ਮਿਲਣ ਲੱਗੀ ਹੈ ''ਸੀਤ ਲਹਿਰ'' ਤੋਂ ਰਾਹਤ, ਮੀਂਹ ਨੇ ਘਟਾਇਆ ਠੰਡ ਦਾ ਕਹਿਰ, AQI ਲੈਵਲ ''ਚ ਵੀ ਹੋਇਆ ਸੁਧਾਰ
Monday, Feb 05, 2024 - 04:13 AM (IST)
ਜਲੰਧਰ (ਪੁਨੀਤ)- ਪੰਜਾਬ 'ਚ ਸਰਦੀ ਦੇ ਮੌਸਮ ’ਚ ਸ਼ੁਰੂ ਹੋਈ ਬਾਰਿਸ਼ ਨੇ ਦਮਘੋਟੂ ਹਵਾਵਾਂ ਤੋਂ ਵੱਡੀ ਰਾਹਤ ਦਿੱਤੀ ਹੈ। ਮੀਂਹ ਨੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਦਾ ਕੰਮ ਕੀਤਾ ਹੈ, ਜਿਸ ਨਾਲ ਏ.ਕਿਊ.ਆਈ. (ਏਅਰ ਕੁਆਲਿਟੀ ਇੰਡੈਕਸ) ’ਚ ਵੱਡੇ ਪੱਧਰ ’ਤੇ ਸੁਧਾਰ ਹੋਇਆ ਹੈ। ਸ਼ਨੀਵਾਰ ਨੂੰ ਜਲੰਧਰ 'ਚ 6.4 ਐੱਮ.ਐੱਮ. ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ।
ਇਸ ਕਾਰਨ ਪਿਛਲੇ 3-4 ਦਿਨਾਂ ਦੌਰਾਨ ਹੋਈ ਬਾਰਿਸ਼ ਨੇ 30 ਐੱਮ.ਐੱਮ. ਤੋਂ ਵੱਧ ਅੰਕੜੇ ਨੂੰ ਪਾਰ ਕਰ ਲਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਅੰਕੜਾ ਹੋਰ ਵਧੇਗਾ। ਕਿਹਾ ਜਾ ਰਿਹਾ ਹੈ ਕਿ 2018 ਤੋਂ ਬਾਅਦ ਪਹਿਲੀ ਵਾਰ ਫਰਵਰੀ ’ਚ ਇੰਨੀ ਬਾਰਿਸ਼ ਹੋਈ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਫਰਵਰੀ ’ਚ ਇੰਨੀ ਜ਼ਿਆਦਾ ਬਾਰਿਸ਼ ਨਹੀਂ ਹੁੰਦੀ ਹੈ।
ਇਹ ਵੀ ਪੜ੍ਹੋ- ਵਿਦੇਸ਼ਾਂ ਤੋਂ ਕੁੜੀਆਂ ਲਿਆ ਕੇ ਗੰਦਾ ਧੰਦਾ ਕਰਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਪੁਲਸ ਨੇ 26 ਮੁਲਜ਼ਮ ਕੀਤੇ ਕਾਬੂ
ਮੀਂਹ ਦੇ 4 ਦਿਨਾਂ ਦੌਰਾਨ ਏ.ਕਿਊ.ਆਈ. ’ਚ 150 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਦਸੰਬਰ ’ਚ ਏ.ਕਿਊ.