ਪੰਜ ਸੂਬਿਆਂ ਦੇ ਨਤੀਜਿਆਂ ਤੋਂ ਬਾਅਦ ਸੰਸਦ ਸੈਸ਼ਨ ਦਾ ਦੂਜਾ ਦਿਨ (ਪੜੋ 12 ਦਸੰਬਰ ਦੀਆਂ ਖਾਸ ਖਬਰਾਂ)

Wednesday, Dec 12, 2018 - 01:46 AM (IST)

ਪੰਜ ਸੂਬਿਆਂ ਦੇ ਨਤੀਜਿਆਂ ਤੋਂ ਬਾਅਦ ਸੰਸਦ ਸੈਸ਼ਨ ਦਾ ਦੂਜਾ ਦਿਨ (ਪੜੋ 12 ਦਸੰਬਰ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ/ਜਲੰਧਰ (ਵੈਬ ਡੈਸਕ)—ਪੰਜ ਸੂਬਿਆਂ ਦੀਆਂ ਚੋਣਾਂ ਤੋਂ ਬਾਅਦ ਅੱਜ ਸ਼ੀਤਕਾਲੀਨ ਸੈਸ਼ਨ ਦੇ ਦੂਜੇ ਦਿਨ ਕਾਰਵਾਈ ਸ਼ੁਰੂ ਹੋਵੇਗੀ। ਇਸ ਦੌਰਾਨ ਸੰਸਦ ਸੈਸ਼ਨ ਦੇ ਹੰਗਾਮੇਦਾਰ ਰਹਿਣ ਦੇ ਆਸਾਰ ਹਨ। ਦੱਸ ਦਈਏ ਕਿ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਦੀਆਂ ਚੋਣ ਦੇ ਨਤੀਜੇ ਮੰਗਲਵਾਰ ਨੂੰ ਐਲਾਨ ਕਰ ਦਿੱਤੇ ਗਏ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੰਸਦ ਦੀ ਕਾਰਵਾਈ ਸਾਬਕਾ ਪ੍ਰਧਾਨ ਮੰਤਰਾ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇ ਕੇ ਮੁਲਤਵੀ ਕਰ ਦਿੱਤੀ ਗਈ।

ਕਮੇਡੀ ਕਿੰਗ ਕਪਿਲ ਸ਼ਰਮਾ ਗਿੰਨੀ ਚੈਤਰਥ ਨਾਲ ਲੈਣਗੇ ਫੇਰੇ


12 ਦਸੰਬਰ ਨੂੰ ਆਪਣੀ ਮਹਿਲਾ ਦੋਸਤ ਗਿੰਨੀ ਚੈਤਰਥ ਨਾਲ ਵਿਆਹ ਕਰਵਾਉਣ ਜਾ ਰਹੇ ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਵਿਆਹ ਦੇ ਜਸ਼ਨ ਸ਼ੁਰੂ ਹੋ ਗਏ ਹਨ। ਉਨ੍ਹਾਂ ਦੇ ਘਰ ਮਹਿੰਦੀ ਰਸਮ ਨਿਭਾਈ ਜਾ ਰਹੀ ਹੈ। ਕਪਿਲ ਦੀ ਭੈਣ ਪੂਜਾ ਸ਼ਰਮਾ ਸਮੇਤ ਹੋਰਨਾਂ ਵਲੋਂ ਮਹਿੰਦੀ ਲਗਾਈ ਗਈ। ਇਸ ਸਮੇਂ ਉਨ੍ਹਾਂ ਦੇ ਘਰ ਡੀ.ਜੇ ਲਗਾ ਕੇ ਖੂਬ ਜਸ਼ਨ ਮਨਾਏ ਜਾ ਰਹੇ ਹਨ।

ਕੈਪਟਨ ਦੀ ਰਿਹਾਇਸ਼ ਮੋਤੀ ਮਹਿਲ ਬਾਹਰ ਧਰਨਾ


ਆਮ ਆਦਮੀ ਪਾਰਟੀ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਜਾ ਰਹੀ ਹੈ। ਇਸ ਤਹਿਤ 12 ਦਸੰਬਰ ਨੂੰ ਪਟਿਆਲਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਇਹ ਧਰਨਾ ਬੇਰੁਜ਼ਗਾਰੀ, ਕਿਸਾਨੀ ਕਰਜ਼ ਮੁਆਫੀ ਤੇ ਹੋਰ ਵਾਅਦੇ ਪੂਰੇ ਨਾ ਕਰਨ ਖਿਲਾਫ ਦਿੱਤਾ ਜਾਏਗਾ।ਇਸ ਸਬੰਧੀ ਮੋਗਾ ਵਿੱਚ ਆਮ ਆਦਮੀ ਪਾਰਟੀ ਯੂਥ ਨੇ ਆਪਣੇ ਵਰਕਰਾਂ ਨਾਲ ਮੀਟੰਗ ਕਰਕੇ ਧਰਨੇ ਵਿੱਚ ਸ਼ਾਮਲ ਹੋਣ ਦੀ ਰਣਨੀਤੀ ਉਲੀਕੀ।

