ਮੋਦੀ 65000 ਕਰੋੜ ਦੇ ਪ੍ਰੋਜੈਕਟ ਦੀ ਰੱਖਣਗੇ ਨੀਂਹ (ਪੜ੍ਹੋ 27 ਫਰਵਰੀ ਦੀਆਂ ਖਾਸ ਖਬਰਾਂ)

Wednesday, Feb 27, 2019 - 02:32 AM (IST)

ਮੋਦੀ 65000 ਕਰੋੜ ਦੇ ਪ੍ਰੋਜੈਕਟ ਦੀ ਰੱਖਣਗੇ ਨੀਂਹ (ਪੜ੍ਹੋ 27 ਫਰਵਰੀ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯੂ.ਪੀ. ਦੀ ਰਾਜਧਾਨੀ ਲਖਨਊ 'ਚ ਇਨਵੈਸਟਰਸ ਸਮਿਟ ਦੌਰਾਨ ਐੱਮ.ਓ.ਯੂ. 'ਚ ਕਰੀਬ 65000 ਕਰੋੜ ਰੁਪਏ ਦੇ 300 ਪ੍ਰੋਜੈਕਟਾਂ ਦੀ ਨੀਂਹ ਰੱਖਣਗੇ। ਇਸ ਪ੍ਰੋਜੈਕਟ ਨਾਲ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ।

ਵਿਰੋਧੀ ਧਿਰਾਂ ਦੀ ਬੈਠਕ ਅੱਜ
ਕੇਂਦਰ ਦੀ ਨਰਿੰਦਰ ਮੋਦੀ ਨੀਤ ਸਰਕਾਰ ਖਿਲਾਫ ਰਣਨੀਤੀ 'ਤੇ ਵਿਚਾਰ ਲਈ ਇਥੇ ਵਿਰੋਧੀ ਦਲਾਂ ਦੀ ਆਯੋਜਿਤ ਬੈਠਕ 'ਚ ਪੁਲਵਾਮਾ ਹਮਲਾ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਅੱਤਵਾਦੀ ਟਿਕਾਣਿਆਂ 'ਤੇ ਸਰਜੀਕਲ ਸਟ੍ਰਾਈਕ ਵੀ ਇਕ ਪ੍ਰਮੁੱਖ ਮੁੱਦਾ ਹੋਵੇਗਾ।

ਰਾਜੌਰੀ 'ਚ ਅੱਜ ਸਾਰੇ ਸਕੂਲ ਬੰਦ
ਭਾਰਤ ਵੱਲੋਂ ਕੀਤੇ ਗਏ ਪਾਕਿਸਤਾਨ 'ਚ ਹਵਾਈ ਹਮਲੇ ਕਾਰਨ ਜੰਮੂ-ਕਸ਼ਮੀਰ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਨੇ ਰਾਜੌਰੀ ਜ਼ਿਲੇ 'ਚ 27 ਫਰਵਰੀ ਨੂੰ ਐੱਲ.ਓ.ਸੀ. ਤੋਂ ਪੰਜ ਕਿਲੋਮੀਟਰ ਦੇ ਦਾਇਰੇ 'ਚ ਸਥਿਤ ਸਾਰੇ ਸਰਕਾਰੀ ਤੇ ਪਬਲਿਕ ਸਕੂਲਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ।

ਮਮਤਾ ਬੈਨਰਜੀ ਅੱਜ ਦਿੱਲੀ 'ਚ
ਟੀ.ਐੱਮ.ਸੀ. ਸੁਪ੍ਰੀਮੋ ਮਮਤਾ ਬੈਨਰਜੀ ਨੇ 19 ਜਨਵਰੀ ਨੂੰ ਬੰਗਾਲ ਦੇ ਬ੍ਰਿਗੇਡੀਅਰ ਮੈਦਾਨ 'ਚ ਬੀਜੇਪੀ ਵਿਰੋਧੀ ਦੋ ਦਰਜਨ ਤੋਂ ਜ਼ਿਆਦਾ ਦਲਾਂ ਦੀ ਰੈਲੀ ਆਯੋਜਿਤ ਕੀਤੀ ਸੀ। ਹੁਣ ਉਹ ਅੱਜ ਦਿੱਲੀ 'ਚ ਵਿਰੋਧੀ ਦਲਾਂ ਦੀ ਇਕ ਅਹਿਮ ਬੈਠਕ 'ਚ ਸ਼ਾਮਲ ਹੋਣ ਲਈ ਆ ਰਹੀ ਹਨ। ਇਸ ਦੌਰਾਨ ਉਹ ਆਪਣੀ ਇਕ ਕਿਤਾਬ ਵੀ ਲਾਂਚ ਕਰਨਗੀ। ਮਮਤਾ ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣ 'ਚ ਟੀ.ਐੱਮ.ਸੀ. ਬੰਗਾਲ ਦੀਆਂ ਸਾਰੀਆਂ 42 ਸੀਟਾਂ 'ਤੇ ਜਿੱਤ ਹਾਸਲ ਕਰੇਗੀ।

ਆਂਧਰਾ ਪ੍ਰਦੇਸ਼ ਦੌਰੇ 'ਤੇ ਰਾਹੁਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਆਂਧਰਾ ਪ੍ਰਦੇਸ਼ ਦੌਰੇ 'ਤੇ ਰਹਿਣਗੇ। ਉਹ ਇਥੇ ਇਕ ਚੋਣ ਜਨ ਸਭਾ ਨੂੰ ਸੰਬੋਧਿਤ ਕਰਨਗੇ। ਦੱਸ ਦਈਏ ਕਿ ਅਗਾਉਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਕਮਰ ਕੱਸ ਲਈ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਸੱਯਦ ਮੁਸ਼ਤਾਕ ਕ੍ਰਿਕਟ ਟੂਰਨਾਮੈਂਟ-2019
ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਦੂਜਾ ਟੀ-20)
ਕ੍ਰਿਕਟ : ਵੈਸਟਇੰਡੀਜ਼ ਬਨਾਮ ਇੰਗਲੈਂਡ (ਚੌਥਾ ਵਨ ਡੇ ਮੈਚ)
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ-2018/19


author

Inder Prajapati

Content Editor

Related News