SC ਦੀ ਸੰਵਿਧਾਨ ਬੈਂਚ ਮਹੱਤਵਪੂਰਨ ਵਿਸ਼ਿਆਂ 'ਤੇ ਕਰੇਗੀ ਸੁਣਵਾਈ (ਪੜ੍ਹੋ 27 ਮਾਰਚ ਦੀਆਂ ਖਾਸ ਖਬਰਾਂ)

Wednesday, Mar 27, 2019 - 02:15 AM (IST)

SC ਦੀ ਸੰਵਿਧਾਨ ਬੈਂਚ ਮਹੱਤਵਪੂਰਨ ਵਿਸ਼ਿਆਂ 'ਤੇ ਕਰੇਗੀ ਸੁਣਵਾਈ (ਪੜ੍ਹੋ 27 ਮਾਰਚ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਸੰਵਿਧਾਨ ਬੈਂਚ ਅੱਜ ਤੋਂ ਭੂਮੀ ਐਕਵਾਇਰ, ਟ੍ਰਿਬਿਊਨਲ ਦੇ ਢਾਂਚੇ ਸਣੇ ਕਈ ਅਹਿਮ ਵਿਸ਼ਿਆਂ 'ਤੇ ਸੁਣਵਾਈ ਕਰੇਗੀ। ਇਨ੍ਹਾਂ 'ਚ ਇਹ ਸਵਾਲ ਵੀ ਸ਼ਾਮਲ ਹੈ ਕਿ ਕਾਨੂੰਨ ਨਿਰਮਾਤਾਵਾਂ ਨੂੰ ਸੰਸਦ ਜਾਂ ਵਿਧਾਨ ਸਭਾ 'ਚ ਵੋਟ ਲਈ ਰਿਸ਼ਵਤ ਲੈਣ 'ਤੇ ਸਰਕਾਰੀ ਵਕੀਲ ਤੋਂ ਛੋਟ ਮਿਲਣੀ ਚਾਹੀਦੀ ਹੈ ਜਾਂ ਨਹੀਂ।

ਹਾਰਦਿਕ ਪਟੇਲ ਦੀ ਅਰਜ਼ੀ 'ਤੇ ਸੁਣਵਾਈ ਅੱਜ
ਗੁਜਰਾਤ ਹਾਈਕੋਰਟ ਨੇ ਕਾਂਗਰਸ 'ਚ ਸ਼ਾਮਲ ਹੋਏ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਕਮੇਟੀ ਦੇ ਸਾਬਕਾ ਨੇਤਾ ਹਾਰਦਿਕ ਪਟੇਲ ਨੂੰ ਇਕ ਹੇਠਲੀ ਅਦਾਲਤ ਤੋਂ ਮਿਲੀ ਸਜ਼ਾ 'ਤੇ ਰੋਕ ਲਗਾਉਣ ਸਬੰਧੀ ਉਨ੍ਹਾਂ ਦੀ ਅਰਜ਼ੀ 'ਤੇ ਅੱਜ ਸੁਣਵਾਈ ਹੋਵੇਗੀ। ਹਾਰਦਿਕ ਨੇ ਪਿਛਲੀ 8 ਮਾਰਚ ਨੂੰ ਇਹ ਅਰਜ਼ੀ ਅਦਾਲਤ 'ਚ ਇਸ ਲਈ ਦਿੱਤੀ ਸੀ ਤਾਂ ਕਿ ਲੋਕ ਸਭਾ ਚੋਣ ਲੜਨ 'ਚ ਕੋਈ ਰੁਕਾਵਟ ਨਾ ਆਵੇ।

ਕਾਂਗਰਸ ਦਾ ਓ.ਬੀ.ਸੀ. ਸਮਾਗਮ ਅੱਜ
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਿਛੜੇ ਵਰਗਾਂ ਨਾਲ ਜੁੜੇ ਮੁੱਦਿਆਂ ਨੂੰ ਚੁੱਕਣ ਤੇ ਉਨ੍ਹਾਂ ਦਾ ਜ਼ਿਆਦਾ ਤੋਂ ਜ਼ਿਆਦਾ ਸਮਰਥਨ ਹਾਸਲ ਕਰਨ ਲਈ ਅੱਜ ਰਾਸ਼ਟਰੀ ਓ.ਬੀ.ਸੀ. ਸ਼ੈਸ਼ਨ ਕਰਨ ਜਾ ਰਹੀ ਹੈ। ਜਿਸ 'ਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਆਪ ਨਾਲ ਗਠਜੋੜ 'ਤੇ ਅੱਜ ਫੈਸਲਾ ਕਰ ਸਕਦੇ ਹਨ ਰਾਹੁਲ
ਕਾਂਗਰਸ ਦੇ ਦਿੱਲੀ ਇੰਚਾਰਜ ਪੀਸੀ ਚਾਕੋ ਨੇ ਮੰਗਲਵਾਰ ਨੂੰ ਕਿਹਾ ਕਿ ਲੋਕ ਸਭਾ ਚੋਣ ਲਈ ਆਮ ਆਦਮੀ ਨਾਲ ਗਠਜੋੜ ਨੂੰ ਲੈ ਕੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਅੱਜ ਫੈਸਲਾ ਕਰ ਸਕਦੇ ਹਨ। ਚਾਕੋ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨਾਲ ਇਸ ਬਾਰੇ ਵਿਸਥਾਰ ਨਾਲ ਚਰਚਾ ਹੋਈ ਤੇ ਉਨ੍ਹਾਂ ਦੇ ਆਖਰੀ ਫੈਸਲੇ ਦਾ ਇੰਤਜ਼ਾਰ ਹੈ।

ਲੋਕਪਾਲ ਪ੍ਰਧਾਨ ਨਵੇਂ ਲੋਕਪਾਲ ਮੈਂਬਰਾਂ ਨੂੰ ਦਿਵਾਉਣਗੇ ਸਹੁੰ
ਲੋਕਪਾਲ ਦੇ ਨਵੇਂ ਚੁਣੇ ਗਏ ਸਾਰੇ 8 ਮੈਂਬਰ ਅੱਜ ਸਹੁੰ ਚੁੱਕਣਗੇ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜੱਜ ਪਿਨਾਕੀ ਚੰਦਰ ਘੋਸ਼ ਨੂੰ ਸ਼ਨੀਵਾਰ ਨੂੰ ਦੇਸ਼ ਦੇ ਪਹਿਲੇ ਲੋਕਪਾਲ ਦੇ ਰੂਪ 'ਚ ਸਹੁੰ ਦਿਵਾਈ ਸੀ ਅਤੇ ਅੱਜ ਇਨ੍ਹਾਂ ਸਾਰੇ 8 ਮੈਂਬਰਾਂ ਨੂੰ ਲੋਕਪਾਲ ਪ੍ਰਧਾਨ ਜੱਜ ਪਿਨਾਕੀ ਚੰਦਰ ਘੋਸ਼ ਸਹੁੰ ਦਿਵਾਉਣਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਯੂਰਪੀਅਨ ਕੁਆਲੀਫਾਇੰਗ ਫੁੱਟਬਾਲ ਟੂਰਨਾਮੈਂਟ
ਟੈਨਿਸ : ਏ. ਟੀ. ਪੀ. ਵਰਲਡ ਟੂਰ ਟੈਨਿਸ ਟੂਰਨਾਮੈਂਟ-2019


author

Inder Prajapati

Content Editor

Related News