ਮੁੰਬਈ 'ਚ ਵਿਆਹ ਦੇ ਬੰਧਨ 'ਚ ਬੱਝਣਗੇ ਈਸ਼ਾ ਤੇ ਆਨੰਦ ਪੀਰਾਮਲ


ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦਾ ਵਿਆਹ ਅਜੇ ਅਤੇ ਸਵਾਤੀ ਪਿਰਾਮਲ ਦੇ ਬੇਟੇ ਆਨੰਦ ਪਿਰਾਮਲ ਨਾਲ ਅੱਜ ਮਤਲਬ ਕਿ 12 ਦਸੰਬਰ ਨੂੰ ਹੋਣ ਜਾ ਰਿਹਾ ਹੈ। ਵਿਆਹ ਤੋਂ ਪਹਿਲਾਂ ਦੇ ਫੰਕਸ਼ਨ ਰਾਜਸਥਾਨ ਦੇ ਉਦੇਪੁਰ 'ਚ ਬਹੁਤ ਹੀ ਵੱਡੇ ਪੱਧਰ 'ਤੇ ਮਨਾਏ ਗਏ। ਲਗਾਤਾਰ 2 ਦਿਨ ਤਕ ਚੱਲਣ ਵਾਲੇ ਇਨ੍ਹਾਂ ਫੰਕਸ਼ਨਾਂ 'ਚ ਦੇਸ਼-ਵਿਦੇਸ਼ ਦੇ ਮਹਿਮਾਨ ਨਵੇਂ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। 

ਰਜਨੀਕਾਂਤ ਹੋਏ 68 ਸਾਲ ਦੇ 


ਦੱਖਣੀ ਭਾਰਤ 'ਚ 'ਰੱਬ' ਦੀ ਤਰ੍ਹਾਂ ਪੂਜੇ ਜਾਣ ਵਾਲੇ ਰਜਨੀਕਾਂਤ ਅੱਜ ਮਤਲਬ ਕਿ 12 ਦਸੰਬਰ ਨੂੰ 68 ਸਾਲ ਦੇ ਹੋ ਜਾਣਗੇ। ਉਨ੍ਹਾਂ ਦੇ ਫੈਨਜ਼ ਨੇ ਇਸ ਦਿਨ ਲਈ ਜੰਮ ਕੇ ਤਿਆਰੀ ਵੀ ਕਰ ਲਈ ਹੈ ਅਤੇ ਕਈ ਪਲਾਨ ਵੀ ਬਣਾਏ ਹਨ।

ਅੱਜ ਹੈ ਸਿਕਸਰ ਕਿੰਗ ਦਾ ਜਨਮਦਿਨ


ਭਾਰਤ ਦੇ ਦਿੱਗਜ ਬੱਲੇਬਾਜ਼ਾਂ 'ਚੋਂ ਇਕ 'ਸਿਕਸਰ ਕਿੰਗ' ਦੇ ਨਾਂ ਤੋਂ ਮਸ਼ਹੂਰ ਯੁਵਰਾਜ ਸਿੰਘ (ਯੁਵੀ) ਦਾ ਜਨਮ 12 ਦਸੰਬਰ 1981 ਨੂੰ ਚੰਡੀਗੜ੍ਹ 'ਚ ਹੋਇਆ ਸੀ। ਅੱਜ ਯੁਵੀ ਦਾ ਜਨਮਦਿਨ ਹੈ ਉਹ 36 ਸਾਲਾ ਦੇ ਹੋ ਗਏ ਹਨ। ਯੁਵੀ ਦੇ ਪਿਤਾ ਦਾ ਨਾਂ ਯੋਗਰਾਜ ਸਿੰਘ ਹੈ ਜੋ ਸਾਬਕਾ ਕ੍ਰਿਕਟਰ ਹੋਣ ਦੇ ਨਾਲ ਫਿਲਮਾਂ 'ਚ ਅਭਿਨੇਤਾ ਹੈ। ਯੁਵਰਾਜ ਨੇ ਕੈਂਸਰ ਵਰਗੀ ਖਤਰਨਾਕ ਬਿਮਾਰੀ ਨੂੰ ਹਰਾ ਕੇ ਮੈਦਾਨ 'ਤੇ ਦੋਬਾਰਾ ਵਾਪਸੀ ਕੀਤੀ ਸੀ।

ਖੇਡ
ਅੱਜ ਹੋਣ ਵਾਲੇ ਮੁਕਾਬਲੇ


ਬੀ. ਡਬਲਯੂ. ਐੱਫ. ਵਿਸ਼ਵ ਟੂਰ ਫਾਈਨਲਜ਼ ਬੈਡਮਿੰਟਨ ਟੂਰਨਾਮੈਂਟ
ਹਾਕੀ : ਅਰਜਨਟੀਨਾ ਬਨਾਮ ਇੰਗਲੈਂਡ (ਹਾਕੀ ਵਿਸ਼ਵ ਕੱਪ-2018)
ਹਾਕੀ : ਆਸਟਰੇਲੀਆ ਬਨਾਮ ਫਰਾਂਸ (ਹਾਕੀ ਵਿਸ਼ਵ ਕੱਪ)


author

Hardeep kumar

Content Editor

Related News