ਘਾਟੇ ’ਚ ਚੱਲ ਰਹੀਆਂ ਸਰਕਾਰੀ ਬੱਸਾਂ ਨੂੰ ਰਾਹਤ ,ਬਰਾਬਰ ਚੱਲਣ ਲੱਗੀਆਂ ਪ੍ਰਾਈਵੇਟ ਬੱਸਾਂ

07/09/2020 7:47:41 AM

ਜਲੰਧਰ, (ਪੁਨੀਤ)– ਸਰਕਾਰ ਵਲੋਂ ਕੀਤੇ ਗਏ 6 ਪੈਸੇ ਪ੍ਰਤੀ ਕਿਲੋਮੀਟਰ ਬੱਸ ਕਿਰਾਏ ਵਿਚ ਵਾਧੇ ਨੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ, ਜਿਸ ਕਾਰਣ ਹੁਣ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਲਗਭਗ ਇਕ ਬਰਾਬਰ ਚੱਲ ਰਹੀਆਂ ਹਨ। 

ਇਸ ਨਾਲ ਘੱਟ ਗਿਣਤੀ ਵਿਚ ਜਾਣ ਵਾਲੀਆਂ ਬੱਸਾਂ ਨਾਲ ਹੋ ਰਹੇ ਨੁਕਸਾਨ ਵਿਚ ਕਮੀ ਆ ਰਹੀ ਹੈ, ਉਥੇ ਹੀ, ਸਰਕਾਰੀ ਬੱਸਾਂ ਨੂੰ ਮੁਨਾਫਾ ਹੋਣ ਲੱਗਾ ਹੈ। ਜਲੰਧਰ ਡਿਪੂ-1 ਦੀਆਂ 146 ਬੱਸਾਂ ਵਿਚ 619 ਯਾਤਰੀਆਂ ਤੋਂ 72,465 ਰੁਪਏ, ਜਦਕਿ ਡਿਪੂ ਨੰਬਰ 2 ਦੀਆਂ ਚਲਾਈਆਂ 30 ਬੱਸਾਂ ਵਿਚ 525 ਯਾਤਰੀ ਰਵਾਨਾ ਕੀਤੇ ਗਏ, ਜਿਸ ਨਾਲ ਵਿਭਾਗ ਨੂੰ 60,726 ਰੁਪਏ ਮਿਲੇ। ਦੂਜੇ ਰੂਟਾਂ ਤੋਂ ਜਲੰਧਰ ਬੱਸ ਅੱਡੇ ’ਤੇ ਪਹੁੰਚੀਆਂ ਚੰਡੀਗੜ੍ਹ ਰੂਟ ਦੀਆਂ 3 ਬੱਸਾਂ ਵਿਚ 15 ਯਾਤਰੀ ਚੜ੍ਹੇ। 

ਫਿਰੋਜ਼ਪੁਰ ਦੇ ਇਕ, ਲੁਧਿਆਣਾ ਦੇ 13 , ਜਗਰਾਓਂ ਅਤੇ ਪੱਟੀ ਦੇ 2-2, ਤਰਨਤਾਰਨ ਦੀਆ 5 ਬੱਸਾਂ ਵਿਚ 31 ਯਾਤਰੀ ਰਵਾਨਾ ਹੋਏ। ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ,ਉਸ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਪ੍ਰਾਈਵੇਟ ਬੱਸਾਂ ਦੇ ਚੱਲਣ ਵਿਚ ਇਜ਼ਾਫਾ ਹੋਣਾ ਤੈਅ ਹੈ।

ਇੰਟਰਨੈਸ਼ਨਲ ਫਲਾਈਟਾਂ ਲਈ ਬੱਸਾਂ ਨੂੰ ਤਿਆਰ ਕਰ ਦਿੱਤਾ ਗਿਆ ਹੈ, ਇਸ ਲਈ ਬੱਸਾਂ ਨੂੰ ਸੈਨੇਟਾਈਜ਼ ਕਰਵਾਉਣ ਦੇ ਨਾਲ-ਨਾਲ ਸਟਾਫ ਨੂੰ ਵੀ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ ਤਾਂ ਕਿ ਹਰ ਤਰ੍ਹਾਂ ਦੀ ਸਾਵਧਾਨੀ ਨੂੰ ਅਪਣਾਇਆ ਜਾ ਸਕੇ। ਬੱਸਾਂ ਨੂੰ ਲੌਕ ਕਰਵਾਇਆ ਜਾ ਰਿਹਾ ਹੈ ਤਾਂ ਕਿ ਉਸ ਵਿਚ ਕੋਈ ਵੜ ਨਾ ਸਕੇ।


Lalita Mam

Content Editor

Related News