ਰੈਗੂਲਰ ਭਰਤੀ ਦੀ ਮੰਗ ਨੂੰ ਲੈ ਕੇ ਮੈਡੀਕਲ ਕਾਲਜ ਦੀ ਛੱਤ 'ਤੇ ਚੜ੍ਹੀਆਂ ਨਰਸਾਂ
Thursday, Jul 19, 2018 - 12:36 PM (IST)
ਪਟਿਆਲਾ(ਪਰਮੀਤ)— ਮੰਗਾਂ ਨੂੰ ਲੈ ਕੇ ਪੰਜਾਬ ਠੇਕਾ ਆਧਾਰਿਤ ਨਰਸਿੰਗ ਐਸੋਸੀਏਸ਼ਨ ਨੇ ਮੈਡੀਕਲ ਕਾਲਜ ਦੇ ਬਾਹਰ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕੁਝ ਨਰਸਾਂ ਕਾਲਜ ਦੀ ਛੱਤ 'ਤੇ ਚੜ੍ਹ ਗਈਆਂ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਵਿਰੁੱਧ ਭੜਾਸ ਕੱਢੀ।

ਜਾਣਕਾਰੀ ਮੁਤਾਬਕ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਰਸਿੰਗ ਕਰ ਰਹੀਆਂ ਇਨ੍ਹਾਂ ਨਰਸਾਂ ਦੀ ਮੰਗ ਹੈ ਕਿ ਨਾ ਤਾਂ ਉਨ੍ਹਾਂ ਨੂੰ ਰੈਗੂਲਰ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਦਾ ਬਣਦਾ ਇਨਕ੍ਰੀਮੈਂਟ ਦਿੱਤਾ ਗਿਆ, ਜਿਸ ਕਾਰਨ ਉਹ ਅੱਜ ਆਪਣਾ ਅੰਦੋਲਨ ਜਾਰੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਨੂੰ 33 ਫੀਸਦੀ ਦਾ ਇਨਕ੍ਰੀਮੈਂਟ ਲਿਖਤੀ ਵਿਚ ਦੇਣ ਦਾ ਭਰੋਸਾ ਨਹੀਂ ਦਿੰਦੀ, ਉਦੋਂ ਤੱਕ ਉਹ ਆਪਣਾ ਅੰਦੋਲਨ ਜਾਰੀ ਰੱਖਣਗੀਆਂ।
