PMC ਬੈਂਕ ਖਾਤਾ ਧਾਰਕ ਅੱਜ RBI ਸਾਹਮਣੇ ਕਰਨਗੇ ਪ੍ਰਦਰਸ਼ਨ (ਪੜ੍ਹੋ 19 ਅਕਤੂਬਰ ਦੀਆਂ ਖਾਸ ਖਬਰਾਂ)

10/19/2019 2:12:54 AM

ਨਵੀਂ ਦਿੱਲੀ — ਪੀ.ਐੱਮ.ਸੀ. ਬੈਂਕ ਦੇ ਖਾਤਾ ਧਾਰਕ ਅਤੇ ਉਪਭੋਗਤਾ ਅੱਜ ਆਰ.ਬੀ.ਆਈ. ਦਫਤਰ 'ਤੇ ਪ੍ਰਦਰਸ਼ਨ ਕਰਨਗੇ। ਦੱਸ ਦਈਏ ਕਿ ਸੰਕਟ 'ਚ ਘਿਰੇ ਪੀ.ਐੱਮ.ਸੀ. ਬੈਂਕ ਦੇ ਇਕ ਹੋਰ ਖਾਤਾ ਧਾਰਕ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਪੀ.ਐੱਮ.ਸੀ. ਬੈਂਕ ਦੇ ਖਾਤਾ ਧਾਰਕ ਦੀ ਮੌਤ ਦਾ ਇਹ ਚੌਥਾ ਮਾਮਲਾ ਹੈ। ਬੈਂਕ 'ਚ ਘਪਲਾ ਸਾਹਮਣੇ ਆਉਣ ਤੋਂ ਬਾਅਦ ਰਿਜ਼ਰਵ ਬੈਂਕ ਨੇ ਪੀ.ਐੱਮ.ਸੀ. ਬੈਂਕ ਤੋਂ ਪੈਸੇ ਕੱਢਵਾਉਣ ਦੀ ਵੱਧ-ਵੱਧ ਸੀਮਾ ਤੈਅ ਕੀਤੀ ਹੈ।

ਪੀ.ਐੱਮ. ਮੋਦੀ ਦੋ ਜਨ ਸਭਾਵਾਂ ਨੂੰ ਵੀ ਕਰਨਗੇ ਸੰਬੋਧਿਤ
ਦੱਖਣੀ ਹਰਿਆਣਾ 'ਚ 12 ਵਿਧਾਇਕਾਂ 'ਚੋਂ ਚਾਰ ਦੇ ਟਿਕਟ ਕੱਟੇ ਜਾਣ ਤੋਂ ਬਾਅਦ ਬਦਲੇ ਸਿਆਸੀ ਮਾਹੌਲ ਨੂੰ ਭਾਜਪਾ ਦੇ ਪੱਖ 'ਚ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਹਿਰ ਦੇ ਹੁੱਡਾ ਮੈਦਾਨ 'ਚ ਦੁਪਹਿਰ ਦੋ ਵਜੇ ਰੈਲੀ ਨੂੰ ਸੰਬੋਧਿਤ ਕਰਨਗੇ। ਇਸ 'ਚ ਉਹ ਪਾਰਟੀ ਦੇ 8 ਉਮੀਦਵਾਰਾਂ ਦੇ ਪੱਖ 'ਚ ਵੋਟਰਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰਨਗੇ।

ਕਪਿਲ ਦੁਪਹਿਰ 1 ਵਜੇ ਕਰਨਗੇ ਪ੍ਰੈਸ ਕਾਨਫਰੰਸ
ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਕਪਿਲ ਸਿੱਬਲ ਅੱਜ 1 ਵਜੇ ਪਾਰਟੀ ਮੁੱਖ ਦਫਤਰ 'ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਨਗੇ। ਇਸ ਦੌਰਾਨ ਉਹ ਕਈ ਮੁੱਦਿਆਂ 'ਤੇ ਆਪਣੀ ਗੱਲ ਰੱਖ ਸਕਦੇ ਹਨ। ਦੱਸ ਦਈਏ ਕਿ ਮਹਾਰਾਸ਼ਟਰ-ਹਰਿਆਣਾ ਵਿਧਾਨ ਸਭਾ ਚੋਣ ਦੇ ਮੱਦੇਨਜ਼ਰ ਉਨ੍ਹਾਂ ਦੀ ਇਹ ਪ੍ਰੈਸ ਕਾਨਫਰੰਸ ਕਾਫੀ ਅਹਿਮ ਮੰਨੀ ਜਾ ਰਹੀ ਹੈ।

ਅੱਜ ਰੁੱਕ ਜਾਵੇਗਾ ਮਹਾਰਾਸ਼ਟਰ-ਹਰਿਆਣਾ ਵਿਧਾਨ ਸਭਾ ਦਾ ਚੋਣ ਪ੍ਰਚਾਰ
ਹਰਿਆਣਾ ਵਿਧਾਨ ਸਭਾ ਦੀ 90 ਸੀਟਾਂ ਲਈ 21 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਪ੍ਰਚਾਰ ਅੱਜ ਸ਼ਾਮ 6 ਵਜੇ ਖਤਮ ਹੋ ਜਾਵੇਗਾ ਅਤੇ ਚੋਣ ਮੈਦਾਨ 'ਚ ਉਤਰੇ ਉਮੀਦਵਾਰ ਸਿਰਫ ਘਰ-ਘਰ ਜਾ ਕੇ ਹੀ ਲੋਕਾਂ ਨਾਲ ਸੰਪਰਕ ਕਰ ਸਕਣਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਦੱਖਣੀ ਅਫਰੀਕਾ (ਤੀਜਾ ਟੈਸਟ,  ਪਹਿਲਾ  ਦਿਨ)
ਬੈਡਮਿੰਟਨ : ਐੱੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ
ਕਬੱਡੀ : ਪ੍ਰੋ ਕਬੱਡੀ ਲੀਗ-2010


Inder Prajapati

Content Editor

Related News