ਲੋਕ ਸਭਾ ''ਚ ਅੱਜ ਪੇਸ਼ ਹੋਵੇਗਾ ਤਿੰਨ ਤਲਾਕ ਬਿੱਲ (ਪੜ੍ਹੋ 25 ਜੁਲਾਈ ਦੀਆਂ ਖਾਸ ਖਬਰਾਂ)

07/25/2019 2:20:33 AM

ਨਵੀਂ ਦਿੱਲੀ— ਲੋਕ ਸਭਾ 'ਚ ਅੱਜ ਤਿੰਨ ਤਲਾਕ ਬਿੱਲ ਪੇਸ਼ ਹੋਵੇਗਾ। ਬੀਜੇਪੀ ਨੇ ਇਸ ਨੂੰ ਲੈ ਕੇ 3 ਲਾਈਨ ਦਾ ਵਿਹਿਪ ਵੀ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਸਰਕਾਰ ਲੋਕ ਸਭਾ ਸੈਸ਼ਨ 10 ਦਿਨ ਲਈ ਵਧਾ ਸਕਦੀ ਹੈ ਕਿਉਂਕਿ ਇਸ ਸੈਸ਼ਨ 'ਚ ਮੋਦੀ ਸਰਕਾਰ ਕਈ ਹੋਰ ਪੈਂਡਿੰਗ ਬਿੱਲ ਨੂੰ ਪਾਸ ਕਰਵਾਉਣਾ ਚਾਹੁੰਦੀ ਹੈ।

GST ਕੌਂਸਲ ਦੀ ਮੀਟਿੰਗ 'ਚ ਅੱਜ ਸ਼ਾਮਲ ਹੋਣਗੇ ਮਨਪ੍ਰੀਤ ਬਾਦਲ 
ਨਵੀਂ ਦਿੱਲੀ ਵਿਚ ਹੋਣ ਵਾਲੀ ਜੀ.ਐੱਸ.ਟੀ. ਕੌਂਸਲ ਦੀ ਮੀਟਿੰਗ ਵਿਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਨਵੀਂ ਕੇਂਦਰੀ ਵਿੱਤ ਮੰਤਰੀ ਸੀਤਾਰਮਣ ਦੀ ਪ੍ਰਧਾਨਗੀ ਹੇਠ ਇਹ ਪਹਿਲੀ ਮਹੱਤਵਪੂਰਨ ਬੈਠਕ ਹੋ ਰਹੀ ਹੈ, ਜਿਸ ਵਿਚ ਜੀ. ਐੱਸ. ਟੀ. ਦਰਾਂ ਨੂੰ ਲੈ ਕੇ ਅਹਿਮ ਫੈਸਲੇ ਲਏ ਜਾ ਸਕਦੇ ਹਨ।

ਰੋਹਿਤ ਸ਼ੇਖਰ ਤਿਵਾੜੀ ਕਤਲ ਮਾਮਲੇ 'ਚ ਸੁਣਵਾਈ ਅੱਜ
ਯੂ.ਪੀ.-ਉੱਤਰਾਖੰਡ ਦੇ ਮੁੱਖ ਮੰਤਰੀ ਰਹੇ ਸਵਰਗੀ ਕਾਂਗਰਸ ਨੇਤਾ ਐੱਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਦੇ ਕਤਲ ਮਾਮਲੇ 'ਚ ਦਿੱਲੀ ਦੀ ਸਾਕੇਤ ਕੋਰਟ 'ਚ ਵੀਰਵਾਰ ਨੂੰ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਕੋਰਟ ਨੇ ਚਾਰਜਸ਼ੀਟ 'ਤੇ ਰਿਪੋਰਟ ਲਿਆ ਸੀ। ਇਸ ਮਾਮਲੇ 'ਚ ਪੁਲਸ ਨੇ ਰੋਹਿਤ ਦੀ ਪਤਨੀ ਅਪੂਰਵਾ ਨੂੰ ਦੋਸ਼ੀ ਬਣਾਇਆ ਹੈ। ਉਹ ਕਰੀਬ ਤਿੰਨ ਮਹੀਨੇ ਤੋਂ ਜੇਲ 'ਚ ਬੰਦ ਹੈ।

ਅੱਜ ਦਿੱਲੀ 'ਚ ਹੋਣਗੇ ਵਟਸਐਪ ਦੇ ਗਲੋਬਲ ਹੈਡ
ਦੁਨੀਆ ਦਾ ਸਭ ਤੋਂ ਜ਼ਿਆਦਾ ਯੂਜ਼ ਕੀਤਾ ਜਾਣ ਵਾਲਾ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਭਾਰਤ 'ਚ ਪੇਟੀਐੱਮ ਸਰਵਿਸ ਲਾਂਚ ਕਰਨ ਦੀ ਤਿਆਰੀ 'ਚ ਹੈ। ਹਾਲਾਂਕਿ ਹੁਣ ਤਕ ਕੰਪਨੀ ਵੱਲੋਂ ਕੋਈ ਅਧਿਕਾਰਕ ਸਟੇਟਮੈਂਟ ਨਹੀਂ ਹੈ ਕਿ ਇਸ ਨੂੰ ਕਦੋਂ ਲਾਂਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਵਟਸਐਪ ਦੇ ਗਲੋਬਲ ਹੈਡ ਵਿਲ ਕੈਥਾਰਕ ਇਸ ਹਫਤੇ ਭਾਰਤ 'ਚ ਹਨ। ਰਿਪੋਰਟ ਮੁਤਾਬਕ ਉਹ ਰਿਜ਼ਰਵ ਬੈਂਕ ਆਫ ਇੰਡੀਆ ਤੇ ਮਿਨਿਸਟਰੀ ਆਫ ਇਲੈਕਟ੍ਰਾਨਿਕਸ ਐਂਡ ਇਨਫਾਰਮੇਸ਼ਨ ਟੈਕਨਾਲਾਜੀ ਦੇ ਚੋਟੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਇੰਗਲੈਂਡ ਬਨਾਮ ਆਇਰਲੈਂਡ (ਟੈਸਟ ਮੈਚ, ਦੂਜਾ ਦਿਨ)
ਕ੍ਰਿਕਟ : ਗਲੋਬਲ ਟੀ-20 ਕੈਨੇਡਾ 2019
ਕਬੱਡੀ : ਦਬੰਗ ਦਿੱਲੀ ਕੇ. ਸੀ. ਅਤੇ ਤਮਿਲ ਥਲਾਈਵਾਸ (ਪ੍ਰੋ-ਕਬੱਡੀ ਲੀਗ)
ਬੈਡਮਿੰਟਨ : ਐੱਚ. ਐੱਸ. ਬੀ. ਸੀ.  ਬੀ. ਡਬਲਯੂ. ਐੱਫ. ਵਰਲਡ ਟੂਰ 2019


Inder Prajapati

Content Editor

Related News