਚੱਬੇਵਾਲ ਪੁਲਸ ਨੂੰ ਮ੍ਰਿਤਕਾਂ ਦੇ ਭਰਾ ਜਸਵੀਰ ਸਿੰਘ ਵਾਸੀ ਜਿਆਣ ਨੇ ਦਿੱਤੇ ਬਿਆਨਾਂ ਵਿੱਚ ਦੱਸਿਆਂ ਕਿ ਉਨ੍ਹਾਂ ਦੀ ਭੈਣ ਮਹਿੰਦਰ ਕੌਰ ਪੁੱਤਰੀ ਲਛਮਣ ਸਿੰਘ ਵਾਸੀ ਜਿਆਣ ਜੋ ਕਿ ਬਤੌਰ ਅਧਿਆਪਕਾ ਰਿਟਾਇਰ ਸਨ।
ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਸਵੇਰੇ 5 ਕੁ ਵਜੇ ਪਿੰਡ ਜਿਆਣ ਤੋਂ ਬਾਹਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸਨ ਜਦੋਂ ਕਾਫ਼ੀ ਸਮਾਂ ਬੀਤ ਗਿਆ ਤਾਂ ਉਨ੍ਹਾਂ ਦੀ ਭੈਣ ਮਹਿੰਦਰ ਕੌਰ ਵਾਪਸ ਨਹੀਂ ਪਰਤੀ। ਭਾਲ ਕਰਨ ’ਤੇ ਮਹਿੰਦਰ ਕੌਰ ਦੀ ਲਾਸ਼ ਪਿੰਡ ਦੇ ਨਿਕਾਸੀ ਗੰਦੇ ਪਾਣੀ ਦੇ ਟੋਬੇ ਵਿੱਚੋਂ ਮਿਲੀ। ਥਾਣਾ ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪਏ ਭਾਰੀ ਮੀਂਹ ਦੇ ਚੱਲਦਿਆਂ ਕਿਸਾਨਾਂ ਨੂੰ ਇਹ ਵੱਡੀ ਰਾਹਤ ਦੇ ਸਕਦੀ ਹੈ ਮਾਨ ਸਰਕਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