ਦਿੱਲੀ ''ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਕੇਂਦਰ ਨੇ ਸੱਦੀ ਐਮਰਜੰਸੀ ਬੈਠਕ (ਪੜ੍ਹੋ 17 ਅਕਤੂਬਰ ਦੀਆਂ ਖਾਸ ਖਬਰਾਂ)

10/17/2019 2:19:16 AM

ਨਵੀਂ ਦਿੱਲੀ — ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ 'ਚ ਪਿਛਲੇ ਇਕ ਹਫਤੇ ਤੋਂ ਹਵਾ ਦੀ ਗੁਣਵੱਤਾ 'ਚ ਲਗਾਤਾਰ ਗਿਰਾਵਟ ਦੇ ਮੱਦੇਨਜ਼ਰ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਨੇ 17 ਅਕਤੂਬਰ ਨੂੰ ਪੰਜਾਂ ਸਬੰਧਿਤ ਸੂਬਿਆਂ ਦੇ ਵਾਤਾਵਰਣ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਾਂ ਦੀ ਉੱਚ ਪੱਧਰੀ ਐਮਰਜੰਸੀ ਬੈਠਕ ਸੱਦੀ ਹੈ।

ਅੱਜ ਤੋਂ ਫੈਸਲੇ 'ਤੇ ਚਰਚਾ ਕਰਨਗੇ ਸੁਪਰੀਮ ਕੋਰਟ ਦੇ ਜੱਜ
ਰਾਜਨੀਤਕ ਰੂਪ ਨਾਲ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ 'ਚ ਲੰਬੀ ਸੁਣਵਾਈ ਪੂਰੀ ਹੋਣ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਸੰਵਿਧਾਨ ਬੈਂਚ ਦੇ ਮੈਂਬਰ 'ਚੈਂਬਰ 'ਚ' ਬੈਠਣਗੇ। ਸੁਪਰੀਮ ਕੋਰਟ ਨੇ ਇਸ ਬਾਰੇ ਇਕ ਨੋਟਿਸ ਜਾਰੀ ਕਰ ਕਿਹਾ ਹੈ ਕਿ ਪ੍ਰਧਾਨ ਜੱਜ ਰੰਜਨ ਗੋਗੋਈ ਅਤੇ ਚਾਰ ਹੋਰ ਜੱਜ ਚੈਂਬਰਾਂ 'ਚ ਬੈਠਣਗੇ।

ਮਹਾਰਾਸ਼ਟਰ 'ਚ ਤਿੰਨ ਜਨਸਭਾਵਾਂ ਨੂੰ ਸੰਬੋਧਿਤ ਕਰਨਗੇ ਪੀ.ਐੱਮ. ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ 'ਚ ਤਿੰਨ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਮੋਦੀ ਦੁਪਹਿਰ 12 ਵਜੇ ਪਰਲੀ ਦੇ ਬੀੜ ਵਿਧਾਨ ਸਭਾ 'ਚ ਪੰਕਜਾ ਮੁੰਡੇ ਦੇ ਸਮਰਥਨ 'ਚ ਜਨਸਭਾ ਕਰਨਗੇ। ਇਸ ਤੋਂ ਬਾਅਦ ਉਹ ਦੁਪਹਿਰ ਸਾਢੇ ਤਿੰਨ ਵਜੇ ਸਤਾਰਾ 'ਚ ਰੈਲੀ ਨੂੰ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਦੀ ਤੀਜੀ ਜਨਸਭਾ ਸ਼ਾਮ ਸਾਢੇ ਪੰਜ ਵਜੇ ਪੁਣੇ 'ਚ ਹੋਵੇਗੀ।

ਮਹੁਆ ਮੋਇਨਾ ਮਾਮਲੇ 'ਚ ਅੱਜ ਫੈਸਲਾ ਸੁਣਾ ਸਕਦਾ ਹੈ ਦਿੱਲੀ ਹਾਈ ਕੋਰਟ
ਦਿੱਲੀ ਹਾਈ ਕੋਰਟ ਅੱਜ ਤ੍ਰਿਣਮੂਲ ਕਾਂਗਰਸ ਸੰਸਦ ਮੋਹੁਆ ਮੋਇਨਾ ਵੱਲੋਂ ਜੀ ਨਿਊਜ਼ ਅਤੇ ਉਸ ਦੇ ਮੁੱਖ ਸੰਪਾਦਕ ਸੁਧੀਰ ਚੌਧਰੀ ਖਿਲਾਫ ਦਾਇਰ ਮਾਣਹਾਨੀ ਮਾਮਲੇ 'ਚ ਫੈਸਲਾ ਸੁਣਾ ਸਕਦਾ ਹੈ। ਇਕ ਹੇਠਲੀ ਅਦਾਲਤ ਨੇ ਇਸ ਮਾਮਲੇ 'ਚ ਸੁਣਵਾਈ 'ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਸੀ ਜਿਸ ਨੂੰ ਚੁਣੌਤੀ ਦਿੰਦੇ ਹੋਏ ਮੋਹੁਆ ਨੇ ਹਾਈ ਕੋਰਟ ਦਾ ਰੂਖ ਕੀਤਾ ਸੀ।


Inder Prajapati

Content Editor

Related News