ਨਿਰਭਿਆ ਮਾਮਲੇ ''ਚ ਕੇਂਦਰ ਦੀ ਪਟੀਸ਼ਨ ''ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ (ਪੜ੍ਹੋ 7 ਫਰਵਰੀ ਦੀਆਂ ਖਾਸ ਖਬਰਾਂ)
Friday, Feb 07, 2020 - 02:26 AM (IST)
ਨਵੀਂ ਦਿੱਲੀ — ਸੁਪਰੀਮ ਕੋਰਟ ਨਿਰਭਿਆ ਸਾਮੂਹਕ ਜ਼ਬਰ ਜਨਾਹ ਅਤੇ ਕਤਲ ਮਾਮਲੇ 'ਚ ਮੌਤ ਦੀ ਸਜ਼ਾ ਪਾਏ ਚਾਰੇ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਦੇ ਸਬੰਧ 'ਚ ਕੇਂਦਰ ਦੀ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ। ਇਸ ਤੋਂ ਪਹਿਲਾਂ ਇਨ੍ਹਾਂ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਖਿਲਾਫ ਕੇਂਦਰ ਦੀ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਨੇ ਖਾਰਿਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਕੇਂਦਰ ਨੇ ਚੋਟੀ ਅਦਾਲਤ 'ਚ ਅਪੀਲ ਕੀਤੀ। ਕੇਂਦਰ ਵੱਲੋਂ ਪੇਸ਼ ਹੋਏ ਵਧੀਕ ਸਾਲਿਸਟਰ ਜਨਰਲ ਦੇ ਐੱਮ. ਨਟਰਾਜ ਨੇ ਜੱਜ ਐੱਨ.ਵੀ ਰਮੰਨਾ, ਜੱਜ ਸੰਜੀਵ ਖੰਨਾ ਅਤੇ ਜੱਜ ਕ੍ਰਿਸ਼ਣ ਮੁਰਾਰੀ ਦੀ ਬੈਂਚ ਸਾਹਮਣੇ ਪਟੀਸ਼ਨ ਨੂੰ ਤਤਕਾਲ ਸੁਣਵਾਈ ਲਈ ਸੂਚੀਬੱਧ ਕਰਨ ਦੀ ਅਪੀਲ ਕੀਤੀ।
ਅੱਜ ਅਸਾਮ ਦੌਰੇ 'ਤੇ ਜਾਣਗੇ ਪੀ.ਐੱਮ. ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਸਮ 'ਚ ਕੋਕਰਾਝਾਰ ਦਾ ਦੌਰਾ ਕਰਨਗੇ ਜਿਥੇ ਉਹ ਬੋਡੋ ਸਮਜੌਤਾ 'ਤੇ ਦਸਤਖਤ ਹੋਣ ਦਾ ਜਸ਼ਨ ਮਨਾਉਣ ਲਈ ਆਯੋਜਿਤ ਇਕ ਪ੍ਰੋਗਰਾਮ 'ਚ ਸਾਮਲ ਹੋਣਗੇ। ਪਿਛਲੀ ਦਸੰਬਰ 'ਚ ਸੋਧੇ ਨਾਗਰਿਕਤਾ ਕਾਨੂੰਨ ਖਿਲਾਫ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਦਾ ਪਹਿਲਾ ਪੂਰਬੀ ਉੱਤਰੀ ਦੌਰਾ ਹੋਵੇਗਾ। ਪ੍ਰਦਰਸ਼ਨਾਂ 'ਚ ਤਿੰਨ ਵਿਅਕਤੀ ਮਾਰੇ ਗਏ ਸੀ। ਉਨ੍ਹਾਂ ਨੇ ਇਕ ਟਵੀਟ ਕੀਤਾ, 'ਕੱਲ ਮੈਂ ਅਸਾਮ 'ਚ ਦੌਰੇ ਨੂੰ ਲੈ ਕੇ ਉਤਸੁਕ ਹਾਂ। ਮੈਂ ਇਕ ਜਨਸਭਾ ਨੂੰ ਸੰਬੋਧਿਤ ਕਰਨ ਲਈ ਕੋਕਰਾਝਾਰ 'ਚ ਰਹਾਂਗਾ। ਅਸੀਂ ਬੋਡੋ ਸਮਝੌਤੇ 'ਤੇ ਸਫਲਤਾਪੂਰਵਕ ਦਸਤਖਤ ਕੀਤੇ ਜਾਣ ਦਾ ਜਸ਼ਨ ਮਨਾਵਾਂਗੇ ਜਿਸ ਨਾਲ ਦਹਾਕਿਆਂ ਦੀ ਸਮੱਸਿਆ ਦਾ ਅੰਤ ਹੋਵੇਗਾ।
ਭਾਰਤ ਦੌਰੇ 'ਤੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ
ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਚਾਰ ਦਿਨੀਂ ਦੌਰੇ 'ਤੇ ਭਾਰਤ ਆਉਣਗੇ ਇਸ ਦੌਰਾਨ ਉਹ ਵਪਾਰ, ਰੱਖਿਆ ਅਤੇ ਸਮੁੰਦਰ ਸਹਿਯੋਗ ਸਣੇ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਕਰਨਗੇ। ਰਾਜਪਕਸ਼ੇ ਦੇ ਦਫਤਰ ਨੇ ਇਥੇ ਵੀਰਵਾਰ ਨੂੰ ਇਹ ਐਲਾਨ ਕੀਤਾ। ਮਹਿੰਦਾ ਰਾਜਪਕਸ਼ੇ ਦੀ ਯਾਤਰਾ 7 ਫਰਵਰੀ ਤੋਂ ਸ਼ੁਰੂ ਹੋਵੇਗੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2019/20
ਕ੍ਰਿਕਟ : ਵੈਸਟਇੰਡੀਜ਼ ਬਨਾਮ ਆਸਟਰੇਲੀਆ (ਅੰਡਰ-19 ਵਿਸ਼ਵ ਕੱਪ)
ਕ੍ਰਿਕਟ : ਪਾਕਿਸਤਾਨ ਬਨਾਮ ਬੰਗਲਾਦੇਸ਼ (ਪਹਿਲਾ ਟੈਸਟ ਮੈਚ, ਪਹਿਲਾ ਦਿਨ)
ਕ੍ਰਿਕਟ : ਇੰਗਲੈਂਡ ਬਨਾਮ ਦੱਖਣੀ ਅਫਰੀਕਾ (ਦੂਜਾ ਵਨ ਡੇ ਮੈਚ)
ਬੈਡਮਿੰਟਨ : ਪ੍ਰੀਮੀਅਰ ਲੀਗ ਬੈਡਮਿੰਟਨ ਟੂਰਨਾਮੈਂਟ-2020