ਰਿਟਾਇਰਡ ਬੈਂਕ ਮੁਲਾਜ਼ਮ ਨੇ ਖੁਦ ਨੂੰ ਲਗਾਈ ਅੱਗ : ਹਾਲਤ ਗੰਭੀਰ

Sunday, Aug 22, 2021 - 02:16 AM (IST)

ਲੁਧਿਆਣਾ (ਜ.ਬ.)- ਬਸਤੀ ਜੋਧੇਵਾਲ ਦੇ ਨੂਰਵਾਲਾ ਇਲਾਕੇ ’ਚ ਸ਼ਨੀਵਾਰ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਬੈਂਕ ਤੋਂ ਰਿਟਾਇਰਡ ਇਕ ਮੁਲਾਜ਼ਮ ਨੇ ਆਪਣੇ ਘਰ ਦੀ ਤੀਜੀ ਮੰਜ਼ਿਲ ਦੀ ਛੱਤ ’ਤੇ ਚੜ੍ਹ ਕੇ ਆਪਣੇ ’ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਲਈ। 75 ਫੀਸਦੀ ਤੋਂ ਜ਼ਿਆਦਾ ਝੁਲਸੀ ਹਾਲਤ ’ਚ ਪਵਨ ਭੱਲਾ (54) ਨੂੰ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦਰਮਿਆਨ ਜੂਝ ਰਿਹਾ ਹੈ। ਫਿਲਹਾਲ ਖੁਦਕੁਸ਼ੀ ਦੇ ਯਤਨ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਪੁਲਸ ਕੇਸ ਦੀ ਛਾਣਬੀਨ ਕਰ ਰਹੀ ਹੈ।

ਇਹ ਵੀ ਪੜ੍ਹੋ- ਕਾਂਗਰਸ ਭਵਨ ਦੀ ਥਾਂ ਸਕੱਤਰੇਤ ਦਫ਼ਤਰਾਂ 'ਚ ਕਿਉਂ ਨਹੀਂ ਬੈਠਦੇ ਪੰਜਾਬ ਦੇ ਮੰਤਰੀ : ਮਾਨ

ਘਟਨਾ ਸਥਾਨ ਤੋਂ ਇਕੱਠੀ ਕੀਤੀ ਜਾਣਕਾਰੀ ਮੁਤਾਬਕ ਪਵਨ ਆਪਣੀ ਪਤਨੀ ਆਸ਼ਾ, ਬੇਟੇ ਹਿਮਾਂਸ਼ੂ ਅਤੇ ਬੇਟੀ ਈਸ਼ਾ ਨਾਲ ਰਹਿੰਦਾ ਹੈ। ਕਰੀਬ 3 ਸਾਲ ਪਹਿਲਾਂ ਪਵਨ ਨੇ ਸਵੈਇੱਛਾ ਨਾਲ ਬੈਂਕ ਦੀ ਨੌਕਰੀ ਤੋਂ ਰਿਟਾਇਰਮੈਂਟ ਲੈ ਲਈ ਸੀ। ਕੁਝ ਸਮਾਂ ਪਹਿਲਾਂ ਪਵਨ ਸੜਕ ਹਾਦਸੇ ’ਚ ਜ਼ਖਮੀ ਹੋ ਗਿਆ ਸੀ। ਸਿਰ ’ਚ ਸੱਟ ਲੱਗਣ ਕਾਰਨ ਉਹ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਰਹਿੰਦਾ ਸੀ।

ਦੱਸਿਆ ਜਾਂਦਾ ਹੈ ਕਿ ਅੱਜ ਸਵੇਰੇ ਕਰੀਬ 10 ਵਜੇ ਉਹ ਘਰ ਦੀ ਤੀਜੀ ਮੰਜ਼ਿਲ ’ਤੇ ਗਿਆ, ਜਿੱਥੇ ਉਸ ਨੇ ਖੁਦ ’ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਲਈ ਅਤੇ ਛੱਤ ਤੋਂ ਦੂਜੀ ਮੰਜ਼ਿਲ ’ਤੇ ਆ ਡਿੱਗਾ। ਲੋਕਾਂ ਨੇ ਅੱਗ ਦੀਆਂ ਲਪਟਾਂ ਨਾਲ ਘਿਰੇ ਹੋਏ ਪਵਨ ਨੂੰ ਦੇਖ ਕੇ ਰੌਲਾ ਪਾਇਆ।

ਇਹ ਵੀ ਪੜ੍ਹੋ- ਜਨਤਾ ਨੂੰ ਸੂਲੀ ਟੰਗ 7 ਸਾਲਾਂ ’ਚ ਪੈਟਰੋਲੀਅਮ ਪਦਾਰਥਾਂ ਤੋਂ ਕੇਂਦਰ ਦੀ ਕਮਾਈ ’ਚ ਹੋਇਆ 300 ਫੀਸਦੀ ਵਾਧਾ : ਚੀਮਾ

ਗੁਆਂਢੀਆਂ ਨੇ ਦੱਸਿਆ ਕਿ ਉਸ ਸਮੇਂ ਭੱਲਾ ਦੀ ਪਤਨੀ ਅਤੇ ਬੇਟਾ ਘਰ ’ਚ ਮੌਜੂਦ ਸਨ। ਲੋਕਾਂ ਦੀ ਮਦਦ ਨਾਲ ਉਨ੍ਹਾਂ ਨੇ ਅੱਗ ਬੁਝਾਈ ਅਤੇ ਐਂਬੂਲੈਂਸ ’ਚ ਉਸ ਨੂੰ ਦਯਾਨੰਦ ਹਸਪਤਾਲ ਪਹੁੰਚਾਇਆ। ਉਧਰ ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਘਟਨਾ ਸਥਾਨ ’ਤੇ ਪਈ ਪਲਾਸਟਿਕ ਦੀ ਕੇਨੀ, ਮਾਚਿਸ ਦੀ ਡੱਬੀ ਅਤੇ ਹੋਰ ਸਾਮਾਨ ਕਬਜ਼ੇ ’ਚ ਲੈ ਲਿਆ ਹੈ। ਥਾਣਾ ਮੁਖੀ ਮੁਹੰਮਦ ਜਮੀਲ ਨੇ ਦੱਸਿਆ ਕਿ ਅਨਫਿੱਟ ਐਲਾਨੇ ਜਾਣ ਕਾਰਨ ਪਵਨ ਦੇ ਬਿਆਨ ਨਹੀਂ ਲਏ ਜਾ ਸਕੇ। ਹਾਲ ਦੀ ਘੜੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਤਫਤੀਸ਼ ਜਾਰੀ ਹੈ।


Bharat Thapa

Content Editor

Related News