ਅਯੁੱਧਿਆ ਮਾਮਲੇ ''ਚ ਸੁਪਰੀਮ ਕੋਰਟ ਅੱਜ ਸੁਣਾਏਗਾ ਫੈਸਲਾ (ਪੜ੍ਹੋ 9 ਨਵੰਬਰ ਦੀਆਂ ਖਾਸ ਖਬਰਾਂ)

11/09/2019 1:43:38 AM

ਨਵੀਂ ਦਿੱਲੀ — ਅਯੁੱਧਿਆ ਵਿਵਾਦ ਮਾਮਲੇ 'ਚ ਕੱਲ ਭਾਵ ਸ਼ਨੀਵਾਰ ਨੂੰ ਸੁਪਰੀਮ ਕੋਰਟ ਫੈਸਲਾ ਸੁਣਾਏਗਾ। ਦੱਸ ਦਈਏ ਕਿ ਮਾਮਲੇ 'ਚ ਸੁਪਰੀਮ ਕੋਰਟ ਪਹਿਲਾਂ ਹੀ ਫੈਸਲਾ ਸੁਰੱਖਿਅਤ ਰੱਖ ਚੁੱਕਾ ਹੈ। ਅਯੁੱਧਿਆ ਮਾਮਲੇ ਦੇ ਸੰਭਾਵੀ ਫੈਸਲੇ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲਾ ਨੇ ਸਾਰੇ ਸੂਬਿਆਂ ਨੂੰ ਸਾਵਧਾਨ ਰਹਿਣ ਦੀ ਹਦਾਇਤ ਦਿੱਤੀ ਹੈ।

ਪੀ.ਐੱਮ. ਮੋਦੀ ਕਰਨਗੇ ਅੱਜ ਕਰਤਾਰਪੁਰ ਲਾਂਘੇ ਦਾ ਉਦਘਾਟਨ
ਕਰਤਾਰਪੁਰ ਸਾਹਿਬ ਲਾਂਘੇ ਦਾ ਅੱਜ ਉਦਘਾਟਨ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ 'ਚ ਅਤੇ ਇਮਰਾਨ ਖਾਨ ਪਾਕਿਸਤਾਨ 'ਚ ਇਸ ਦਾ ਉਦਘਾਟਨ ਕਰਗੇ। ਉਦਘਾਟਨ ਤੋਂ ਪਹਿਲਾਂ ਪੀ.ਐੱਮ. ਮੋਦੀ ਸੁਲਤਾਨਪੁਰ ਲੋਧੀ ਪਹੁੰਚਣਗੇ ਅਤੇ ਸਵੇਰੇ 9.00 ਵਜੇ ਗੁਰੂਦਵਾਰਾ ਬੇਰ ਸਾਹਿਬ 'ਚ ਮੱਥਾ ਟੇਕਣਗੇ। ਪੀ.ਐੱਮ. ਮੋਦੀ ਬਾਬਾ ਡੇਰਾ ਸਾਹਿਬ ਨਾਨਕ ਜਾਣਗੇ। ਪੀ.ਐੱਮ. ਮੋਦੀ ਦੇ ਪ੍ਰੋਗਰਾਮ ਨੂੰ ਦੇਖਦੇ ਹੋਏ ਪੰਜਾਬ ਪੁਲਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਹਨ।

ਵਿਧਾਨ ਸਭਾ ਚੋਣ : ਅੱਜ ਹੋਵੇਗਾ 33 ਸੀਟਾਂ 'ਤੇ ਭਾਜਪਾ ਉਮੀਦਵਾਰਾਂ ਦਾ ਐਲਾਨ
ਦਿੱਲੀ 'ਚ ਚੱਲ ਰਹੇ ਮਹਾ ਮੰਥਨ ਤੋਂ ਬਾਅਦ ਵਿਧਾਨ ਸਭਾ ਚੋਣ ਲਈ ਭਾਜਪਾ ਨੇ ਤਿੰਨ-ਤਿੰਨ ਨਾਵਾਂ ਦਾ ਪੈਨਲ ਤਿਆਰ ਕਰ ਲਿਆ ਹੈ। ਭਾਜਪਾ ਦੀ ਕੇਂਦਰੀ ਕਮੇਟੀ ਦੀ ਬੈਠਕ ਅੱਜ ਪਾਰਟੀ ਦੇ ਪ੍ਰਧਾਨ ਦਫਤਰ 'ਚ ਹੋਵੇਗੀ। ਇਸ ਤੋਂ ਬਾਅਦ ਦੇਰ ਸ਼ਾਮ ਸੰਸਦੀ ਬੋਰਡ ਦੀ ਬੈਠਕ ਹੋਵੇਗੀ। ਸੰਸਦੀ ਬੋਰਡ ਦੀ ਬੈਠਕ 'ਚ ਪੀ.ਐੱਮ. ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਜੇ.ਪੀ. ਨੱਡਾ ਅਤੇ ਹੋਰ ਆਗੂ ਸ਼ਾਮਲ ਹੋਣਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਟੇਬਲ ਟੈਨਿਸ : ਆਈ. ਟੀ. ਟੀ. ਐੱਫ. ਵਰਲਡ ਟੂਰ-2019
ਕ੍ਰਿਕਟ : ਸੱਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ-2019


Inder Prajapati

Content Editor

Related News