PM ਮੋਦੀ ਨੂੰ ਅੱਜ RCPE ਦੀ ਰਿਪੋਰਟ ਦੇਵੇਗਾ ਵਣਜ ਮੰਤਰਾਲਾ (ਪੜ੍ਹੋ 6 ਸਤੰਬਰ ਦੀਆਂ ਖਾਸ ਖਬਰਾਂ)
Friday, Sep 06, 2019 - 02:17 AM (IST)

ਨਵੀਂ ਦਿੱਲੀ— ਵਣਜ ਮੰਤਰਾਲਾ ਪ੍ਰਧਾਨ ਮੰਤਰੀ ਮੋਦੀ ਨੂੰ ਅੱਜ ਪ੍ਰਸਤਾਵਿਤ ਵਿਸ਼ਾਲ ਮੁਕਤ ਵਪਾਰ ਸਮਝੌਤਾ ਆਰ.ਸੀ.ਈ.ਪੀ. 'ਚ ਹੋਈ ਤਰੱਕੀ 'ਤੇ ਜਾਣਕਾਰੀ ਦੇਵੇਗਾ। ਸੂਤਰਾਂ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਖੇਤਰੀ ਵਿਆਪਕ ਆਰਥਿਕ ਹਿੱਸੇਦਾਰੀ ਮੁਕਤ ਵਪਾਰ ਕਰਾਰ ਹੈ। ਇਸ ਦੇ ਲਈ 16 ਦੇਸ਼ਾਂ 'ਚ ਗੱਲਬਾਤ ਚੱਲ ਰਹੀ ਹੈ। ਇਨ੍ਹਾਂ 'ਚ ਭਾਰਤ, ਚੀਨ, ਆਸਟ੍ਰੇਲੀਆ, ਨਿਊਜ਼ੀਲੈਂਡ, ਜਾਪਾਨ, ਦੱਖਣੀ ਕੋਰੀਆ ਤੇ ਦੱਸ ਆਸਿਆਨ ਦੇਸ਼ ਸ਼ਾਮਲ ਹਨ।
ਪੀ.ਐੱਮ. ਮੋਦੀ ਅੱਜ ਪਹੁੰਚਣਗੇ ਬੈਂਗਲੁਰੂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਦਰਯਾਨ-2 ਦੇ 'ਲੈਂਡਰ' ਵਿਕਰਮ ਦੀ ਸ਼ਨੀਵਾਰ ਤੜਕੇ ਚੰਦਰਮਾ ਦੀ ਸਤਾਹ 'ਤੇ ਇਤਿਹਾਸਕ 'ਸਾਫਟ ਲੈਂਡਿੰਗ' ਦੇਖਣ ਲਈ ਇਥੇ ਮੌਜੂਦ ਹੋਣਗੇ। ਕਰਨਾਟਕ ਸਰਕਾਰ ਦੀ ਅਧਿਕਾਰਕ ਰਿਪੋਰਟ 'ਚ ਕਿਹਾ ਗਿਆ ਹੈ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੈਂਗਲੁਰੂ ਪਹੁੰਚਣਗੇ ਤੇ ਪੀਨਆ ਕੋਲ ਇਸਰੋ, ਟੇਲੀਮੇਟ੍ਰੀ, ਟ੍ਰੈਕਿੰਗ ਤੇ ਕਮਾਨ ਨੈੱਟਵਰਕ 'ਚ ਸੱਤ ਸਤੰਬਰ ਤੜਕੇ ਚੰਗਰਯਾਨ ਦੀ ਲੈਂਡਿੰਗ ਨੂੰ ਦੇਖਣਗੇ।
ਭਾਜਪਾ ਨੇਤਾ ਮੁਕੁਲ ਰਾਏ ਦੀ ਅਗਾਉਂ ਜ਼ਮਾਨਤ 'ਤੇ ਸੁਣਵਾਈ ਅੱਜ
ਕਲਕੱਤਾ ਹਾਈ ਕੋਰਟ ਰੇਲਵੇ ਦੇ ਇਕ ਪੈਨਲ ਦੀ ਮੈਂਬਰਸ਼ਿਪ ਦਿਵਾਉਣ ਲਈ ਕਥਿਤ ਰੂਪ ਨਾਲ ਰਿਸ਼ਵਤ ਦੇ ਲੈਣ ਦੇਣ ਦੇ ਮਾਮਲੇ 'ਚ ਭਾਜਪਾ ਨੇਤਾ ਮੁਕੁਲ ਰਾਏ ਦੀ ਅਗਾਉਂ ਜ਼ਮਾਨਤ ਅਰਜ਼ੀ 'ਤੇ ਅੱਜ ਸੁਣਵਾਈ ਕਰੇਗਾ। ਗ੍ਰਿਫਤਾਰੀ ਨਾਲ ਰਾਏ ਨੂੰ ਮਿਲੀ ਸੁਰੱਖਿਆ ਵੀਰਵਾਰ ਅੱਧੀ ਰਾਤ ਨੂੰ ਖਤਮ ਹੋ ਜਾਵੇਗੀ।
