84 ਸਿੱਖ ਦੰਗਾ : ਸੱਜਣ ਕੁਮਾਰ ਮਾਮਲੇ ''ਤੇ ਸੁਣਵਾਈ ਅੱਜ (ਪੜ੍ਹੋ 20 ਦਸੰਬਰ ਦੀਆਂ ਖਾਸ ਖਬਰਾਂ)
Thursday, Dec 20, 2018 - 01:47 AM (IST)

ਜਲੰਧਰ— 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ 'ਤੇ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਅੱਜ ਸੁਣਵਾਈ ਹੋਵੇਗੀ। ਨਾਨਾਲਟੀ ਕਮਿਸ਼ਨ ਦੀ ਸਿਫਾਰਿਸ਼ 'ਤੇ ਦਰਜ ਕੀਤਾ ਗਿਆ ਸੀ.ਬੀ.ਆਈ. ਦਾ ਇਹ ਦੂਜਾ ਕੇਸ ਹੈ। ਸੱਜਣ ਕੁਮਾਰ 1984 ਸਿੱਖ ਵਿਰੋਧੀ ਦੰਗਿਆਂ 'ਚ ਦਿੱਲੀ ਦੇ ਸੁਲਤਾਨਪੁਰੀ 'ਚ ਹੱਤਿਆ ਦੇ ਦੋਸ਼ਾਂ 'ਤੇ ਟ੍ਰਾਇਲ ਦਾ ਸਾਹਮਣਾ ਕਰ ਰਿਹਾ ਹੈ।
ਮੋਦੀ ਭਾਜਪਾ ਸੰਸਦ ਮੈਂਬਰਾਂ ਨਾਲ ਕਰਨਗੇ ਮੁਲਾਕਾਤ
ਪ੍ਰਧਾਨ ਮੰਤਰੀ ਮੋਦੀ ਨੇ 2019 'ਚ ਹੋਣ ਵਾਲੀਆਂ ਲੋਕਸਭਾ ਚੋਣਾਂ ਲਈ ਹੁਣੇ ਤੋਂ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪੀ.ਐੱਮ. ਮੋਦੀ 20 ਦਸੰਬਰ ਤੋਂ ਲੈ ਕੇ 3 ਜਨਵਰੀ ਤਕ ਭਾਜਪਾ ਦੇ ਸਾਰੇ ਸੰਸਦਾਂ ਤੋਂ ਵੱਖ-ਵੱਖ ਗਰੁੱਪ 'ਚ ਮੁਲਾਕਾਤ ਕਰਨਗੇ। ਮੋਦੀ ਸਭ ਤੋਂ ਪਹਿਲਾਂ ਅੱਜ ਦਿੱਲੀ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਪੰਜਾਬ ਤੇ ਉਤਰਾਖੰਡ ਦੇ ਸੰਸਦਾਂ ਨੂੰ ਮਿਲਣਗੇ।
ਦਿੱਲੀ 'ਚ ਦਲਿਤ ਸੰਗਠਨਾਂ ਦਾ ਸੰਸਦ ਮਾਰਚ
ਦਲਿਤ ਸ਼ੋਸ਼ਣ ਮੁਕਤੀ ਮੰਚ (ਡੀ.ਐੱਸ.ਐੱਮ.ਐੱਮ.) ਦੇਸ਼ 'ਚ ਦਲਿਤਾਂ ਤੇ ਆਦਿਵਾਸੀਆਂ ਦੇ ਮੁੱਦਿਆਂ ਨੂੰ ਉਜਾਗਰ ਕਰਨ ਲਈ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਮੰਡੀ ਹਾਊਸ ਤੋਂ 'ਸੰਸਦ ਮਾਰਚ' ਦਾ ਆਯੋਜਨ ਕਰੇਗਾ। ਇਸ ਮੌਕੇ ਆਦਿਵਾਸੀ ਤੇ ਦਲਿਤਾਂ ਸਣੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਭਾਰੀ ਗਿਣਤੀ 'ਚ ਸਵੇਰੇ 11 ਵਜੇ ਪ੍ਰਦਰਸ਼ਨ ਮਾਰਚ 'ਚ ਹਿੱਸਾ ਲੈਣਗੇ।
ਭੋਪਾਲ 'ਚ ਭਾਜਪਾ ਵਿਧਾਇਕਾਂ ਦੀ ਬੈਠਕ ਅੱਜ
ਕਾਂਗਰਸ ਦੀ ਸਰਕਾਰ ਬਣਨ ਦੇ ਨਾਲ ਹੀ ਹੁਣ ਭਾਰਤੀ ਜਨਤਾ ਪਾਰਟੀ ਨੇ ਆਪਣੀ ਯੋਜਨਾ ਸ਼ੁਰੂ ਕਰ ਦਿੱਤੀ ਹੈ। ਪ੍ਰਦੇਸ਼ ਅਗਵਾਈ ਜਿਥੇ ਹਾਰੀ ਹੋਈ ਸੀਟਾਂ ਨੂੰ ਲੈ ਕੇ ਸਮੀਖਿਆ ਕਰ ਰਹੀ ਹੈ। ਉਥੇ ਹੀ ਵਿਰੋਧੀ ਦੀ ਭੂਮਿਕਾ ਨੂੰ ਲੈ ਕੇ ਵਿਧਾਇਕਾਂ ਦੀ ਬੈਠਕ 20 ਦਸੰਬਰ ਨੂੰ ਸੱਦੀ ਗਈ ਹੈ।
ਮਹਾਗਠਜੋੜ ਦੀ ਬੈਠਕ ਅੱਜ
ਆਗਾਊਂ ਲੋਕਸਭਾ ਚੋਣਾਂ ਨੂੰ ਲੈ ਕੇ ਦੇਸ਼ਭਰ 'ਚ ਰਾਜਨੀਤਕ ਦਲਾਂ ਨੇ ਤੇਜ਼ੀ ਨਾਲ ਆਪਣੀ ਪਕੜ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੂਰੇ ਦੇਸ਼ 'ਚ ਚੋਣਾਂ ਨੂੰ ਲੈ ਕੇ ਪਾਰਟੀਆਂ ਦੋ ਧਿਰਾਂ 'ਚ ਵੰਡ ਗਈਆਂ ਹਨ, ਇਕ ਪਾਸੇ ਮਹਾਗਠਜੋੜ ਹੈ ਤਾਂ ਦੂਜੇ ਪਾਸੇ ਐਨ.ਡੀ.ਏ.। ਇਸੇ ਸਿਲਸਿਲੇ 'ਚ 20 ਦਸੰਬਰ ਨੂੰ ਮਹਾਗਠਜੋੜ ਦੀ ਬੈਠਕ ਹੋਣੀ ਹੈ, ਜਿਸ 'ਚ ਕੁਝ ਵੱਡੇ ਫੈਸਲੇ ਲਏ ਜਾ ਸਕਦੇ ਹਨ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਬੰਗਲਾਦੇਸ਼ ਬਨਾਮ ਵੈਸਟਵਿੰਡੀਜ਼ (ਦੂਜਾ ਟੀ-20 ਮੈਚ)
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਹੀਰੋ ਆਈ-ਲੀਗ ਫੁੱਟਬਾਲ ਟੂਰਨਾਮੈਂਟ-2018
ਫੁੱਟਬਾਲ : ਲਾ ਲਿਗਾ ਫੁੱਟਬਾਲ ਟੂਰਨਾਮੈਂਟ-2018