ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਪੂਜਾ ਦੇ ਬਿਆਨਾਂ ''ਤੇ ਪਤੀ ਤੇ ਸੱਸ ਖਿਲਾਫ ਕੇਸ ਦਰਜ

Thursday, Nov 30, 2017 - 07:26 AM (IST)

ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਪੂਜਾ ਦੇ ਬਿਆਨਾਂ ''ਤੇ ਪਤੀ ਤੇ ਸੱਸ ਖਿਲਾਫ ਕੇਸ ਦਰਜ

ਜਲੰਧਰ, (ਗੁਲਸ਼ਨ)— 25 ਨਵੰਬਰ ਨੂੰ ਸਿਟੀ ਰੇਲਵੇ ਸਟੇਸ਼ਨ 'ਤੇ ਟਰੇਨ ਦੇ ਅੱਗੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਔਰਤ ਪੂਜਾ ਦੇ ਬਿਆਨਾਂ 'ਤੇ ਥਾਣਾ ਜੀ. ਆਰ. ਪੀ. ਵਿਚ ਪਤੀ ਵਿੱਕੀ ਤੇ ਸੱਸ ਵਿਜੂ ਵਾਸੀ ਨਿਊ ਰਾਜਨ ਨਗਰ ਥਾਣਾ ਬਸਤੀ ਬਾਵਾ ਖੇਲ ਖਿਲਾਫ ਕੇਸ ਦਰਜ ਕਰ ਲਿਆ ਹੈ।
ਜੀ. ਆਰ. ਪੀ. ਦੇ ਐੱਸ. ਐੱਚ. ਓ. ਬਲਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਪੂਜਾ ਦੇ ਪਿਤਾ ਗੁਰਮੀਤ ਰਾਮ ਨੇ ਕੱਲ ਥਾਣੇ ਆ ਕੇ ਕਿਹਾ ਸੀ ਕਿ ਪੂਜਾ ਦਾ ਵਿਆਹ ਸੰਨ 2009 ਵਿਚ ਨਿਊ ਰਾਜਨ ਦੇ ਰਹਿਣ ਵਾਲੇ ਵਿੱਕੀ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਹੀ ਉਸਦਾ ਪਤੀ ਤੇ ਸੱਸ ਉਸਨੂੰ ਪ੍ਰੇਸ਼ਾਨ ਕਰਨ ਲੱਗੇ। ਇਸ ਦੌਰਾਨ ਕਈ ਵਾਰ ਪੰਚਾਇਤੀ ਰਾਜ਼ੀਨਾਮੇ ਵੀ ਹੋਏ ਪਰ ਫਿਰ ਵੀ ਪੂਜਾ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਸਿਲਸਿਲਾ ਜਾਰੀ ਰਿਹਾ। 25 ਦਸੰਬਰ ਨੂੰ ਉਹ ਪ੍ਰੇਸ਼ਾਨ ਹੋ ਕੇ ਸਿਟੀ ਰੇਲਵੇ ਸਟੇਸ਼ਨ 'ਤੇ ਖੁਦਕੁਸ਼ੀ ਕਰਨ ਆ ਗਈ। ਪਹਿਲਾਂ ਉਸਨੇ ਦਬਾਅ ਵਿਚ ਆ ਕੇ ਕਿਹਾ ਸੀ ਕਿ ਉਹ ਰੇਲ ਲਾਈਨਾਂ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ ਵਿਚ ਆ ਗਈ ਪਰ ਬੁੱਧਵਾਰ ਨੂੰ ਪੂਜਾ ਨੇ ਪੁਲਸ ਨੂੰ ਆਪ-ਬੀਤੀ ਸੁਣਾਈ। ਉਸ ਤੋਂ ਬਾਅਦ ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਪੂਜਾ ਦੇ ਪਤੀ ਵਿੱਕੀ ਤੇ ਸੱਸ ਵਿਜੂ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 498 ਏ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਦੋਵੇਂ ਮੁਲਜ਼ਮ ਫਰਾਰ ਹਨ। ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 


Related News