ਡਾਕਟਰਾਂ ਦੀ ਸੁਰੱਖਿਆ ਮੰਗ ਵਾਲੀ ਪਟੀਸ਼ਨ ''ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ (ਪੜ੍ਹੋ 18 ਜੂਨ ਦੀਆਂ ਖਾਸ ਖਬਰਾਂ)

06/18/2019 2:27:34 AM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੇ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਸੁਰੱਖਿਆ ਦੀ ਮੰਗ ਵਾਲੀ ਪਟੀਸ਼ਨ 'ਤੇ ਉਹ ਅੱਜ ਸੁਣਵਾਈ ਕਰੇਗਾ। ਜੱਜ ਦੀਪਕ ਗੁਪਤਾ ਤੇ ਜੱਜ ਸੁਰਿਆ ਕਾਂਤ ਦੀ ਬੈਂਚ ਪਟੀਸ਼ਨਕਰਤਾ ਆਲੋਕ ਸ਼੍ਰੀਵਾਸਤਵ ਵੱਲੋਂ ਪੇਸ਼ ਹੋਏ ਵਕੀਲ ਦੀ ਪਟੀਸ਼ਨ 'ਤੇ ਤਤਕਲਾ ਸੁਣਵਾਈ ਦੀ ਮੰਗ ਤੋਂ ਬਾਅਦ ਇਸ ਨੂੰ ਮੰਗਲਵਾਰ ਲਈ ਸੂਚੀਬੱਧ ਕਰਨ ਨੂੰ ਤਿਆਰ ਹੋ ਗਈ।

ਅੱਜ ਬਾਕੀ ਮੈਂਬਰ ਚੁੱਕਣਗੇ ਸਹੁੰ
17ਵੀਂ ਲੋਕ ਸਭਾ ਦਾ ਪਹਿਲਾਂ ਸੈਸ਼ਨ ਸ਼ੁਰੂ ਹੋਣ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਸਾਰੇ ਮੰਤਰੀਆਂ ਸਣੇ ਕੁਲ 315 ਮੈਂਬਰਾਂ ਨੇ ਸੋਮਵਾਰ ਨੂੰ ਸਦਨ ਦੀ ਪ੍ਰਧਾਨਗੀ ਦੀ ਸਹੁੰ ਚੁੱਕੀ। ਲੋਕ ਸਭਾ 'ਚ ਨਵੇਂ ਚੁਣੇ ਗਏ ਬਾਕੀ ਮੈਂਬਰ ਅੱਜ ਸਹੁੰ ਚੁੱਕਣਗੇ।

ਕਾਂਗਰਸ ਸੰਸਦੀ ਬੋਰਡ ਦੀ ਬੈਠਕ ਅੱਜ
ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਅੱਜ ਸੰਸਦੀ ਬੋਰਡ ਦੀ ਬੈਠਕ ਸੱਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਚ ਲੋਕ ਸਭਾ 'ਚ ਸਦਨ ਦੇ ਨੇਤਾ ਦਾ ਨਾਂ ਤੈਅ ਹੋ ਸਕਦਾ ਹੈ। ਦੱਸ ਦਈਏ ਕਿ ਲੋਕ ਸਭਾ 'ਚ ਸਦਨ ਦੇ ਨੇਤ ਦੀ ਦੌੜ 'ਚ ਅਧੀਰ ਰੰਜਨ ਤੇ ਮਨੀਸ਼ ਤਿਵਾੜੀ ਦਾ ਨਾਂ ਅੱਗੇ ਚੱਲ ਰਿਹਾ ਹੈ।

ਮੁਜ਼ੱਫਰਪੁਰ ਜਾਣਗੇ ਨੀਤੀਸ਼ ਕੁਮਾਰ
ਬਿਹਾਰ 'ਚ ਏ.ਈ.ਐੱਸ. (ਚਮਕੀ ਬੁਖਾਰ) ਬੀਮਾਰੀ ਨਾਲ ਹੁਣ ਤਕ 103 ਬੱਚੇ ਦਮ ਤੋੜ ਚੁੱਕੇ ਹਨ। ਇਸ ਦੌਰਾਨ ਸੋਮਵਾਰ ਨੂੰ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਹਾਲਾਤ ਦੀ ਸਮੀਖਿਆ ਕਰਦੇ ਹੋਏ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਬਿਹਾਰ ਦੇ ਸੀ.ਐੱਮ. ਨੀਤੀਸ਼ ਕੁਮਾਰ ਅੱਜ ਮੁਜ਼ੱਫਰਪੁਰ ਦਾ ਦੌਰਾ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ
ਗੋਲਫ-ਯੂ. ਐੱਸ. ਓਪਨ ਟੂਰਨਾਮੈਂਟ -2019
ਗੋਲਫ-ਯੂ. ਐੱਸ. ਓਪਨ ਟੂਰਨਾਮੈਂਟ -2019
ਕ੍ਰਿਕਟ- ਇੰਗਲੈਂਡ ਬਨਾਮ ਅਫਗਾਨਿਸਤਾਨ (ਵਿਸ਼ਵਕੱਪ-2019)


Inder Prajapati

Content Editor

Related News