ਵਿੱਤ ਮੰਤਰਾਲੇ ਦੀ ਬੈਠਕ ਅੱਜ
ਵਿੱਤ ਮੰਤਰਾਲਾ ਸੁਸਤ ਪਈ ਅਰਥ ਵਿਵਸਥਾ 'ਚ ਜਾਨ ਪਾਉਣ ਲਈ ਅੱਜ ਕੇਂਦਰੀ ਜਨਤਕ ਅਦਾਰੇ (ਸੀ.ਪੀ.ਐੱਸ.ਈ.) ਦੇ ਪ੍ਰਮੁੱਖਾਂ ਨਾਲ ਬੈਠਕ ਕਰੇਗਾ। ਬੈਠਕ 'ਚ ਪੂੰਜੀ ਖਰਚ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤੇ ਜਾਣ ਦੀ ਉਮੀਦ ਹੈ। ਸਰਕਾਰ ਦੀ ਚਾਲੂ ਵਿੱਤ ਸਾਲ 'ਚ 3.3 ਲੱਖ ਕਰੋੜ ਰੁਪਏ ਦੀ ਪੂੰਜੀ ਖਰਚ ਦੀ ਯੋਜਨਾ ਹੈ।
ਬਿਜਲੀ ਦਰਾਂ ਦੇ ਵਾਧੇ ਦੇ ਵਿਰੋਧ 'ਚ ਕਾਂਗਰਸ ਦਾ ਪ੍ਰਦਰਸ਼ਨ ਅੱਜ
ਉੱਤਰ ਪ੍ਰਦੇਸ਼ 'ਚ ਬਿਜਲੀ ਦਰਾਂ 'ਚ ਵਾਧੇ ਦੇ ਵਿਰੋਧ 'ਚ ਕਾਂਗਰਸ ਨੇ ਚਾਰ ਦਿਨਾਂ ਤਕ ਸੂਬਾ ਪੱਧਰੀ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਕਾਂਗਰਸ ਦੇ ਪ੍ਰਦੇਸ਼ ਬੁਲਾਰਾ ਬ੍ਰਜੇਂਦਰ ਕੁਮਾਰ ਸਿੰਘ ਨੇ ਵੀਰਵਾਰ ਨੂੰ ਦੱੱਸਿਆ ਕਿ ਵਿਰੋਧ ਪ੍ਰਦਰਸ਼ਨ ਦੇ ਤਹਿਤ ਪਹਿਲੇ ਦਿਨ ਅੱਜ ਸਾਰੇ ਜ਼ਿਲਿਆਂ ਦੀ ਮੁੱਖ ਬਾਜ਼ਾਰਾਂ 'ਚ ਸ਼ਾਮ ਸੱਤ ਵਦੇ ਤੋਂ ਲਾਲਟੇਨ ਜੁਲੂਸ ਕੱਢਿਆ ਜਾਵੇਗਾ ਜਦਕਿ ਅਗਲੇ ਦਿਨ ਭਾਵ ਸ਼ਨੀਵਾਰ ਤੋਂ ਤਿੰਨ ਦਿਨਾਂ ਤਕ ਹਰ ਬਲਾਕ 'ਚ ਬਿਜਲੀ ਦੇ ਬਿੱਲ 'ਚ ਵਾਧੇ ਦੇ ਖਿਲਾਫ ਦਸਤਖਤ ਮੁਹਿੰਮ ਚਲਾਈ ਜਾਵੇਗੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ-ਏ ਬਨਾਮ ਦੱਖਣੀ ਅਫਰੀਕਾ-ਏ (5ਵਾਂ ਵਨ ਡੇ)
ਕ੍ਰਿਕਟ : ਬੰਗਲਾਦੇਸ਼ ਬਨਾਮ ਅਫਗਾਨਿਸਤਾਨ (ਪਹਿਲਾ ਟੈਸਟ, ਦੂਜਾ ਦਿਨ)
ਕ੍ਰਿਕਟ : ਆਸਟਰੇਲੀਆ ਬਨਾਮ ਇੰਗਲੈਂਡ (ਚੌਥਾ ਟੈਸਟ, ਤੀਜਾ ਦਿਨ)