ਰਿਫਰੈਂਡਮ 2020 : ਜੀ.ਐੱਨ.ਡੀ.ਯੂ. ਅਤੇ ਖਾਲਸਾ ਕਾਲਜ ਖੁਫੀਆ ਏਜੰਸੀਆਂ ਦੀ ਨਿਗਰਾਨੀ ''ਚ

Sunday, Nov 01, 2020 - 06:05 PM (IST)

ਰਿਫਰੈਂਡਮ 2020 : ਜੀ.ਐੱਨ.ਡੀ.ਯੂ. ਅਤੇ ਖਾਲਸਾ ਕਾਲਜ ਖੁਫੀਆ ਏਜੰਸੀਆਂ ਦੀ ਨਿਗਰਾਨੀ ''ਚ

ਅੰਮ੍ਰਿਤਸਰ (ਸੰਜੀਵ): ਪਟਿਆਲਾ ਯੂਨੀਵਰਸਿਟੀ ਅਤੇ ਕਸਬਾ ਸਨੌਰ ਵਿਖੇ ਲੜਕੀਆਂ ਦੇ ਸਰਕਾਰੀ ਸਕੂਲ ਦੇ ਬਾਹਰ ਖਾਲਿਸਤਾਨੀ ਸਮਰਥਕਾਂ ਵਲੋਂ ਰਿਫਰੈਂਡਮ-2020 ਦੇ ਕੇਸਰੀ ਰੰਗ ਦੇ ਬੈਨਰ ਲਾਏ ਜਾਣ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ( ਜੀ. ਐੱਨ. ਡੀ. ਯੂ. ) ਅਤੇ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਖੁਫੀਆ ਏਜੰਸੀਆਂ ਨੇ ਆਪਣੀ ਨਿਗਰਾਨੀ ਵਿਚ ਲੈ ਲਿਆ ਹੈ।ਇਸ ਸਬੰਧੀ ਬੇਸ਼ੱਕ ਅਧਿਕਾਰਿਤ ਤੌਰ 'ਤੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਪਰ ਖੁਫੀਆ ਏਜੰਸੀਆਂ ਵੱਲੋਂ ਅੰਮ੍ਰਿਤਸਰ ਦੇ ਸਮੁੱਚੇ ਸਕੂਲਾਂ, ਕਾਲਜਾਂ ਅਤੇ ਉੱਚ ਵਿੱਦਿਅਕ ਅਦਾਰਿਆਂ ਦੀ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕਿਸਾਨ ਦੇ ਪੁੱਤਰ ਨੇ ਬਿਨਾਂ ਦਾਜ ਸਾਦੇ ਵਿਆਹ ਦਾ ਦਿੱਤਾ ਸੁਨੇਹਾ, ਟਰੈਕਟਰ 'ਤੇ ਲਿਆਇਆ ਡੋਲੀ (ਤਸਵੀਰਾਂ)

ਸੰਨ੍ਹ 1980 ਤੋਂ ਲੈ ਕੇ 2000 ਤਕ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੀਆਂ ਸਿਖਰ ਸਰਗਰਮੀਆਂ ਦਾ ਕੇਂਦਰ ਰਹੇ ਖਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲ ਖੁਫੀਆ ਏਜੰਸੀਆਂ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਕੋਈ ਵੀ ਖਾਲਿਸਤਾਨੀ ਸਮਰਥਕ ਅਜਿਹੇ ਸਿਲਸਿਲੇ ਨੂੰ ਸਰਅੰਜਾਮ ਨਾ ਦੇ ਸਕੇ।

ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਕੂਲ ਜਾ ਰਹੀ ਵਿਦਿਆਰਥਣ ਦੀ ਦਰਦਨਾਕ ਹਾਦਸੇ 'ਚ ਮੌਤ

ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਵੱਲੋਂ ਪੂਰੀ ਚੌਕਸੀ ਦਿਖਾਈ ਜਾ ਰਹੀ ਹੈ। ਮੁੱਖ ਸੁਰੱਖਿਆ ਅਧਿਕਾਰੀ ਕਰਨਲ ਅਮਰਬੀਰ ਸਿੰਘ ਚਾਹਲ ਅਤੇ ਹੇਠਲੇ ਪੱਧਰ ਦੇ ਹੋਰਨਾ ਸੁਰੱਖਿਆ ਅਧਿਕਾਰੀਆਂ ਦੀ ਚੁਸਤੀ-ਫੁਰਤੀ ਵੇਖਣ ਨੂੰ ਮਿਲੀ, ਜਦੋਂਕਿ ਯੂਨੀਵਰਸਿਟੀ ਦੇ ਜੀ. ਟੀ. ਰੋਡ ਅਤੇ ਰਾਮ ਤੀਰਥ ਰੋਡ 'ਤੇ ਸਥਿਤ ਗੇਟਾਂ 'ਤੇ ਸੁਰੱਖਿਆ ਅਧਿਕਾਰੀ ਪਹਿਲੇ ਦਿਨਾਂ ਦੇ ਮੁਕਾਬਲੇ ਵੱਧ ਚੁਸਤ-ਫੁਰਤ ਅਤੇ ਸਰਗਰਮ ਵੇਖੇ ਗਏ। ਹਰੇਕ ਆਉਣ-ਜਾਣ ਵਾਲੇ ਦੇ ਆਉਣ ਦੇ ਕਾਰਣ ਦਾ ਪਤਾ ਲਾਉਣ ਤੋਂ ਇਲਾਵਾ ਵਾਹਨਾਂ ਦੀ ਵੀ ਸਮੁੱਚੀ ਜਾਂਚ ਕਰਨ ਦੇ ਨਾਲ-ਨਾਲ ਸ਼ਨਾਖਤੀ ਕਾਰਡਾਂ ਨੂੰ ਵੀ ਚੰਗੀ ਤਰ੍ਹਾਂ ਜਾਂਚਿਆ ਗਿਆ। ਇਸੇ ਤਰ੍ਹਾਂ ਹੋਰਨਾ ਇਮਾਰਤਾਂ 'ਤੇ ਵੀ ਤਾਇਨਾਤ ਸੁਰੱਖਿਆ ਕਰਮਚਾਰੀਆਂ ਦੀ ਚਹਿਲਕਦਮੀ ਵੇਖਣ ਨੂੰ ਮਿਲੀ।

ਇਹ ਵੀ ਪੜ੍ਹੋ: ਫਾਜ਼ਿਲਕਾ-ਰਾਜਸਥਾਨ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੰਗ ਨਹਿਰ ਨੇੜੇ ਜ਼ਮੀਨ ਹੇਠਾਂ ਮਿਲੀਆਂ ਸ਼ਰਾਬ ਦੀਆਂ ਭੱਠੀਆਂ


author

Shyna

Content Editor

Related News