'ਮੈਂ ਨਹੀਂ ਹਮ' ਐਪ ਲਾਂਚ ਕਰਨਗੇ ਪੀ.ਐੱਮ. ਮੋਦੀ (ਪੜ੍ਹੋ 24 ਅਕਤੂਬਰ ਦੀਆਂ ਖਾਸ ਖਬਰਾਂ)
Wednesday, Oct 24, 2018 - 01:58 AM (IST)

ਜਲੰਧਰ (ਵੈਬ ਡੈਸਕ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ''ਮੈਂ ਨਹੀਂ ਹਮ'' ਪੋਰਟਲ ਐਪ ਨੂੰ ਲਾਂਚ ਕਰਨਗੇ ਤੇ ਇਸ ਦੌਰਾਨ ਉਹ ਸੂਚਨਾ ਤਕਨੀਕੀ ਤੇ ਇਲੈਕਟ੍ਰਾਨਿਕ ਨਿਰਮਾਣ ਪੇਸ਼ੇਵਰਾਂ ਨਾਲ ਚਰਚਾ ਕਰਨਗੇ। ਇਹ ਪੋਰਟਲ 'ਸੈਲਫ4ਸੋਸਾਇਟੀ' ਦੇ ਥੀਮ 'ਤੇ ਕੰਮ ਕਰਦਾ ਹੈ ਤੇ ਇਸ ਨਾਲ ਆਈ.ਟੀ. ਪੇਸ਼ੇਵਰਾਂ ਤੇ ਸੰਗਠਨਾਂ ਨੂੰ ਸਾਮਾਜਿਕ ਸਰੋਕਾਰ ਦੀ ਦਿਸ਼ਾ 'ਚ ਕੰਮ ਕਰਨ ਲਈ ਇਕ ਮੰਚ ਮਿਲੇਗਾ।
ਇਸ ਦੇ ਨਾਲ ਹੀ ਆਓ ਤੁਹਾਨੂੰ ਦੱਸਦੇ ਹਾਂ 24 ਅਕਤੂਬਰ ਦੀਆਂ ਖਾਸ ਖਬਰਾਂ :-
ਬਰਗਾੜੀ ਇਨਸਾਫ ਮੋਰਚੇ ਦਾ ਵਫਦ ਰਾਜਪਾਲ ਨੂੰ ਮਿਲੇਗਾ
ਬਰਗਾੜੀ ਇਨਸਾਫ ਮੋਰਚੇ ਦੀਆਂ ਮੰਗਾਂ ਦੇ ਸਮਰਥਨ ਵਿਚ ਇਕ ਉਚ ਪੱਧਰੀ ਵਫਦ ਅੱਜ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ। ਇਸ ਵਫਦ ਵਿਚ ਜੋ ਵੀ ਪਾਰਟੀਆਂ ਬਰਗਾੜੀ ਇਨਸਾਫ ਮੋਰਚੇ ਦੀਆਂ ਮੰਗਾਂ ਦਾ ਸਮਰਥਨ ਕਰ ਰਹੀਆਂ ਹਨ, ਦੇ ਪ੍ਰਤੀਨਿਧ ਇਸ ਵਿਚ ਸ਼ਾਮਲ ਹੋਣਗੇ। ਮੋਰਚੇ ਵਲੋਂ ਜਾਰੀ ਬਿਆਨ 'ਚ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਦੱਸਿਆ ਕਿ ਬਰਗਾੜੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਤੇ ਸੰਚਾਲਕਾਂ ਵਲੋਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕੁੱਝ ਅਜਿਹੀਆਂ ਰਾਜਨੀਤਕ ਪਾਰਟੀਆਂ ਦੇ ਮੁਖੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਜਾਂ ਕਰਵਾਉਣ 'ਚ ਸਿੱਧੇ ਜਾਂ ਅਸਿੱਧੇ ਰੂਪ ਵਿਚ ਦੋਸ਼ੀ ਹਨ, ਮੀਡੀਆ ਰਾਹੀਂ ਇਹ ਭੰਡੀ ਪ੍ਰਚਾਰ ਕਰ ਰਹੇ ਹਨ ਕਿ ਬਰਗਾੜੀ ਇਨਸਾਫ ਮੋਰਚੇ ਦਾ ਸਮਰਥਨ ਕਰਨ ਵਾਲੇ ਲੋਕ ਜਾਂ ਤਾਂ ਅੱਤਵਾਦੀ ਹਨ ਜਾਂ ਫਿਰ ਉਹ ਗਰਮ ਖਿਆਲੀਏ ਹਨ।
ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਅੱਜ
ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦਾ ਪਾਵਨ ਪ੍ਰਗਟ ਦਿਵਸ ਅੱਜ ਸ਼ਰਧਾਪੂਰਵਕ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੂਰੇ ਦੇਸ਼ 'ਚ ਧਾਰਮਿਕ ਸਮਾਗਮ ਤੇ ਸੋਭਾ ਯਾਤਰਾ ਕੱਢਿਆ ਜਾ ਰਿਹਾ ਹੈ।
