''ਰਵਨੀਤ ਬਿੱਟੂ'' ਨੇ ਰਿਹਾਈ ਲਈ ਰਾਜੋਆਣਾ ਅੱਗੇ ਰੱਖੀ ਇਹ ਸ਼ਰਤ

12/28/2019 12:23:17 PM

ਲੁਧਿਆਣਾ (ਹਿਤੇਸ਼) : ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ 'ਚ ਸਜ਼ਾਯਾਫਤਾ ਬਲਵੰਤ ਸਿੰਘ ਰਾਜੋਆਣਾ ਵਲੋਂ ਭੁੱਖ-ਹੜਤਾਲ ਦਾ ਐਲਾਨ ਕੀਤਾ ਗਿਆ ਹੈ, ਜਿਸ 'ਤੇ ਟਿੱਪਣੀ ਕਰਦਿਆਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਰਾਜੋਆਣਾ ਅੱਗੇ ਸ਼ਰਤ ਰੱਖਦਿਆਂ ਕਿਹਾ ਹੈ ਕਿ ਉਸ ਨੂੰ ਰਿਹਾਈ ਲਈ ਪਹਿਲਾਂ ਸ਼ਹੀਦ ਪਰਿਵਾਰਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

ਦੱਸਣਯੋਗ ਹੈ ਕਿ ਰਾਜੋਆਣਾ ਨੂੰ ਬੇਅੰਤ ਸਿੰਘ ਦੇ ਕਤਲ ਦੇ ਦੋਸ਼ 'ਚ ਫਾਂਸੀ ਦੀ ਸਜ਼ਾ ਮਿਲੀ ਹੋਈ ਹੈ, ਜਿਸ ਦੇ ਅਮਲ 'ਤੇ ਐੱਸ. ਜੀ. ਪੀ. ਸੀ. ਦੀ ਪਟੀਸ਼ਨ 'ਤੇ ਕੁਝ ਸਾਲ ਪਹਿਲਾਂ ਰੋਕ ਲੱਗ ਗਈ ਸੀ ਪਰ ਹੁਣ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਕੇਂਦਰ ਸਰਕਾਰ ਵਲੋਂ ਸਿੱਖ ਕੈਦੀਆਂ ਦੀ ਰਿਹਾਈ ਲਈ ਜਾਰੀ ਲਿਸਟ 'ਚ ਰਾਜੋਆਣਾ ਦਾ ਨਾਂ ਵੀ ਸ਼ਾਮਲ ਕਰ ਦਿੱਤਾ ਗਿਆ। ਹਾਲਾਂਕਿ ਇਸ ਫੈਸਲੇ ਲਈ ਪੰਜਾਬ ਸਰਕਾਰ ਵਲੋਂ ਭੇਜੀ ਗਈ ਸਿਫਾਰਿਸ਼ ਦਾ ਹਵਾਲਾ ਦਿੱਤਾ ਗਿਆ ਪਰ ਬੇਅੰਤ ਸਿੰਘ ਦੇ ਪਰਿਵਾਰ ਵਲੋਂ ਉਸ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ, ਜਿਸ ਬਾਰੇ ਰਵਨੀਤ ਬਿੱਟੂ ਵਲੋਂ ਲੋਕ ਸਭਾ 'ਚ ਮੁੱੱਦਾ ਚੁੱਕਣ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਨਾ ਕਰਨ ਦੀ ਗੱਲ ਕਹੀ ਹੈ।

ਇਸ ਦੇ ਵਿਰੋਧ 'ਚ ਰਾਜੋਆਣਾ ਵਲੋਂ 11 ਜਨਵਰੀ ਤੋਂ ਜੇਲ 'ਚ ਭੁੱਖ-ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਦੀ ਪੁਸ਼ਟੀ ਰਾਜੋਆਣਾ ਦੀ ਭੈਣ ਨੇ ਉਸ ਨੂੰ ਜੇਲ ਤੋਂ ਭੇਜੀ ਗਈ ਚਿੱਠੀ ਦੇ ਆਧਾਰ 'ਤੇ ਕੀਤੀ ਹੈ। ਉਸ ਨੇ ਕਿਹਾ ਕਿ 2 ਵਾਰ ਪਹਿਲਾਂ ਰਾਜੋਆਣਾ ਦੀ ਭੁੱਖ-ਹੜਤਾਲ ਖਤਮ ਕਰਾਉਣ ਲਈ ਲਿਖਤ ਭਰੋਸਾ ਦੇਣ ਦੇ ਬਾਵਜੂਦ ਐੱਸ. ਜੀ. ਪੀ. ਸੀ. ਵਲੋਂ ਉਨ੍ਹਾਂ ਦੀ ਰਿਹਾਈ ਨੂੰ ਲੈ ਕੇ ਸੰਜੀਦਗੀ ਨਹੀਂ ਦਿਖਾਈ ਜਾ ਰਹੀ ਹੈ।


Babita

Content Editor

Related News