ਅੱਜ ਗ੍ਰਹਿ ਮੰਤਰਾਲਾ ਜਾਰੀ ਕਰੇਗਾ NRC ਸੂਚੀ (ਪੜ੍ਹੋ 31 ਅਗਸਤ ਦੀਆਂ ਖਾਸ ਖਬਰਾਂ)

Saturday, Aug 31, 2019 - 02:15 AM (IST)

ਅੱਜ ਗ੍ਰਹਿ ਮੰਤਰਾਲਾ ਜਾਰੀ ਕਰੇਗਾ NRC ਸੂਚੀ (ਪੜ੍ਹੋ 31 ਅਗਸਤ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ — ਨੈਸ਼ਨਲ ਰਜਿਸ਼ਟਰ ਆਫ ਸਿਟਿਜਨਸ ਦੀ ਅੱਜ ਗ੍ਰਹਿ ਮੰਤਰਾਲਾ ਸੂਚੀ ਜਾਰੀ ਕਰੇਗਾ। ਇਸ ਤੋਂ ਪਹਿਲਾਂ ਅਸਮ ਪੁਲਸ ਨੇ ਸੂਬੇ ਦੀ ਫਾਇਨਲ ਨੈਸ਼ਨਲ ਰਜਿਸ਼ਟਰ ਆਫ ਸਿਟਜਿਨਸ ਸੂਚੀ ਜਾਰੀ ਹੋਣ ਤੋਂ ਪਹਿਲਾਂ ਕਈ ਪੈਰਾਮੀਟਰ ਦੇ ਆਧਾਰ ’ਤੇ 14 ਜ਼ਿਲਿਆਂ ਨੂੰ ਬੇਹੱਦ ਸੰਵੇਦਨਸ਼ੀਲ ਐਲਾਨ ਕੀਤਾ ਹੈ। ਹਾਲਾਂਕਿ ਇਨ੍ਹਾਂ ਜ਼ਿਲਿਆਂ ’ਚ ਅਫਵਾਹ ਫੈਲਣ ਤੋਂ ਰੋਕਣ ਲਈ ਇਨ੍ਹਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਤਿੰਨ ਦਿਨੀਂ ਕੋਲਕਾਤਾ ਦੌਰੇ ’ਤੇ RSS ਮੁਖੀ ਮੋਹਨ ਭਾਗਵਤ
ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਪੱਛਮੀ ਬੰਗਾਲ ਅਗਵਾਈ ਨਾਲ ਜੱਥੇਬੰਦਕ ਪਹਿਲੂਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਅੱਜ ਤੋਂ ਕੋਲਕਾਤਾ ਦੇ ਤਿੰਨ ਦਿਨੀਂ ਦੌਰੇ ’ਤੇ ਰਹਿਣਗੇ। ਉਹ ਇਸ ਤੋਂ ਪਹਿਲਾਂ ਇਸ ਮਹੀਨੇ ਸ਼ਹਿਰ ’ਚ ਥੋੜ੍ਹੇ ਸਮੇਂ ਲਈ ਰੁਕੇ ਸਨ।

ਰਿਟਰਨ ਭਰਨ ਦਾ ਅੱਜ ਆਖਰੀ ਦਿਨ
ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਲਈ ਅੱਜ ਰਿਟਰਨ ਭਰਨ ਦਾ ਆਖਰੀ ਮੌਕਾ ਹੈ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਰਿਟਰਨ ਭਰਨ ਦੀ ਤਰੀਕ ਅੱਗੇ ਵਧਾ ਦਿੱਤੀ ਗਈ ਹੈ ਪਰ ਇਨਕਮ ਟੈਕਸ ਵਿਭਾਗ ਨੇ ਇਸ ਨੂੰ ਅਫਵਾਹ ਕਰਾਰ ਦਿੱਤਾ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ-ਏ ਬਨਾਮ ਦੱਖਣੀ ਅਫਰੀਕਾ-ਏ (ਦੂਜਾ ਵਨ ਡੇ)
ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਦੂਜਾ ਟੈਸਟ, ਦੂਜਾ ਦਿਨ)
ਟੈਨਿਸ : ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ-2019


author

Inder Prajapati

Content Editor

Related News