PM ਮੋਦੀ ਤੇ KP ਸ਼ਰਮਾ ਕਰਨਗੇ ਜੋਗਬਨੀ-ਵਿਰਾਟਨਗਰ ਚੌਂਕੀ ਦਾ ਉਦਘਾਟਨ (ਪੜ੍ਹੋ 21 ਜਨਵਰੀ ਦੀਆਂ ਖਾਸ ਖਬਰਾਂ)
Tuesday, Jan 21, 2020 - 02:25 AM (IST)
ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਨੇਪਾਲੀ ਹਮਰੂਤਬਾ ਕੇ.ਪੀ. ਸ਼ਰਮਾ ਓਲੀ ਅੱਜ ਜੋਗਬਨੀ-ਵਿਰਾਟਨਗਰ 'ਚ ਦੂਜੀ ਨਿਗਰਾਨੀ ਚੌਂਕੀ ਦਾ ਸੰਯੁਕਤ ਰੂਪ ਨਾਲ ਉਦਘਾਟਨ ਕਰਨਗੇ, ਜਿਸ ਦਾ ਨਿਰਮਾਣ ਵਪਾਰ ਅਤੇ ਲੋਕਾਂ ਦੀ ਆਵਾਜਾਈ ਦੀ ਸਹੁਲਤ ਲਈ ਭਾਰਤ ਦੀ ਸਹਾਇਤਾ ਨਾਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਫਤਰ ਨੇ ਇਕ ਟਵੀਟ 'ਚ ਕਿਹਾ ਕਿ ਦੋਵੇਂ ਪ੍ਰਧਾਨ ਮੰਤਰੀ ਨੇਪਾਲ 'ਚ ਭਾਰਤ ਦੀ ਸਹਾਇਤਾ ਨਾਲ ਭੂਚਾਲ ਤੋਂ ਬਾਅਦ ਬਣਾਏ ਗਏ ਘੇਰੇ ਦੀ ਪ੍ਰਗਤੀ ਨੂੰ ਦੇਖਣਗੇ।
ਅੱਜ ਲਖਨਊ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
ਨਾਗਰਿਕਤਾ ਸੋਧ ਕਾਨੂੰਨ ਨਾਲ ਦੇਸ਼ ਭਰ 'ਚ ਫੈਲੇ ਅਫਵਾਹ ਅਤੇ ਗੁੱਸੇ ਵਿਚਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਅੱਜ ਇਕ ਜਨਸਭਾ ਕਰ ਇਸ ਕਾਨੂੰਨ ਨੂੰ ਲੈ ਕੇ ਵਿਰੋਧੀ ਦਲਾਂ ਦੇ ਕਥਿਤ ਝੂਠ ਅਤੇ ਯੋਜਨਾ ਨੂੰ ਬੇਕਨਾਬ ਕਰਨਗੇ। ਪਾਰਟੀ ਦੇ ਪ੍ਰਦੇਸ਼ ਉਪ ਪ੍ਰਧਾਨ ਅਤੇ ਅਵਧ ਖੇਤਰ ਦੇ ਇੰਚਾਰਜ ਜੇ.ਪੀ.ਐੱਸ. ਰਾਠੌਰ ਨੇ ਸੋਮਵਾਰ ਨੂੰ ਦੱਸਿਆ ਕਿ ਸੀ.ਏ.ਏ. ਦੇ ਸਮਰਥਨ 'ਚ ਸਵੇਰੇ 11 ਵਜੇ ਬੰਗਲਾਬਾਜ਼ਾਰ ਸਥਿਤ ਰਾਮ ਕਥਾ ਪਾਰਕ 'ਚ ਆਯੋਜਿਤ ਰੈਲੀ ਦੀ ਸਾਰੀ ਤਿਆਰੀ ਪੁਰੀ ਕਰ ਲਈ ਗਈ ਹੈ। ਰੈਲੀ 'ਚ ਹਜ਼ਾਰਾਂ ਲੋਕਾਂ ਦੇ ਪਹੁੰਚਣ ਦੀ ਸੰਭਾਵਾਨਾ ਹੈ।
ਅੱਜ ਨਾਮਜ਼ਗਦੀ ਦਾਖਲ ਕਰਨਗੇ ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਰੋਡ ਸ਼ੋਅ ਕਾਰਨ ਹੋਈ ਦੇਰੀ ਨਾਲ ਸੋਮਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰ ਸਕੇ ਅਤੇ ਹੁਣ ਉਹ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਕੇਜਰੀਵਾਲ ਨੇ ਕਿਹਾ ਕਿ ਹੁਣ ਨਾਮਜ਼ਦਗੀ ਪੱਤਰ ਮੰਗਲਵਾਰ ਨੂੰ ਦਾਖਲ ਕੀਤਾ ਜਾਵੇਗਾ। ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਰੀਕ 21 ਜਨਵਰੀ ਹੈ।
ਜੰਮੂ ਕਸ਼ਮੀਰ ਦੌਰੇ 'ਤੇ ਜਾਣਗੇ ਮੁਖਤਾਰ ਅੱਬਾਸ ਨਕਵੀ
ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਕੇਂਦਰ ਦੇ ਸੰਪਰਕ ਪ੍ਰੋਗਰਾਮ ਦੇ ਤਹਿਤ ਆਉਣ ਵਾਲੇ ਚਾਰ ਦਿਨਾਂ 'ਚ 36 'ਚੋਂ ਸਿਰਫ ਪੰਜ ਕੇਂਦਰੀ ਮੰਤਰੀ ਕਸ਼ਮੀਰ ਦਾ ਦੌਰਾ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ 4 ਦਿਨਾਂ 'ਚ ਦੂਰਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ, ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ, ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ, ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਇਕ ਅਤੇ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਘਾਟੀ ਦਾ ਦੌਰਾ ਕਰਨਗੇ।
ਅੱਜ ਦਿਨਕਰ ਗੁਪਤਾ ਦੀ ਪਟੀਸ਼ਨ 'ਤੇ ਸੁਣਵਾਈ ਕਰੇਗੀ ਹਾਈ ਕੋਰਟ
ਪੰਜਾਬ ਸਰਕਾਰ ਨੇ ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਦਿਨਕਰ ਗੁਪਤਾ ਜੀ ਸੂਬਾ ਪੁਲਸ ਮੁਖੀ ਦੇ ਤੌਰ 'ਤੇ ਨਿਯੁਕਤੀ ਨੂੰ ਖਾਰਜ ਕਰਨ ਸਬੰਧੀ ਕੇਂਦਰੀ ਪ੍ਰਸ਼ਾਸਨਿਕ ਅਥਾਰਟੀ (ਕੈਟ) ਦੇ ਆਦੇਸ਼ ਖਿਲਾਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਸੋਮਵਾਰ ਨੂੰ ਦਰਵਾਜਾ ਖੜਕਾਇਆ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਜ਼ਿੰਬਾਬਵੇ ਬਨਾਮ ਸ਼੍ਰੀਲੰਕਾ (ਪਹਿਲਾ ਟੈਸਟ ਮੈਚ, ਤੀਜਾ ਦਿਨ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2019/20
'ਖੇਲੋ ਇੰਡੀਆ' ਯੂਥ ਖੇਡਾਂ-2020
ਕ੍ਰਿਕਟ : ਭਾਰਤ ਬਨਾਮ ਜਾਪਾਨ (ਅੰਡਰ-19 ਵਿਸ਼ਵ ਕੱਪ)