ਰਾਹਤ ਭਰੀ ਖਬਰ: ਮਰਕਜ਼ ਨਾਲ ਸਬੰਧਤ 2 ਔਰਤਾਂ ਦੀ ਰਿਪੋਰਟ ਆਈ ਨੈਗੇਟਿਵ

Monday, Apr 20, 2020 - 01:52 AM (IST)

ਰਾਹਤ ਭਰੀ ਖਬਰ: ਮਰਕਜ਼ ਨਾਲ ਸਬੰਧਤ 2 ਔਰਤਾਂ ਦੀ ਰਿਪੋਰਟ ਆਈ ਨੈਗੇਟਿਵ

ਫਤਿਹਗੜ੍ਹ ਸਾਹਿਬ,(ਜਗਦੇਵ)- ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਲਗਭਗ ਪੂਰੀ ਦੁਨੀਆਂ ਨੂੰ ਆਪਣੀ ਜਕੜ 'ਚ ਲੈ ਚੁੱਕਾ ਹੈ। ਉੱਥ ਪੰਜਾਬ 'ਚ ਵੀ ਇਸ ਵਾਇਰਸ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਡਰ ਦੇ ਮਾਹੋਲ 'ਚ ਇਕ ਰਾਹਤ ਭਰੀ ਖਬਰ ਫਤਿਹਗੜ੍ਹ ਸਾਹਿਬ ਤੋਂ ਦੇਖਣ ਨੂੰ ਮਿਲੀ ਜਿਥੇ ਦਿੱਲੀ ਨਿਮਾਜੂਦੀਨ ਮਰਕਜ਼ ਸਮਾਗਮ ਨਾਲ ਸਬੰਧਤ 2 ਔਰਤਾਂ ਜੋ ਕਿ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਪਾਈਆਂ ਗਈਆਂ ਸਨ ਉਨ੍ਹਾਂ ਦੀ ਹੁਣ ਟੈਸਟ ਦੌਰਾਨ ਰਿਪੋਰਟ ਨੈਗੇਟਿਵ ਪਾਈ ਗਈ ਹੈ। ਇਹ ਜਾਣਕਾਰੀ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਐਨ.ਕੇ ਅਗਰਵਾਲ ਨੇ ਦਿੱਤੀ ਹੈ। ਇਸ ਦੇ ਨਾਲ ਹੀ ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦੋਹਾਂ ਔਰਤਾਂ ਦੇ ਟੈਸਟ ਇਕ ਵਾਰ ਫਿਰ ਕੀਤੇ ਜਾਣਗੇ ਤਾਂ ਕਿ ਇਸ ਦੀ ਪੂਰੀ ਤਰ੍ਹਾਂ ਪੁਸ਼ਟੀ ਕੀਤੀ ਜਾ ਸਕੇ।


author

Bharat Thapa

Content Editor

Related News