ਖਾਦ ਵਿਭਾਗ ਦੇ ਹੱਥ ਲਗੀ ਸਫਲਤਾ, 1 ਕੁਇੰਟਲ 30 ਕਿਲੋਂ ਨਕਲੀ ਵੇਰਕਾ ਘਿਓ ਬਰਾਮਦ

Monday, Apr 09, 2018 - 05:59 PM (IST)

ਫਰੀਦਕੋਟ (ਹਾਲੀ) - ਖਾਦ ਵਿਭਾਗ ਦੀ ਟੀਮ ਨੇ ਅੱਜ ਛਾਪੇਮਾਰੀ ਕਰਕੇ ਇਕ ਕੁਇੰਟਲ 30 ਕਿਲੋ ਦੇ ਕਰੀਬ ਨਕਲੀ ਵੇਰਕਾ ਘਿਓ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। 
ਮਿਲੀ ਜਾਣਕਾਰੀ ਅਨੁਸਾਰ ਪ੍ਰੋਗਰੈਸਿਵ ਡਾਇਰੀ ਫਾਰਮਿੰਗ ਐਸੋਸੀਏਸ਼ਨ ਅਤੇ ਵੇਰਕਾ ਦੇ ਸਹਿਯੋਗ ਨਾਲ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਫਰੀਦਕੋਟ ਦੇ ਬਰਗਾੜੀ ਵਿਖੇ ਸਥਿਤ ਕਰਿਆਨਾ ਸਟੋਰ ਦੀ ਅਚਨਚੇਤ ਛਾਪਾਮਾਰੀ ਕੀਤੀ। ਇਸ ਛਾਪਾਮਾਰੀ ਦੌਰਾਨ ਉਨ੍ਹਾਂ ਨੂੰ ਇਕ ਕੁਇੰਟਲ 30 ਕਿਲੋਂ ਦੇ ਕਰੀਬ ਨਕਲੀ ਵੇਰਕਾ ਘਿਓ ਬਰਾਮਦ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵੇਰਕਾ ਕੰਪਨੀ ਦੇ ਡੁਪਲੀਕੇਟ ਦੇਸੀ ਘਿਓ ਦੇ ਨਾਲ-ਨਾਲ ਹੋਰ ਵੀ ਕਈ ਕੰਪਨੀਆਂ ਦੇ ਦੇਸੀ ਘਿਓ ਅਤੇ ਡਾਲਡਾ ਘਿਓ ਬਰਾਮਦ ਹੋਇਆ ਹੈ। ਉਨ੍ਹਾਂ ਨੇ ਘਿਓ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ।


Related News