ਮੋਦੀ ਮੱਧ ਪ੍ਰਦੇਸ਼ ''ਚ ਕਰਨਗੇ ਜਨਸਭਾ ਨੂੰ ਸੰਬੋਧਨ (ਪੜ੍ਹੋ 20 ਨਵੰਬਰ ਦੀਆਂ ਖਾਸ ਖਬਰਾਂ)

11/20/2018 12:52:39 AM

ਜਲੰਧਰ (ਵੈਬ ਡੈਸਕ)— ਮੱਧ ਪ੍ਰਦੇਸ਼ ਦੇ ਝਬੂਆ  ਦੇ ਪੀ. ਜੀ. ਕਾਲਜ ਮੈਦਾਨ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨਸਭਾ ਨੂੰ ਸੰਬੋਧਨ ਕਰਨਗੇ। ਇਸ ਮੌਕੇ ਉਹ ਮੱਧ ਪ੍ਰਦੇਸ਼ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨਗੇ। ਇਸ ਤੋਂ ਇਲਾਵਾ ਉਹ ਰੀਵਾ 'ਚ ਵੀ ਜਨਸਭਾ ਨੂੰ ਸੰਬੋਧਨ ਕਰਨਗੇ।

ਨਨਕਾਣਾ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ ਮਿਲਣਗੇ ਪਾਸਪੋਰਟ

PunjabKesari
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 23 ਨਵੰਬਰ ਨੂੰ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ 21 ਨਵੰਬਰ ਨੂੰ ਰਵਾਨਾ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਇਸ ਜਥੇ ਨਾਲ ਜਾਣ ਲਈ 1630 ਸ਼ਰਧਾਲੂਆਂ ਦੇ ਪਾਸਪੋਰਟ ਵੀਜੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 1227 ਸ਼ਰਧਾਲੂਆਂ ਨੂੰ ਵੀਜੇ ਪ੍ਰਾਪਤ ਹੋਏ ਹਨ। ਜਥੇ ਨਾਲ ਜਾਣ ਵਾਲੇ ਸ਼ਰਧਾਲੂ ਆਪਣੇ ਪਾਸਪੋਰਟ 20 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਫਤਰ ਤੋਂ ਪ੍ਰਾਪਤ ਕਰ ਸਕਦੇ ਹਨ। 


ਪੋਲ ਹੋਣਗੀਆਂ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ 

PunjabKesari
ਛੱਤੀਸਗੜ੍ਹ ਵਿਧਾਨ ਸਭਾ ਲਈ ਦੂਜੇ ਪੜਾਅ ਦੀਆਂ ਚੋਣਾਂ 20 ਨਵੰਬਰ ਨੂੰ ਹੋਣਗੀਆਂ। ਛਤੀਸਗੜ੍ਹ ਦੀਆਂ 72 ਸੀਟਾਂ ਲਈ ਮੰਗਲਵਾਰ ਨੂੰ ਹੋਣਗੀਆਂ।

ਮਿਜ਼ੋਰਮ 'ਚ ਗਰਜਣਗੇ ਰਾਹੁਲ ਤੇ ਸ਼ਾਹ

PunjabKesari
ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ 20 ਨਵੰਬਰ ਨੂੰ ਮਿਜ਼ੋਰਮ ਦਾ ਦੌਰਾ ਕਰਨਗੇ। ਇਸ ਮੌਕੇ ਦੋਨੋਂ ਆਗੂ ਆਪਣੀ-ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨਗੇ ਤੇ ਜਨਸਭਾਵਾਂ ਨੂੰ ਸੰਬੋਧਨ ਕਰਨਗੇ। ਸਿਰਫ 10 ਲੱਖ ਦੀ ਆਬਾਦੀ ਵਾਲੇ ਇਸ ਮੁਸਲਿਮ ਆਬਾਦੀ ਵਾਲੇ ਸੂਬੇ 'ਚ ਇਨੀਂ ਦਿਨੀਂ ਚੋਣ ਅਖਾੜਾ ਭੱਖਿਆ ਹੋਇਆ ਹੈ। ਜਿਸ ਦੌਰਾਨ ਇਹ ਦੋਵੇਂ ਆਗੂ ਆਪਣੀ ਆਪਣੀ ਪਾਰਟੀ ਦੇ ਪ੍ਰਚਾਰ ਲਈ ਮੰਗਲਵਾਰ ਨੂੰ ਗਰਜਣਗੇ। ਇਸ ਸੂਬੇ 'ਚ 28 ਨਵੰਬਰ ਨੂੰ ਚੋਣਾਂ ਹੋਣੀਆਂ ਹਨ। 

