ਰਵਨੀਤ ਬਿੱਟੂ ਵੱਲੋਂ ਸੈਂਟਰਲ ਜੇਲ੍ਹ ’ਚ ਕੈਦੀ ਨਾਲ ਮੁਲਾਕਾਤ, ਅਚਾਨਕ ਪੁੱਜਣ 'ਤੇ ਖੁਫ਼ੀਆ ਏਜੰਸੀਆਂ ਦੇ ਹੱਥ-ਪੈਰ ਫੁੱਲੇ

05/11/2022 12:07:37 PM

ਲੁਧਿਆਣਾ (ਸਿਆਲ) : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਬੀਤੇ ਦਿਨ ਅਚਾਨਕ ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ’ਚ ਪੁੱਜੇ, ਜਿੱਥੇ ਉਨ੍ਹਾਂ ਨੇ ਕਿਸੇ ਕੈਦੀ ਨਾਲ ਮੁਲਾਕਾਤ ਕੀਤੀ। ਐੱਮ. ਪੀ. ਬਿੱਟੂ ਦੇ ਪੁੱਜਣ ਤੋਂ ਬਾਅਦ ਜਲਦਬਾਜ਼ੀ ’ਚ ਜੇਲ੍ਹ ਸਟਾਫ਼ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਜੇਲ੍ਹ ਸੁਪਰਡੈਂਟ ਦੇ ਕਮਰੇ ’ਚ ਐੱਮ. ਪੀ. ਬਿੱਟੂ ਨੇ ਕਰੀਬ 1 ਘੰਟਾ ਵੀ ਬਿਤਾਇਆ। ਦੱਸਿਆ ਜਾਂਦਾ ਹੈ ਕਿ ਐੱਮ. ਪੀ. ਬਿੱਟੂ ਕਿਸੇ ਕੈਦੀ ਨਾਲ ਖ਼ਾਸ ਤੌਰ ’ਤੇ ਮੁਲਾਕਾਤ ਕਰਨ ਪੁੱਜੇ ਸਨ ਪਰ ਜੇਲ੍ਹ ਪ੍ਰਸ਼ਾਸਨ ਨੇ ਕੈਦੀ ਦੀ ਪਛਾਣ ਮੀਡੀਆ ਨੂੰ ਨਹੀਂ ਦੱਸੀ।

ਇਹ ਵੀ ਪੜ੍ਹੋ:  ਫਿਲੌਰ ਵਿਖੇ ਜੱਜ ਦੇ ਸਾਹਮਣੇ ਪਿਸਤੌਲ ਤਾਣ ਬੋਲਿਆ ਨੌਜਵਾਨ, ਸਿਰ ’ਤੇ ਕਫ਼ਨ ਬੰਨ੍ਹ ਕੇ ਆਇਆ ਹਾਂ, ਇਨਸਾਫ਼ ਦਿਓ

ਦੂਜੇ ਪਾਸੇ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੇ ਐੱਮ. ਪੀ. ਰਵਨੀਤ ਬਿੱਟੂ ਦੇ ਜੇਲ੍ਹ ਦੌਰੇ ਬਾਰੇ ਤਾਂ ਪੁਸ਼ਟੀ ਕੀਤੀ ਪਰ ਉਹ ਕਿਸ ਕੈਦੀ ਨੂੰ ਮਿਲੇ, ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ। ਦੱਸ ਦੇਈਏ ਕਿ ਐੱਮ. ਪੀ. ਬਿੱਟੂ ਦੇ ਜੇਲ੍ਹ ਕੰਪਲੈਕਸ ਪੁੱਜਦੇ ਹੀ ਖੁਫ਼ੀਆ ਏਜੰਸੀਆਂ ਦੇ ਹੱਥ-ਪੈਰ ਫੁੱਲ ਗਏ ਕਿਉਂਕਿ ਬਿੱਟੂ ਦਾ ਇਹ ਅਚਾਨਕ ਦੌਰਾ ਸੀ, ਜਿਸ ਦੀ ਜੇਲ੍ਹ ਪ੍ਰਸ਼ਾਸਨ ਨੂੰ ਭਿਣਕ ਤੱਕ ਨਹੀਂ ਸੀ।

ਇਹ ਵੀ ਪੜ੍ਹੋ:  ਚਰਚਾ ਦਾ ਵਿਸ਼ਾ ਬਣਿਆ ਜਲੰਧਰ ਦੇ ਥਾਣੇ 'ਚ ਹੋਇਆ ਵਿਆਹ, ਪੁਲਸ ਵਾਲੇ ਬਣੇ ਗਵਾਹ

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News