ਲਾਲ ਕਿਲੇ ’ਚ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਅਮਰੀਕ ਦੀ ‘ਆਪ’ ਮੈਂਬਰਸ਼ਿਪ ਵਾਲੀ ਵੀਡੀਓ ਜਾਖੜ ਵਲੋਂ ਰਿਲੀਜ਼

Thursday, Jan 28, 2021 - 09:57 AM (IST)

ਲਾਲ ਕਿਲੇ ’ਚ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਅਮਰੀਕ ਦੀ ‘ਆਪ’ ਮੈਂਬਰਸ਼ਿਪ ਵਾਲੀ ਵੀਡੀਓ ਜਾਖੜ ਵਲੋਂ ਰਿਲੀਜ਼

ਜਲੰਧਰ (ਧਵਨ) - ਕਿਸਾਨਾਂ ਦੇ ਮਸਲੇ ’ਚ ਆਮ ਆਦਮੀ ਪਾਰਟੀ ਨੂੰ ਗੱਦਾਰ ਕਰਾਰ ਦਿੰਦੇ ਹੋਏ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਤਿਹਾਸਕ ਲਾਲ ਕਿਲੇ ’ਚ ਖਾਲਸੇ ਦੇ ਝੰਡੇ ਨਾਲ ਅਮਰੀਕ ਮਿੱਕੀ ਦੀ ਤਸਵੀਰ ਸਪੱਸ਼ਟ ਦਿਖਾਈ ਦੇਣ ਮਗਰੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਦੀ ਹਿੰਸਾ ਨੂੰ ਉਤਸ਼ਾਹਿਤ ਕਰਨ ’ਚ ਭੂਮਿਕਾ ਸਾਹਮਣੇ ਆ ਗਈ ਹੈ।

ਲਾਲ ਕਿਲੇ ’ਚ ਹੋਈ ਹਿੰਸਾ ’ਚ ਆਪਣੀ ਸ਼ਮੂਲੀਅਤ ਚੋਂ ਮਨ੍ਹਾ ਕਰਨ ਨੂੰ ‘ਆਪ’ ਦੇ ਕਥਨ ਨੂੰ ਝੂਠ ਕਰਾਰ ਦਿੰਦੇ ਹੋਏ ਜਾਖੜ ਨੇ ਕਿਹਾ ਕਿ ‘ਆਪ’ ਦੇ ਬੁਲਾਰੇ ਰਾਘਵ ਚੱਢਾ ਦਾ ਇਹ ਦਾਅਵਾ ਬਿਲਕੁਲ ਗਲਤ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਅਮਰੀਕ ਦੇ ਨਾਲ ਕੋਈ ਸਬੰਧ ਨਹੀਂ। ਇਸ ਦੇ ਬਾਵਜੂਦ ਅਮਰੀਕ ਦੇ ਫੇਸਬੁੱਕ ਪੇਜ ਤੋਂ ਪਤਾ ਚੱਲਦਾ ਹੈ ਕਿ ਉਸ ਨੂੰ ‘ਆਪ’ ’ਚ ਪਾਰਟੀ ਨੇਤਾ ਜਰਨੈਲ ਸਿੰਘ ਨੇ ਅਧਿਕਾਰਤ ਤੌਰ ’ਤੇ ਭੂਮਿਕਾ ਅਦਾ ਕੀਤੀ ਸੀ ਅਤੇ 8 ਜਨਵਰੀ 2020 ਨੂੰ ਉਸ ਦੀ ਜੁਆਇਨਿੰਗ ਦੇ ਸਮੇਂ ‘ਆਪ’ ਦੇ ਰਾਸ਼ਟਰੀ ਬੁਲਾਰੇ ਸੰਜੈ ਸਿੰਘ ਮੌਜੂਦ ਸੀ। ਇਹ ਵੀਡੀਓ ਜਰਨੈਲ ਦੇ ਫੇਸਬੁਕ ਪੇਜ ’ਤੇ ਵੀ ਉਪਲਬਧ ਹੈ।

ਜਾਖੜ ਨੇ ਕਿਹਾ ਕਿ ਅਮਰੀਕ ਦੇ ਪੇਜ ਤੋਂ ਪਤਾ ਚੱਲਦਾ ਹੈ ਕਿ ਉਸ ਨੂੰ ‘ਆਪ’ ’ਚ ਗੈਰ-ਅਧਿਕਾਰਕ ਤੌਰ ’ਤੇ 29 ਦਸੰਬਰ 2019 ਨੂੰ ਜਰਨੈਲ ਸਿੰਘ ਨੇ ਸ਼ਾਮਲ ਕਰ ਲਿਆ ਸੀ। ਜਾਖੜ ਨੇ ਮੰਗ ਕੀਤੀ ਕਿ ਅਮਰੀਕ ਅਤੇ ਹੋਰ ‘ਆਪ’ ਮੈਂਬਰਾਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਦਿੱਲੀ ਹਿੰਸਾ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੀ ਭਾਜਪਾ ਦੇ ਨਾਲ ਮਿਲੀਭੁਗਤ ਸੀ।


author

rajwinder kaur

Content Editor

Related News