ਮਹਾਸ਼ਿਵਰਾਤਰੀ ''ਤੇ ਰਵਨੀਤ ਬਿੱਟੂ ਨੇ ਭੋਲੇਨਾਥ ਦੀ ਕੀਤੀ ਪੂਜਾ, ਲੋਕ ਸਭਾ ਚੋਣਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Friday, Mar 08, 2024 - 06:38 PM (IST)

ਮਹਾਸ਼ਿਵਰਾਤਰੀ ''ਤੇ ਰਵਨੀਤ ਬਿੱਟੂ ਨੇ ਭੋਲੇਨਾਥ ਦੀ ਕੀਤੀ ਪੂਜਾ, ਲੋਕ ਸਭਾ ਚੋਣਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਲੁਧਿਆਣਾ (ਵਿਪਨ) : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਮਹਾਸ਼ਿਵਰਾਤਰੀ ਮੌਕੇ ਭੋਲੇਨਾਥ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਸ੍ਰੀ ਮੁਕਤੀ ਧਾਮ ਚਹਿਲਾਂ ਮੰਦਰ 'ਚ ਪਹੁੰਚੇ। ਇੱਥੇ ਉਨ੍ਹਾਂ ਨੇ ਪੂਜਾ-ਅਰਚਨਾ ਕੀਤੀ।

ਇਹ ਵੀ ਪੜ੍ਹੋ : CM ਭਗਵੰਤ ਮਾਨ ਅੱਜ ਨੌਜਵਾਨਾਂ ਨੂੰ ਦੇਣਗੇ ਤੋਹਫ਼ਾ, ਟਵੀਟ ਕਰਕੇ ਦਿੱਤੀ ਜਾਣਕਾਰੀ

ਉਨ੍ਹਾਂ ਨੇ ਸੰਗਤਾਂ ਨੂੰ  ਅਪੀਲ ਕੀਤੀ ਕਿ ਸ਼ਿਵਰਾਤਰੀ ਵਾਲੇ ਦਿਨ ਹੀ ਨਹੀਂ, ਸਗੋਂ ਕਿਸੇ ਦਿਨ ਵੀ ਆ ਕੇ ਜੋ  ਭੋਲੇਨਾਥ ਦੇ ਦਰ 'ਤੇ ਨਤਮਸਤਕ ਹੋ ਮਨੋਕਾਮਨਾ ਮੰਗਦੇ ਹਨ, ਭੋਲੇਨਾਥ ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਉੱਥੇ ਹੀ ਉਨ੍ਹਾਂ ਨੇ ਆਪਣੇ ਲੁਧਿਆਣਾ ਤੋਂ ਚੋਣ ਲੜਨ ਲਈ ਅਪਣੀ ਦਾਅਵੇਦਾਰੀ ਪੇਸ਼ ਕੀਤੀ।

ਇਹ ਵੀ ਪੜ੍ਹੋ : ਕਿਸਾਨ ਸ਼ੁਭਕਰਨ ਸਿੰਘ ਦੇ ਭੋਗ ਸਮੇਂ ਗੋਲਕ 'ਚ ਜਮ੍ਹਾਂ ਪੈਸਿਆਂ ਨੂੰ ਲੈ ਕੇ ਛਿੜਿਆ ਵਿਵਾਦ! ਆਡੀਓ ਵਾਇਰਲ (ਵੀਡੀਓ)

ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਤੋਂ ਹੀ ਚੋਣ ਲੜਨਗੇ ਕਿਉਂਕਿ ਇਹ ਉਨ੍ਹਾਂ ਦਾ ਆਪਣਾ ਇਲਾਕਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੀ ਆਪਣੇ ਹਲਕੇ ਤੋਂ ਹੀ ਚੋਣ ਲੜਨ ਦੀ ਇੱਛਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News