ਅੱਜ ਦਾਖਲ ਕਰ ਸਕੋਗੇ ਜੀ. ਐੱਸ. ਟੀ. ਆਰ 

PunjabKesari
ਕਾਰੋਬਾਰੀਆਂ ਨੂੰ ਜੀ. ਐੱਸ. ਟੀ. ਆਰ-3ਬੀ ਅਤੇ ਐੱਨ. ਆਰ. ਆਈਜ਼ ਨੂੰ ਜੀ. ਐੱਸ. ਟੀ. ਆਰ-5, ਜੀ. ਐੱਸ. ਟੀ. ਆਰ-5ਏ ਨੂੰ ਫਾਇਲ ਕਰਨ ਦਾ ਮੰਗਲਵਾਰ ਨੂੰ ਆਖਰੀ ਮੌਕਾ ਹੋਵੇਗਾ। ਜਿਨ੍ਹਾਂ ਕਾਰੋਬਾਰੀਆਂ ਨੇ ਇਹ ਰਿਟਰਨਾਂ ਫਾਇਲ ਨਹੀਂ ਕੀਤੀਆਂ ਹਨ ਉਨ੍ਹਾਂ ਕੋਲ 20 ਨਵੰਬਰ ਨੂੰ ਆਖਰੀ ਮੌਕਾ ਹੋਵੇਗਾ। ਇਹ ਤਿੰਨੋਂ ਰਿਟਰਨਸ 1.50 ਕਰੋੜ ਰੁਪਏ ਤੋਂ ਵੱਧ ਟਰਨਓਵਰ ਕਰਨ ਵਾਲੇ ਕਾਰੋਬਾਰੀਆਂ ਨੇ ਫਾਇਲ ਕਰਨੀਆਂ ਹੁੰਦੀਆਂ ਹਨ। 


ਸੀ. ਬੀ. ਆਈ. ਵਿਵਾਦ ਦੀ ਸੁਣਵਾਈ

PunjabKesari
ਸੁਪਰੀਮ ਕੋਰਟ ਅੱਜ ਬੀਤੇ ਦਿਨੀਂ ਸ਼ੁਰੂ ਹੋਏ ਸੀ. ਬੀ. ਆਈ. ਵਿਵਾਦ ਦੇ ਮਾਮਲੇ 'ਚ ਸੁਣਵਾਈ ਕਰੇਗੀ। ਇਸ ਤੋਂ ਪਹਿਲਾਂ ਸੀ. ਬੀ. ਆਈ. ਦੇ ਨਿਦੇਸ਼ਕ ਆਲੋਕ ਵਰਮਾਂ ਨੇ ਸੀ. ਵੀ. ਸੀ. ਦੀ ਰਿਪੋਰਟ 'ਤੇ ਸੁਪਰੀਮ ਕੋਰਟ 'ਚ ਸੋਮਵਾਰ ਨੂੰ ਆਪਣਾ ਜਵਾਬ ਦਾਖਲ ਕੀਤਾ ਸੀ। ਜਿਸ ਤਹਿਤ ਮੰਗਲਵਾਰ ਨੂੰ ਸੁਪਰੀਮ ਕੋਰਟ ਵਲੋਂ ਮਾਮਲੇ ਦੀ ਸੁਣਵਾਈ ਕੀਤੀ ਜਾਣੀ ਹੈ। 

ਖੇਡ
ਅੱਜ ਹੋਣ ਵਾਲੇ ਮੁਕਾਬਲੇ

PunjabKesari
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਮੁੱਕੇਬਾਜ਼ੀ : ਆਈਬਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ
ਕਬੱਡੀ : ਪ੍ਰੋ ਕਬੱਡੀ ਲੀਗ-2018


Related News