ਆਈ. 400 ਦੇ ਅੰਕੜੇ ਨੂੰ ਛੂਹ ਗਿਆ ਸੀ। ਪੰਜਾਬ ਸਮੇਤ ਹਰਿਆਣਾ ਤੇ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ’ਚ ਮੀਂਹ ਕਾਰਨ ਹਵਾ ਦੇ ਪੱਧਰ 'ਚ ਸੁਧਾਰ ਹੋਇਆ ਹੈ। ਆਮ ਤੌਰ ’ਤੇ ਬਸੰਤ ਦੇ ਬਾਅਦ ਹਵਾਵਾਂ ਦੀ ਦਿਸ਼ਾ ’ਚ ਤਬਦੀਲੀ ਹੁੰਦੀ ਹੈ, ਜਿਸ ਕਾਰਨ ਏ. ਕਿਊ. ਆਈ. ਵਧਦਾ ਹੈ। ਇਸ ’ਚ ਸੁਧਾਰ ਹੋ ਰਿਹਾ ਹੈ ਪਰ ਇਸ ਵਾਰ ਬੇ-ਮੌਸਮੀ ਬਾਰਸ਼ ਮਹਾਨਗਰ ਲਈ ਚੰਗੀ ਸਾਬਤ ਹੋਈ ਹੈ।
ਏਅਰ ਕੁਆਲਿਟੀ ਇੰਡੈਕਸ ਦੇ 400 ਤੱਕ ਪਹੁੰਚਣ ਨਾਲ ਸਥਿਤੀ ਇਸ ਖ਼ਤਰਨਾਕ ਪੱਧਰ ’ਤੇ ਪਹੁੰਚ ਗਈ ਸੀ ਕਿ ਪ੍ਰਸ਼ਾਸਨ ਨੂੰ ਐਡਵਾਈਜ਼ਰੀ ਜਾਰੀ ਕਰਨੀ ਪਈ ਸੀ। ਹੁਣ ਮੌਸਮ ’ਚ ਸੁਧਾਰ ਹੋਣ ਨਾਲ ਆਉਣ ਵਾਲੇ ਦਿਨਾਂ ’ਚ ਹਵਾ ਦੀ ਗੁਣਵੱਤਾ ਆਮ ਵਾਂਗ ਹੋ ਜਾਵੇਗੀ, ਜੋ ਕਿ ਮਹਾਨਗਰ ਲਈ ਚੰਗੀ ਖ਼ਬਰ ਹੈ।
ਇਹ ਵੀ ਪੜ੍ਹੋ- ਮਰੇ ਹੋਏ ਮਾਂ-ਪਿਓ ਤੋਂ ਜਾਨ ਦਾ ਖ਼ਤਰਾ ਦੱਸ ਕੇ ਕਰਵਾਇਆ ਵਿਆਹ, ਅਦਾਲਤ ਤੋਂ ਮੰਗੀ ਸੁਰੱਖਿਆ
ਪਹਾੜਾਂ ’ਚ ਬਰਫ਼ਬਾਰੀ ਦਾ ਮੈਦਾਨੀ ਇਲਾਕਿਆਂ ਨੂੰ ਲਾਭ
ਪਹਾੜਾਂ ’ਚ ਹੋਈ ਬਰਫ਼ਬਾਰੀ ਦਾ ਲਾਹੇਵੰਦ ਅਸਰ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਦੇਖਣ ਨੂੰ ਮਿਲ ਰਿਹਾ ਹੈ। ਆਉਣ ਵਾਲੇ ਇਕ-ਦੋ ਦਿਨਾਂ ’ਚ ਪੰਜਾਬ ਸਮੇਤ ਗੁਆਂਢੀ ਸੂਬਿਆਂ ਦੇ ਮੌਸਮ ’ਚ ਵੱਡਾ ਸੁਧਾਰ ਹੋਵੇਗਾ। ਮਾਹਿਰਾਂ ਅਨੁਸਾਰ ਮੀਂਹ ਨਾਲ ਠੰਢ ਘੱਟ ਹੁੰਦੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ’ਚ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਤੋਂ ਉਪਰ ਦਰਜ ਕੀਤਾ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 12.8 ਡਿਗਰੀ ਦਰਜ ਕੀਤਾ ਗਿਆ। ਇਸ ਤਰੀਕੇ ਨਾਲ ਹੋ ਰਹੇ ਸੁਧਾਰਾਂ ਕਾਰਨ ਠੰਢ ਜਲਦੀ ਖਤਮ ਹੋ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e