ਧਾਰਾ 370 ’ਤੇ ਦਾਇਰ ਪਟੀਸ਼ਨ ’ਤੇ ਸੁਣਵਾਈ ਅੱਜ (ਪੜ੍ਹੋ 28 ਅਗਸਤ ਦੀਆਂ ਖਾਸ ਖਬਰਾਂ)

8/28/2019 2:20:53 AM

ਨਵੀਂ ਦਿੱਲੀ— ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਦੇ ਜ਼ਿਆਦਾਤਰ ਨਿਯਮਾਂ ਨੂੰ ਰੱਦ ਕਰਨ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਕਈ ਸਾਰੀਆਂ ਪਟੀਸ਼ਨਕਰਤਾਵਾਂ ’ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਜੰਮੂ ਕਸ਼ਮੀਰ ’ਚ ਸੰਚਾਰ ਤੇ ਪਾਬੰਦੀਆਂ ਸਣੇ ਹੋਰ ਪਾਬਦੀਆਂ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਇਹ ਪਟੀਸ਼ਨ ਦਰਜ ਕੀਤੀ ਗਈ ਹੈ।

ਕੇਂਦਰੀ ਮੰਤਰੀ ਮੰਡਲ ਦੀ ਬੈਠਕ ਅੱਜ
ਕੇਂਦਰੀ ਕੈਬਨਿਟ ਦੀ ਅੱਜ ਸ਼ਾਮ ਨੂੰ ਬੈਠਕ ਹੋਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਬੈਠਕ ’ਚ ਜੰਮੂ ਕਸ਼ਮੀਰ ਲਈ ਕੈਬਨਿਟ ਵੱਲੋਂ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਜਾ ਸਕਦਾ ਹੈ। ਮੋਦੀ ਕੈਬਨਿਟ ਦੀ ਇਹ ਬੈਠਕ ਸ਼ਾਮ 4 ਵਜੇ ਹੋਵੇਗੀ। ਬੈਠਕ ’ਚ ਸਰਕਾਰ ਚੀਨੀ ਦੇ ਐਕਸਪੋਰਟ ਨੂੰ ਲੈ ਕੇ ਵੀ ਫੈਸਲਾ ਕਰ ਸਕਦੀ ਹੈ। ਬੈਠਕ ’ਚ ਡਿਜੀਟਲ ਮੀਡੀਆ ’ਤੇ ਵੀ ਚਰਚਾ ਹੋ ਸਕਦੀ ਹੈ।

ਈ.ਡੀ. ਦੀ ਪਟੀਸ਼ਨ ’ਤੇ ਸੁਣਵਾਈ ਅੱਜ
ਆਈ.ਐੱਨ.ਐੱਕਸ. ਮੀਡੀਆ ਧਨ ਸੋਧ ਮਾਮਲੇ ’ਚ ਸਾਬਕਾ ਕੇਂਦਰੀ ਤੇ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਗਿ੍ਰਫਤਾਰੀ ਤੋਂ ਮਿਲੇ ਅੰਤਰਿਮ ਸੁਰੱਖਿਆ ਦੀ ਮਿਆਦ ਕੱਲ ਤਕ ਲਈ ਵਧਾ ਦਿੱਤੀ। ਜੱਜ ਆਰ. ਭਾਨੁਮਤੀ ਤੇ ਜੱਜ ਏ. ਐੱਸ. ਬੋਪੰਨਾ ਦੀ ਬੈਂਚ ਚਿਦਾਂਬਰਮ ਨੂੰ ਹਿਰਾਸਤ ’ਚ ਭੇਜਣ ਦੀ ਚੁਣੌਤੀ ਦੇਣ ਵਾਲੀ ਪਟੀਸ਼ਨ ਸਮੇਂ ਦੋ ਪਟੀਸ਼ਨਾਂ ’ਤੇ ਈ.ਡੀ. ਦੀ ਦਲੀਲ ਉਹ ਅੱਜ ਸੁਣੇਗੀ।

ਅਮੇਠੀ ਦੌਰੇ ’ਤੇ ਕੇਂਦਰੀ ਮੰਤਰੀ ਸਮਿ੍ਰਤੀ ਈਰਾਨੀ
ਕੇਂਦਰੀ ਮਹਿਲਾ ਤੇ ਬਾਲ ਕਲਿਆਣ ਮੰਤਰੀ ਸਮਿ੍ਰਤੀ ਈਰਾਨੀ ਅੱਜ ਆਪਣੇ ਸੰਸਦੀ ਖੇਤਰ ਉੱਤਰ ਪ੍ਰਦੇਸ਼ ’ਚ ਅਮੇਠੀ ਦਾ ਦੌਰਾ ਕਰਨਗੀ। ਈਰਾਨੀ ਨੂੰ 25 ਅਗਸਤ ਨੂੰ ਅਮੇਠੀ ਆਣਾ ਸੀ ਪਰ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ ਕਾਰਨ ਉਨ੍ਹਾਂ ਪ੍ਰੋਗਰਾਮ ਮੁਅੱਤਲ ਹੋ ਗਿਆ ਸੀ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕਿ੍ਰਕਟ : ਕਰਨਾਟਕ ਪ੍ਰੀਮੀਅਰ ਲੀਗ-2019
ਜੂਡੋ : ਵਿਸ਼ਵ ਜੂਡੋ ਚੈਂਪੀਅਨਸ਼ਿਪ-2019
ਟੈਨਿਸ : ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ-2019   ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Inder Prajapati

This news is Edited By Inder Prajapati