ਅੱਜ ਤੋਂ ਦਿੱਲੀ 'ਚ ਕੂਟਨੀਤੀ ਦਾ ਮਹਾਕੁੰਭ 'ਰਾਇਸੀਨਾ ਡਾਇਲਾਗ' (ਪੜ੍ਹੋ 14 ਜਨਵਰੀ ਦੀਆਂ ਖਾਸ ਖਬਰਾਂ)

Tuesday, Jan 14, 2020 - 02:15 AM (IST)

ਨਵੀਂ ਦਿੱਲੀ — ਭੂ-ਰਾਜਨੀਤਕ ਅਤੇ ਭੂ-ਆਰਥਿਕ ਮੁੱਦਿਆਂ 'ਤੇ ਭਾਰਤ ਦੇ ਮੁਹੱਤਵਪੂਰਣ ਗਲੋਬਲ ਸੰਮੇਲਨ 'ਰਾਇਸੀਨਾ ਡਾਇਲਾਗ' ਦੀ ਸ਼ੁਰੂਆਤ ਮੰਗਲਵਾਰ ਨੂੰ ਹੋਵੇਗੀ ਜਿਥੇ 7 ਸੂਬਿਆਂ ਦੇ ਰਾਸ਼ਟਰ ਪ੍ਰਮੁੱਖ ਜਾਂ ਸ਼ਾਸਨ ਪ੍ਰਧਾਨ ਦੁਨੀਆ ਸਾਹਮਣੇ ਮੌਜੂਦ ਚੁਣੌਤੀਆਂ 'ਤੇ ਆਪਣੇ ਵਿਚਾਰ ਰੱਖਣਗੇ। ਪ੍ਰਧਾਨ ਮੰਤਰੀ ਮੋਦੀ ਇਸ ਦੇ ਉਦਘਾਟਨ ਸੈਸ਼ਨ 'ਚ ਸ਼ਾਮਲ ਹੋਣਗੇ। ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਮਸ਼ਹੂਰ ਰਾਇਸੀਨਾ ਡਾਇਲਾਗ ਦੇ ਪੰਜਵੇਂ ਸੈਸ਼ਨ ਦਾ ਆਯੋਜਨ ਵਿਦਸ਼ ਮੰਤਰਾਲਾ ਅਤੇ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਸੰਯੁਕਤ ਰੂਪ ਨਾਲ ਕਰ ਰਹੇ ਹਨ। ਇਸ 'ਚ ਕਰੀਬ 100 ਦੇਸ਼ਾਂ ਦੇ 700 ਅੰਤਰਰਾਸ਼ਟਰੀ ਨੁਮਾਇੰਦੇ ਸ਼ਾਮਲ ਹੋਣਗੇ।

ਅੱਜ ਤੋਂ ਸ਼ੁਰੂ ਹੋਵੇਗੀ ਦਿੱਲੀ ਵਿਧਾਨ ਸਭਾ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ
ਦਿੱਲੀ ਵਿਧਾਨ ਸਭਾ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਵੇਗੀ। ਦਿੱਲੀ ਵਿਧਾਨ ਸਭਾ ਚੋਣ 'ਚ ਆਪ, ਭਾਜਪਾ ਅਤੇ ਕਾਂਗਰਸ 'ਚ ਤ੍ਰਿਕੋਣੀ ਮੁਕਾਬਲਾ ਹੋਣ ਦੇ ਆਸਾਰ ਹਨ। ਵੋਟਿੰਗ 8 ਫਰਵਰੀ ਨੂੰ ਹੋਵੇਗੀ ਜਦਕਿ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਕੀਤੀ ਜਾਵੇਗੀ। ਦਿੱਲੀ ਦੇ ਸੀ.ਈ.ਓ. ਦਫਤਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, '70 ਵਿਧਾਨ ਸਭਾ ਖੇਤਰਾਂ ਲਈ ਨਾਮਜ਼ਦਗੀ ਪ੍ਰਕਿਰਿਆ ਕੱਲ ਤੋਂ ਸ਼ੁਰੂ ਹੋ ਜਾਵੇਗੀ। ਨਾਮਜ਼ਦਗੀ ਦਾ ਸਮਾਂ 11 ਵਜੇ ਤੋਂ 3 ਵਜੇ ਤਕ ਰਹੇਗਾ। ਨਾਮਜ਼ਦਗੀ ਦਾਖਲਕਰਨ ਦੀ ਆਖਰੀ ਤਰੀਕ 21 ਜਨਵਰੀ ਹੈ। ਨਾਮਜ਼ਦਗੀ ਪੱਤਰ ਦੀ ਜਾਂਚ 22 ਜਨਵਰੀ ਨੂੰ ਹੋਵੇਗੀ ਜਦਕਿ ਨਾਂ ਵਾਪਸਸ ਲੈਣ ਦੀ ਆਖਰੀ ਤਰੀਕ 24 ਜਨਵਰੀ ਹੈ।

ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਤੇ ਅੱਜ ਆ ਸਕਦੈ ਫੈਸਲਾ
ਮੁਜ਼ੱਫਰਪੁਰ ਸਥਿਤ ਸ਼ੈਲਟਰ ਹੋਮ 'ਚ ਕਈ ਲੜਕੀਆਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਦਿੱਲੀ ਦੀ ਇਕ ਅਦਾਲਤ ਅੱਜ ਆਪਣਾ ਫੈਸਲਾ ਸੁਣਾ ਸਕਦੀ ਹੈ। ਇਸ ਕੇਂਦਰ ਦਾ ਸੰਚਾਲਕ ਬਿਹਾਰ ਪੀਪਲਜ਼ ਪਾਰਟੀ ਦਾ ਸਾਬਕਾ ਵਿਧਾਇਕ ਬ੍ਰਜੇਸ਼ ਠਾਕੁਰ ਸੀ। ਅਦਾਲਤ ਨੇ ਪਹਿਲਾ ਆਦੇਸ਼ ਇਕ ਮਹੀਨੇ ਲਈ 14 ਜਨਵਰੀ ਤਕ ਟਾਲ ਦਿੱਤਾ ਸੀ। ਉਸ ਸਮੇਂ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਸੌਰਭ ਕੁਲਸ਼ੇਸ਼ਠ ਛੁੱਟੀ 'ਤੇ ਸੀ।

ਈ.ਡੀ. ਦੀ ਪਟੀਸ਼ਨ 'ਤੇ ਅੱਜ ਫੈਸਲਾ ਸੁਣਾ ਸਕਦੈ ਦਿੱਲੀ ਹਾਈ ਕੋਰਟ
ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਘਪਲੇ ਨਾਲ ਜੁੜੇ ਧਨ ਸੋਧ ਮਾਮਲੇ 'ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਂਜੇ ਤੇ ਕਾਰੋਬਾਰੀ ਰਤੁਲ ਪੁਰੀ ਨੂੰ ਦਿੱਤੀ ਗਈ ਜ਼ਮਾਨਤ ਨੂੰ ਖਾਰਿਜ ਕਰਨ ਦੀ ਈ.ਡੀ. ਦੀ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਅੱਜ ਆਪਣਾ ਫੈਸਲਾ ਸੁਣਾ ਸਕਦਾ ਹੈ।

ਭੀਮ ਆਰਮੀ ਮੁਖੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਅੱਜ
ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨਾਗਰਿਕਤਾ (ਸੋਧ) ਕਾਨੂੰਨ ਦੇ ਵਿਰੋਧ 'ਚ ਪਿਛਲੇ ਮਹੀਨੇ ਪੁਰਾਣੀ ਦਿੱਲੀ 'ਚ ਦੰਗਾ ਭੜਕਾਉਣ ਦੇ ਦੋਸ਼ੀ ਭੀਮ ਆਰਮੀ ਦੇ ਪ੍ਰਮੁੱਖ ਚੰਦਰਸ਼ੇਖਰ ਆਜ਼ਾਦ ਦੀ ਜ਼ਮਾਨਤ 'ਤੇ ਅੱਜ ਸੁਣਵਾਈ ਕਰੇਗੀ। ਆਜ਼ਾਦ ਨੇ ਭੀੜ੍ਹ ਨਾਲ 20 ਦਸੰਬਰ ਨੂੰ ਜਾਮਾ ਮਸਜਿਦ ਤੋਂ ਜੰਤਰ ਮੰਤਰ ਤਕ ਰੈਲੀ ਕੱਢੀ ਸੀ ਪਰ ਪੁਲਸ ਤੋਂ ਇਸ ਦੀ ਮਨਜ਼ੂਰੀ ਨਹੀਂ ਲਈ ਸੀ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਪਹਿਲਾ ਵਨ ਡੇ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2019/20
'ਖੇਲੋ ਇੰਡੀਆ' ਯੂਥ ਖੇਡਾਂ-2020


Inder Prajapati

Content Editor

Related News