ਪਿੰਡ ਸੇਖਵਾਂ ਵਿਖੇ ਗੁਰਦੁਆਰਾ ਸਾਹਿਬ ‘ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ
Thursday, Dec 28, 2023 - 04:23 PM (IST)
ਜੀਰਾ (ਗੁਰਮੇਲ ਸੇਖਵਾਂ) : ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਸੇਖਵਾਂ ਦੇ ਵਿਸ਼ਵ ਕਰਮਾ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ। ਭਾਈ ਸੁਖਦੇਵ ਸਿੰਘ ਪਾਠੀ ਸਿੰਘ ਵੱਲੋਂ ਇੱਕ ਚੌਕੜੀ ਵਿੱਚ ਭੋਗ ਪਾਏ ਗਏ। ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠਾਂ ਦੇ ਭੋਗ ਉਪਰੰਤ ਕਵਿੱਸ਼ਰੀ ਜੱਥਿਆਂ ਵੱਲੋਂ ਵਾਰਾਂ ਗਾ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਵੱਲੋਂ ਦਿੱਤੀ ਗਈ ਸ਼ਹਾਦਤ ਅਤੇ ਸਿੱਖ ਇਤਿਹਾਸ ’ਤੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ ਅਤੇ ਬੱਚਿਆਂ ਨੂੰ ਸਿੱਖੀ ਪ੍ਰਤੀ ਪ੍ਰੇਰਿਤ ਕੀਤਾ ਗਿਆ।
ਭਾਈ ਸੁਖਦੇਵ ਸਿੰਘ ਪਾਠੀ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ਦੀ ਅਗਵਾਈ ਹੇਠ ਅਤੇ ਪਿੰਡ ਦੀ ਪੰਚਾਇਤ ਤੇ ਸਰਪੰਚ ਗੁਰਪ੍ਰੇਮ ਸਿੰਘ ਬੱਬੂ ਦੇ ਸਹਿਯੋਗ ਨਾਲ ਬੱਚਿਆਂ ਦੇ ਦਸਤਾਰ ਮੁਕਾਬਲੇ ਅਤੇ ਸਿੱਖ ਇਤਿਹਾਸ ਨਾਲ ਪ੍ਰਸ਼ਨ-ਉੱਤਰ ਮੁਕਾਬਲੇ ਕਰਵਾਏ ਗਏ। ਇਨ੍ਹਾ ਮੁਕਾਬਲਿਆਂ ਵਿੱਚ 41 ਬੱਚਿਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ 16 ਤੋਂ 35 ਸਾਲ ਵਰਗ ਦੇ ਬੱਚਿਆਂ ਵਿੱਚ ਚਮਕੌਰ ਸਿੰਘ ਫਿਰੋਜਪੁਰ ਨੇ ਪਹਿਲਾ, ਕੁਲਦੀਪ ਸਿੰਘ ਜੀਰਾ ਨੇ ਦੂਜਾ, 10 ਸਾਲ ਤੋਂ 16 ਸਾਲ ਵਰਗ ਦੇ ਬੱਚਿਆਂ ਵਿੱਚ ਗਗਨਪ੍ਰੀਤ ਸਿੰਘ ਅੰਮ੍ਰਿਤਸਰ ਨੇ ਪਹਿਲਾ, ਇੰਦਰਜੀਤ ਸਿੰਘ ਨੱਥੂ ਨੰਗਲ ਨੇ ਦੂਜਾ ਸਥਾਨ ਹਾਸਲ ਕੀਤਾ।
ਦਵਿੰਦਰ ਸਿੰਘ ਸੁੱਖੇਵਾਲ, ਭਗਵਾਨ ਸਿੰਘ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ। ਜੇਤੂਆਂ ਨੂੰ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਭਾਈ ਜਰਨੈਲ ਸਿੰਘ, ਬਾਬਾ ਰੇਸ਼ਮ ਸਿੰਘ ਨਿਰਮਲੇ ਸੰਪਰਦਾਏ, ਬਾਬਾ ਨਾਨਕਸਰ ਵਾਲੇ ਹਰੀ ਕੇ, ਹਰਨੇਕ ਸਿੰਘ ਸਰਪੰਚ ਆਦਿ ਵੱਲੋਂ ਨਗਦ ਇਨਾਮ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਭਾਈ ਗੁਰਸ਼ਰਨ ਸਿੰਘ, ਭਾਈ ਲਖਵੀਰ ਸਿੰਘ ਵੱਲੋਂ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਸਿੱਖੀ ਵੱਲ ਪ੍ਰੇਰਿਤ ਕੀਤਾ।
ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾ ਨੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸਰਪੰਚ ਗੁਰਪ੍ਰੇਮ ਸਿੰਘ ਬੱਬੂ, ਮੈਂਬਰ ਗੁਰਮੇਜ ਸਿੰਘ, ਸਾਬਕਾ ਮੈਂਬਰ ਬਲਾਕ ਸੰਮਤੀ ਹਰਨੇਕ ਸਿੰਘ, ਮਿਸਤਰੀ ਆਤਮਾ ਸਿੰਘ, ਸੇਵਕ ਸਿੰਘ, ਲਖਵੀਰ ਸਿੰਘ, ਭਲਵਾਨ ਸਿੰਘ, ਰਾਜਨ ਵੋਹਰਾ, ਸਾਬਕਾ ਸਰਪੰਚ ਹਰਨੇਕ ਸਿੰਘ, ਨੇਕ ਸਿੰਘ, ਪਰਮਜੀਤ ਸਿੰਘ, ਚਮਕੌਰ ਸਿੰਘ, ਮਨਜੀਤ ਸਿੰਘ, ਗੁਰਨਾਮ ਸਿੰਘ, ਰਣਜੀਤ ਸਿੰਘ, ਸਵਰਨ ਸਿੰਘ, ਦੀਪਾ ਸਿੰਘ, ਸਰਜੀਤ ਸਿੰਘ, ਲਖਵੀਰ ਸਿੰਘ, ਗੋਰਾ ਸਿੰਘ, ਗੁਰਸ਼ਰਨਦੀਪ ਸਿੰਘ ਤੇ ਅਕਾਸ਼ਦੀਪ ਸਿੰਘ, ਛਿੰਦਾ ਸਿੰਘ ਆਦਿ ਮਾਤਾ ਭੈਣਾ, ਬੱਚਿਆਂ, ਬਜ਼ੁਰਗਾਂ, ਨੋਜਵਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਤੇ ਸਮਾਗਮ ਯਾਦਗਾਰੀ ਹੋ ਨਿੱਬੜਿਆ।