ਨਹਾਉਂਦੇ ਸਮੇਂ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ

Tuesday, Aug 15, 2017 - 02:36 AM (IST)

ਨਹਾਉਂਦੇ ਸਮੇਂ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ

ਬਠਿੰਡਾ,   (ਪਾਇਲ)-  ਤਿੰਨ ਦਿਨ ਪਹਿਲਾਂ ਨਹਿਰ 'ਚ ਡੁੱਬੇ ਨੌਜਵਾਨ ਦੀ ਲਾਸ਼ ਅੱਜ ਬਰਾਮਦ ਕਰ ਲਈ ਗਈ ਹੈ।
ਜਾਣਕਾਰੀ ਮੁਤਾਬਕ ਬਠਿੰਡਾ ਸ਼ਹਿਰ 'ਚ ਨਹਾਉਂਦੇ ਸਮੇਂ ਇਕ ਨੌਜਵਾਨ ਡੁੱਬ ਗਿਆ ਸੀ, ਜਿਸ ਨੂੰ ਲੱਭਣ ਲਈ ਸਹਾਰਾ ਜਨਸੇਵਾ ਬਠਿੰਡਾ ਦੇ ਵਰਕਰ ਅਤੇ ਉਕਤ ਦੇ ਪਰਿਵਾਰਕ ਮੈਂਬਰ ਕੋਸ਼ਿਸ਼ ਕਰ ਰਹੇ ਸਨ। ਅੱਜ ਸਹਾਰਾ ਵਰਕਰਾਂ ਜੱਗਾ ਤੇ ਆਰੀਅਨ ਮਹਿਰਾ ਨੇ ਲਾਸ਼ ਨੂੰ ਪਾਣੀ 'ਚੋਂ ਪਿੰਡ ਲੰਬੀ ਨੇੜੇ ਬਰਾਮਦ ਕਰ ਲਿਆ। ਸੂਚਨਾ ਮਿਲਦਿਆਂ ਹੀ ਥਾਣਾ ਕੋਤਵਾਲੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ, ਜਿਸ ਦੀ ਸ਼ਨਾਖਤ ਦੀਪਚੰਦ ਸੈਣੀ (31) ਪੁੱਤਰ ਸੂਰਜ ਪ੍ਰਕਾਸ਼ ਸੈਣੀ ਵਾਸੀ ਅਲਵਰ ਰਾਜਸਥਾਨ ਵਜੋਂ ਹੋਈ ਹੈ। ਜੋ ਕਿ ਰੁਜ਼ਗਾਰ ਦੀ ਤਲਾਸ਼ 'ਚ ਬਠਿੰਡਾ ਆਇਆ ਹੋਇਆ ਸੀ। ਪੁਲਸ ਨੇ ਸੰਸਥਾ ਦੀ ਮਦਦ ਨਾਲ ਲਾਸ਼ ਦਾ ਪੋਸਟਮਾਰਟਮ ਕਰਵਾਇਆ ਤੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।


Related News