ਥਰੂਰ ਖਿਲਾਫ ਮਾਣਹਾਨੀ ਮਾਮਲੇ ''ਚ ਸੁਣਵਾਈ ਅੱਜ (ਪਡ਼੍ਹੋ 22 ਦਸੰਬਰ ਦੀਆਂ ਖਾਸ ਖਬਰਾਂ)

Saturday, Dec 22, 2018 - 02:14 AM (IST)

ਜਲੰਧਰ— ਕਾਂਗਰਸ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਪ੍ਰਧਾਨ ਮੰਤਰੀ ਮੋਦੀ 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਉਨ੍ਹਾਂ ਖਿਲਾਫ ਦਰਜ ਅਪਰਾਧਿਕ ਮਾਣਹਾਨੀ ਮਾਮਲੇ 'ਚ ਪਟਿਆਲਾ ਹਾਊਸ ਕੋਰਟ 'ਚ ਅੱਜ ਸੁਣਵਾਈ ਕੀਤੀ ਜਾਵੇਗੀ।

ਕਰਨਾਟਕ 'ਚ ਅੱਜ ਕਾਂਗਰਸ ਦੇ 6, ਜੇਡੀਐੱਸ ਦੇ 2 ਮੰਤਰੀ ਚੁੱਕਣਗੇ ਸਹੁੰ
ਕਰਨਾਟਕ 'ਚ ਐੱਚ.ਡੀ. ਕੁਮਾਰਸਵਾਮੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾਵੇਗਾ। ਮੰਤਰੀ ਮੰਡਲ 'ਚ ਕਾਂਗਰਸ ਦੇ 6 ਤੇ ਜੇਡੀਐੱਸ ਦੇ 2 ਵਿਧਾਇਕ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਮੰਤਰੀ ਮੰਡਲ ਵਿਸਥਾਰ ਨਹੀਂ ਹੋਣ 'ਤੇ ਪਾਰਟੀ ਦੇ ਅੰਦਰ ਕਾਫੀ ਅੰਸਤੋਸ਼ ਵਧ ਰਿਹਾ ਸੀ। ਕਾਂਗਰਸ ਵਿਧਾਇਕ ਦਲ ਨੇ ਇਥੇ ਸੁਵਰਣ ਵਿਧਾਨ ਸੌਧ ਨਾਲ ਮੁਲਾਕਾਤ ਕੀਤੀ। ਇਥੇ ਸੂਬਾ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਚੱਲ ਰਿਹਾ ਹੈ। 

ਅੱਜ ਲਖਨਊ ਆਉਣਗੇ ਰਾਜਨਾਥ ਸਿੰਘ
ਕੇਂਦਰੀ ਗ੍ਰਹਿ ਮੰਤਰੀ ਤੇ ਲਖਨਊ ਤੋਂ ਲੋਕਸਭਾ ਸੰਸਦ ਮੈਂਬਰ ਰਾਜਨਾਥ ਸਿੰਘ 4 ਦਿਨਾਂ ਦੌਰੇ'ਤੇ ਅੱਜ ਲਖਨਊ ਪਹੁੰਚ ਰਹੇ ਹਨ। ਜਿਥੇ ਉਹ ਅਗਲੇ ਦਿਨ ਕਿੰਗ ਜਾਰਜ ਮੈਡੀਕਲ ਕਾਲਜ ਦੇ ਸਥਾਪਨਾ ਦਿਵਸ ਸਮਾਰੋਹ 'ਚ ਸ਼ਾਮਲ ਹੋਣ ਲਈ ਉਹ ਅਟਲ ਸਾਈਟਿਫਿਕ ਕਨਵੇਂਸ਼ਨ ਸੈਂਟਰ ਪਹੁੰਚਣਗੇ।

ਭਾਜਪਾ ਦੀ ਡਵੀਜ਼ਨ ਬੈਠਕ ਅੱਜ ਤੋਂ
ਲੋਕਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਦੀ ਡਵੀਜ਼ਨ ਪੱਧਰ 'ਤੇ ਪਾਰਟੀ ਤੇ ਮੋਰਚਿਆਂ ਦੀ ਬੈਠਕ 22 ਤੇ 23 ਦਸੰਬਰ ਨੂੰ ਆਯੋਜਿਤ ਕੀਤੀ ਜਾਵੇਗੀ। ਇਨ੍ਹਾਂ ਬੈਠਕਾਂ 'ਚ ਡਵੀਜ਼ਨ ਇੰਚਾਰਜ ਖਾਸ ਤੌਰ 'ਤੇ ਮੌਜੂਦ ਰਹਿਣਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਬੰਗਲਾਦੇਸ਼ ਬਨਾਮ ਵੈਸਟਇੰਡੀਜ਼ (ਤੀਜਾ ਟੀ-20 ਮੈਚ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਕ੍ਰਿਕਟ : ਬਿੱਗ ਬੈਸ਼ ਲੀਗ ਟੀ-20 ਕ੍ਰਿਕਟ ਟੂਰਨਾਮੈਂਟ-2018
ਫੁੱਟਬਾਲ : ਸਿਰੀ-ਏ ਫੁੱਟਬਾਲ ਟੂਰਨਾਮੈਂਟ-2018/19


Inder Prajapati

Content Editor

Related News