ਅੱਜ ਤੋਂ ਮੁੰਬਈ-ਗੋਆ ਕਰੂਜ ਯਾਤਰਾ ਸ਼ੁਰੂ
ਮੁੰਬਈ ਤੇ ਗੋਆ ਵਿਚਾਲੇ ਕਰੂਜ ਸੇਵਾ ਅੱਜ ਤੋਂ ਸ਼ੁਰੂ ਹੋ ਰਹੀ ਹੈ। ਐਮਰਜੰਸੀ 'ਚ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ 18 ਪੁਆਇੰਟ ਬਣਾਏ ਗਏ ਹਨ, ਜਿਥੇ ਰਾਫਟ ਦੀ ਸੁਵਿਧਾ ਮੌਜੂਦ ਹੋਵੇਗੀ। ਕਰੂਜ 'ਚ ਡਾਰਮੇਟਰੀ ਬੁੱਕ ਕਰਵਾਉਣ ਲਈ ਯਾਤਰੀਆਂ ਨੂੰ 6 ਹਜ਼ਾਰ ਰੁਪਏ ਅਦਾ ਕਰਨਗੇ ਹੋਣਗੇ। 10 ਹਜ਼ਾਰ ਰੁਪਏ ਦਾ ਸਭ ਤੋਂ ਜ਼ਿਆਦਾ ਕਿਰਾਇਆ ਕਪਲ ਰੂਮ ਲਈ ਹੈ।
ਅਮਿਤ ਸ਼ਾਹ ਅੱਜ ਆਉਣਗੇ ਲਖਨਊ
ਅਗਲੇ ਸਾਲ ਹੋਣ ਵਾਲੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਅੱਜ ਇਕ ਦਿਨਾਂ ਦੌਰੇ 'ਤੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਆ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਬੈਠਕ 'ਚ ਯੋਗੀ ਆਦਿਤਿਆਨਾਥ ਸਰਕਾਰ ਤੇ ਸੰਸਦ ਮੈਂਬਰਾਂ ਦੇ ਕੰਮਕਾਰਜ ਦਾ ਮੁਲਾਂਕਣ ਕੀਤਾ ਜਾਵੇਗਾ।
ਰਾਹੁਲ ਗਾਂਧੀ ਰਾਜਸਥਾਨ ਦੇ ਦੋ ਦਿਨਾਂ ਦੌਰੇ 'ਤੇ
ਰਾਜਸਥਾਨ ਵਿਧਾਨ ਸਭਾ ਚੋਣਾਂ ਦੀ ਵਧਦੀ ਸਰਗਰਮੀ ਵਿਚਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਰਾਜਸਥਾਨ ਆ ਰਹੇ ਹਨ। ਦੋ ਦਿਨ ਦੇ ਇਸ ਦੌਰੇ 'ਚ ਉਹ ਝਾਲਾਵਾੜ ਤੋਂ ਕੋਟਾ ਤਕ ਰੋਡ ਸ਼ੋਅ ਤੇ ਸੀਕਰ 'ਚ ਜਨਸਭਾ ਵੀ ਕਰਨਗੇ।
ਸੈਮਸੰਗ ਲਾਂਚ ਕਰੇਗਾ ਗਲੈਕਸੀ A9S ਸਮਾਰਟਫੋਨ
ਸੈਮਸੰਗ ਨੇ ਹਾਲ ਹੀ 'ਚ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਗਲੈਕਸੀ A9 (2018) ਲਾਂਚ ਕੀਤਾ ਸੀ ਅਤੇ ਹੁਣ ਸੈਮਸੰਗ ਗਲੈਕਸੀ A9S ਨੂੰ ਚੀਨ 'ਚ ਲਾਂਚ ਕਰਨ ਵਾਲਾ ਹੈ। ਕੰਪਨੀ ਦੁਆਰਾ ਲਾਂਚ ਕੀਤੇ ਗਏ ਆਫੀਸ਼ਿਅਲ ਪੋਸਟਰ ਮੁਤਾਬਕ ਇਹ ਸਮਾਰਟਫੋਨ 24 ਅਕਤੂਬਰ ਭਾਵ ਅੱਜ 7 ਵਜੇ (ਭਾਰਤੀ ਸਮੇਂ ਮੁਤਾਬਾਕ 4:30 ਵਜੇ) ਸ਼ਿਆਨ 'ਚ ਇਕ ਈਵੈਂਟ ਦੌਰਾਨ ਲਾਂਚ ਕੀਤਾ ਜਾਵੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ 'ਚ 4 ਰੀਅਰ ਕੈਮਰੇ ਦਿੱਤੇ ਗਏ ਹਨ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਦੇਵਧਰ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਦੂਜਾ ਵਨ ਡੇ)
ਕ੍ਰਿਕਟ : ਪਾਕਿ ਬਨਾਮ ਆਸਟਰੇਲੀਆ (ਪਹਿਲਾ ਟੀ20 ਮੈਚ)
ਪ੍ਰੋ ਕਬੱਡੀ ਲੀਗ : ਬੈਂਗਲੁਰੂ ਬਨਾਮ ਹਰਿਆਣਾ