ਰਾਜ ਸਭਾ ''ਚ ਪੇਸ਼ ਹੋਵੇਗਾ ਰਾਖਵਾਂਕਰਨ ਬਿੱਲ (ਪੜ੍ਹੋ 9 ਜਨਵਰੀ ਦੀਆਂ ਖਾਸ ਖਬਰਾਂ)

01/09/2019 2:16:24 AM

ਨਵੀਂ ਦਿੱਲੀ/ਜਲੰਧਰ— ਕਮਜ਼ੋਰ ਤੇ ਜਨਰਲ ਵਰਗ ਨੂੰ ਸਰਕਾਰੀ ਨੌਕਰੀਆਂ 'ਚ 10 ਫੀਸਦੀ ਰਾਖਵਾਂਕਰਨ ਦੇਣ ਸਬੰਧੀ ਬਿੱਲ ਮੰਗਲਵਾਰ ਨੂੰ ਲੋਕ ਸਭਾ 'ਚ 326 'ਚੋਂ 323 ਵੋਟਾਂ ਨਾਲ ਪਾਸ ਹੋ ਗਿਆ, ਜਦਕਿ 3 ਵੋਟਾਂ ਇਸ ਦੇ ਖਿਲਾਫ ਪਈਆਂ। ਹੁਣ ਇਹ ਬਿੱਲ ਅੱਜ ਰਾਜ ਸਭਾ 'ਚ ਪਾਸ ਹੋਣ ਲਈ ਪੇਸ਼ ਹੋ ਸਕਦਾ ਹੈ।

ਪੀ.ਐੱਮ. ਮੋਦੀ ਅੱਜ ਆਗਰਾ ਤੇ ਮਹਾਰਾਸ਼ਟਰਾ ਦੌਰੇ 'ਤੇ
ਪ੍ਰਧਾਨ ਮੰਤਰੀ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਆਗਰਾ ਦੌਰੇ 'ਤੇ ਹਨ ਤੇ ਸੂਬੇ 'ਚ 2980 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਇਸ ਦੇ ਨਾਲ ਹੀ ਪੀ.ਐੱਮ. ਮੋਦੀ ਅੱਜ ਮਹਾਰਾਸ਼ਟਰ ਜਾਣਗੇ ਤੇ ਉਥੇ ਰਾਜਮਾਰਗ-211 ਦੇ ਇਕ ਹਿੱਸੇ ਦਾ ਉਦਘਾਟਨ ਕਰਨਗੇ। ਇਸ ਨਾਲ ਸੋਲਾਪੁਰ ਤੇ ਮਰਾਠਵਾੜਾ ਖੇਤਰ ਵਿਚਾਲੇ ਸੰਪਰਕ ਬਿਹਤਰ ਹੋਵੇਗਾ।

ਵੀਡੀਓ ਰਾਹੀ ਖੇਲੋ ਇੰਡੀਆ ਨੂੰ ਸੰਬੋਧਿਤ ਕਰਨਗੇ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਸੰਦੇਸ਼ 'ਚ ਬੁੱਧਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਖੇਲੋ ਇੰਡੀਆ ਯੁਵਾ ਖੇਡਾਂ ਨੂੰ ਸੰਬੋਧਿਤ ਕਰਨਗੇ। ਇਨ੍ਹਾਂ ਖੇਡਾਂ 'ਚ ਅੰਡਰ-17 ਤੇ ਅੰਡਰ-21 ਵਰਗ ਦੇ ਲਗਭਗ 6000 ਖਿਡਾਰੀ 18 ਖੇਡਾਂ 'ਚ ਹਿੱਸਾ ਲੈਣਗੇ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਣਵੀਸ ਤੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਵੀ ਖੇਡਾਂ ਦੇ ਉਦਘਾਟਨ 'ਚ ਮੌਜੂਦ ਰਹਿਣਗੇ।

ਰਾਹੁਲ ਜੈਪੁਰ 'ਚ ਕਿਸਾਨ ਰੈਲੀ ਨੂੰ ਕਰਨਗੇ ਸੰਬੋਧਿਤ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਜੈਪੁਰ 'ਚ ਕਿਸਾਨ ਰੈਲੀ ਨੂੰ ਸੰਬੋਧਿਤ ਕਰਨਗੇ। ਵਿਦਾਧਰ ਨਗਰ 'ਚ ਪ੍ਰਸਤਾਵਿਤ ਇਸ ਰੈਲੀ ਦੀਆਂ ਤਿਆਰੀਆਂ ਨੂੰ ਆਖਰੀ ਰੂਪ ਦੇ ਦਿੱਤਾ ਹੈ।

ਭਾਜਪਾ ਦੀ ਪ੍ਰਸਤਾਵਿਤ ਰੱਥ ਯਾਤਰਾ 'ਤੇ ਹਾਈ ਕੋਰਟ 'ਚ ਸੁਣਵਾਈ
ਭਾਜਪਾ ਦੀ ਪ੍ਰਸਤਾਵਿਤ ਰੱਥ ਯਾਤਰਾ ਨੂੰ ਲੈ ਕੇ ਅੱਜ ਕੋਲਕਾਤਾ ਹਾਈ ਕੋਰਟ ਦੀ ਡਬਲ ਬੈਂਚ 'ਚ ਸੁਣਵਾਈ ਹੋਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਹਾਈ ਕੋਰਟ ਦੀ ਡਬਲ ਬੈਂਚ ਨੇ ਸਿੰਗਲ ਬੈਂਚ ਦਾ ਫੈਸਲਾ ਪਲਟਦੇ ਹੋਏ ਭਾਜਪਾ ਦੀ ਪ੍ਰਸਤਾਵਿਤ ਰੱਥ ਯਾਤਰਾ 'ਤੇ ਰੋਕ ਲਗਾ ਦਿੱਤੀ ਸੀ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018/19
ਫੁੱਟਬਾਲ : ਉਜਬੇਕਿਸਤਾਨ ਬਨਾਮ ਓਮਾਨ (ਏਸ਼ੀਆਈ ਕੱਪ ਫੁੱਟਬਾਲ ਟੂਰਨਾਮੈਂਟ)
ਬੈਡਮਿੰਟਨ : ਪ੍ਰੀਮੀਅਰ ਲੀਗ-2018/19


Inder Prajapati

Content Editor

Related News