ਕੇਂਦਰ ਤੇ ਚੋਣ ਕਮਿਸ਼ਨ ਖਿਲਾਫ ਅੱਜ ਵਿਰੋਧ ਪ੍ਰਦਰਸ਼ਨ ਕਰੇਗਾ ਵਿਰੋਧੀ (ਪੜ੍ਹੋ 16 ਮਈ ਦੀਆਂ ਖਾਸ ਖਬਰਾਂ)

05/16/2019 2:23:18 AM

ਨਵੀਂ ਦਿੱਲੀ (ਵੈਬ ਡੈਸਕ) — ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਖਿਲਾਫ ਅੱਜ ਵਿਰੋਧੀ ਨੇਤਾ ਦਿੱਲੀ 'ਚ ਲਾਮਬੰਦ ਹੋਣਗੇ ਤੇ ਵਿਰੋਧ ਪ੍ਰਦਰਸ਼ਨ ਕਰਨਗੇ। ਇਸ ਵਿਰੋਧ ਪ੍ਰਦਰਸ਼ਨ 'ਚ ਸਪਾ, ਬਸਪਾ, ਸੀ.ਪੀ.ਆਈ.ਐੱਮ., ਟੀਡੀਪੀ ਸ਼ਾਮਲ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਵੀ ਇਸ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋ ਸਕਦੀ ਹੈ।

ਅੱਜ ਯੂ.ਪੀ. ਦੌਰੇ 'ਤੇ ਪੀ.ਐੱਮ. ਮੋਦੀ
ਪੀ.ਐੱਮ. ਨਰਿੰਦਰ ਮੋਦੀ ਅੱਜ ਆਪਣੇ ਸੰਸਦੀ ਖੇਤਰ ਵਾਰਾਣਸੀ ਆ ਸਕਦੇ ਹਨ। ਚੋਣ ਐਲਾਨ ਹੋਣ ਤੋਂ ਬਾਅਦ ਕਾਸ਼ੀ 'ਚ ਪੀ.ਐੱਮ. ਮੋਦੀ ਦਾ ਇਹ ਦੂਜਾ ਦੌਰਾ ਹੋਵੇਗਾ। 16 ਮਈ ਦੀ ਰਾਤ ਬਨਾਰਸ 'ਚ ਰੁੱਕਣਗੇ ਪੀ.ਐੱਮ. ਮੋਦੀ ਅਤੇ 17 ਮਈ ਦੀ ਸ਼ਾਮ ਤਕ ਕਾਸ਼ੀ 'ਚ ਹੀ ਰਹਿਣਗੇ, ਉਹ ਇਥੇ ਵਿਸ਼ਵਨਾਥ ਦੇ ਦਰਸ਼ਨ ਕਰ ਸਕਦੇ ਹਨ।

ਅਮਿਤ ਸ਼ਾਹ ਗੋਰਖਪੁਰ 'ਚ ਕਰਨਗੇ ਰੋਡ ਸ਼ੋਅ 
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਗੜ੍ਹ ਮੰਨੇ ਜਾਣ ਵਾਲੇ ਗੋਰਖਪੁਰ 'ਚ ਰੋਡ ਸ਼ੋਅ ਕਰਨਗੇ। ਉਹ ਇਥੇ ਕਰੀਬ ਤਿੰਨ ਕਿਲੋਮੀਟਰ ਲੰਬਾ ਰੋਡ ਸ਼ੋਅ ਕਰਨਗੇ। ਉਨ੍ਹਾਂ ਦਾ ਇਹ ਰੋਡ ਸ਼ੋਅ ਟਾਊਨ ਹਾਲ ਤੋਂ ਸ਼ੁਰੂ ਹੋ ਕੇ ਵਿਜੇ ਚੌਂਕ 'ਤੇ ਖਤਮ ਹੋ ਜਾਵੇਗਾ। ਇਸ ਦੌਰਾਨ ਰੱਥ 'ਚ ਅਮਿਤ ਸ਼ਾਹ ਦੇ ਨਾਲ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ, ਉਮੀਦਵਾਰ ਰਵੀ ਕਿਸ਼ਨ ਸਣੇ ਪੂਰਵਾਂਚਲ ਦੇ ਕਈ ਨੇਤਾ ਸ਼ਾਮਲ ਹੋਣਗੇ।

ਰਾਹੁਲ ਗਾਂਧੀ ਬਿਹਾਰ ਦੌਰੇ 'ਤੇ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਪਟਨਾ 'ਚ ਪਾਰਟੀ ਉਮੀਦਵਾਰ ਸ਼ਤਰੁਘਨ ਸਿਨਹਾ ਤੇ ਰਾਜਦ ਦੀ ਮੀਸਾ ਭਾਰਤੀ ਲਈ ਪ੍ਰਚਾਰ ਕਰਨਗੇ। ਕਾਂਗਰਸ ਦੇ ਬਿਹਾਰ ਇੰਚਾਰਜ ਸ਼ਕਤੀ ਸਿੰਘ ਨੇ ਦੱਸਿਆ ਕਿ ਗਾਂਧੀ ਦੁਪਹਿਰ ਸਾਢੇ ਤਿੰਨ ਵਜੇ ਵਿਕਰਮ 'ਚ ਭਾਰਤੀ ਲਈ ਇਕ ਰੈਲੀ ਨੂੰ ਸੰਬੋਧਿਤ ਕਰਨਗੇ। ਉਨ੍ਹਾਂ ਦੱਸਿਆ ਕਿ ਸ਼ਾਮ ਸਾਢੇ ਚਾਰ ਵਜੇ ਸਿਨਹਾ ਲਈ ਰਾਜੇਂਦਰ ਨਗਰ 'ਚ ਮੋਈਨੁਲ ਹਕ ਸਟੇਡੀਅਮ ਤੋਂ ਰੋਡ ਸ਼ੋਅ ਸ਼ੁਰੂ ਕਰਨਗੇ ਤੇ ਇਹ ਨਾਲਾ ਰੋਡ ਦੇ 'ਟੀ' ਪੁਆਇੰਟ 'ਤੇ ਖਤਮ ਹੋਵੇਗਾ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਟੀ-20 ਮੁੰਬਈ ਲੀਗ-2019
ਕ੍ਰਿਕਟ : ਸੌਰਾਸ਼ਟਰ ਪ੍ਰੀਮੀਅਰ ਲੀਗ-2019
ਫੁੱਟਬਾਲ : ਯੂ. ਈ. ਐੱਫ. ਯੂਰੋਪਾ ਲੀਗ-2018/19


Inder Prajapati

Content Editor

Related News