ਪੰਜਾਬ ’ਚ ‘ਰਾਮੂਵਾਲੀਆ’ ਤੋਂ ਬਾਅਦ ਰਵਨੀਤ ਬਿੱਟੂ ਬਿਨਾਂ ਜਿੱਤੇ ਬਣੇ ਕੇਂਦਰੀ ਮੰਤਰੀ, ਸਾਂਭਣਗੇ ਇਹ ਮੰਤਰਾਲਾ
Monday, Jun 10, 2024 - 09:17 PM (IST)
ਲੁਧਿਆਣਾ (ਮੁੱਲਾਂਪੁਰੀ)- ਪੰਜਾਬ ਵਿਚ ਐੱਨ.ਡੀ.ਏ. ਸਰਕਾਰ ਵਿਚ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਦੌਰਾਨ ਪਛੜੇ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਬੀਤੀ ਸ਼ਾਮ ਮੋਦੀ ਸਰਕਾਰ ਨੇ ਬਿਨਾਂ ਐੱਮ.ਪੀ. ਬਣੇ ਰਾਜ ਮੰਤਰੀ ਐਲਾਨ ਦਿੱਤਾ ਹੈ, ਜਿਸ ਨੂੰ ਲੈ ਕੇ ਬਿੱਟੂ ਦੇ ਹਮਾਇਤੀ ਅਤੇ ਭਾਜਪਾ ਵਿਚ ਖੁਸ਼ੀ ਦੀ ਲਹਿਰ ਹੈ।
ਇਸ ਦੌਰਾਨ ਦਿੱਲੀ ਵਿਖੇ ਹੋਈ ਬੈਠਕ 'ਚ ਮੋਦੀ ਕੈਬਨਿਟ ਦੇ ਮੰਤਰੀਆਂ ਨੂੰ ਵਿਭਾਗ ਵੰਡ ਦਿੱਤੇ ਗਏ ਹਨ, ਜਿਸ ਮੁਤਾਬਕ ਰਵਨੀਤ ਸਿੰਘ ਬਿੱਟੂ ਨੂੰ ਰਾਜ ਰੇਲ ਤੇ ਫੂਡ ਪ੍ਰੋਸੈਸਿੰਗ ਮੰਤਰੀ ਬਣਾਇਆ ਗਿਆ ਹੈ। ਇਸ ਦੌਰਾਨ ਕਈ ਹੋਰ ਮੰਤਰੀਆਂ ਨੂੰ ਵੀ ਨਵੇਂ ਅਹੁਦੇ ਸੌਂਪੇ ਗਏ ਹਨ, ਜਦਕਿ ਕਈ ਪੁਰਾਣੇ ਮੰਤਰੀਆਂ ਨੂੰ ਪਹਿਲਾਂ ਵਾਲੇ ਹੀ ਮੰਤਰਾਲੇ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਮੋਦੀ ਕੈਬਨਿਟ ਦੇ ਮੰਤਰੀਆਂ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਕਿਹੜੀ ਜ਼ਿੰਮੇਵਾਰੀ ?
ਪੰਜਾਬ ਵਿਚ ਬਿੱਟੂ ਦੂਜੇ ਅਜਿਹੇ ਨੇਤਾ ਹਨ ਜੋ ਬਿਨਾਂ ਐੱਮ.ਪੀ. ਬਣੇ ਕੇਂਦਰ ਦੀ ਸਰਕਾਰ ਵਿਚ ਰਾਜ ਮੰਤਰੀ ਬਣੇ, ਜਦਕਿ ਇਸ ਤੋਂ ਪਹਿਲਾਂ ਸਾਲ 1996 ਵਿਚ ਦੇਵੇਗੌੜਾ ਸਰਕਾਰ ਵਿਚ ਸ. ਬਲਵੰਤ ਸਿੰਘ ਰਾਮੂਵਾਲੀਆ ਕੇਂਦਰ ਦੀ ਕੈਬਨਿਟ ਵਿਚ ਯੂਨੀਅਨ ਮਨਿਸਟਰ ਬਣੇ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਤੋਂ ਬਾਅਦ ਸਹੁੰ ਚੁੱਕੀ ਸੀ। ਇਸ ਤੋਂ ਬਾਅਦ ਉਹ ਤਿੰਨ ਮਹਿਕਮਿਆਂ ਦੇ ਵਜ਼ੀਰ ਰਹੇ। ਉਸ ਤੋਂ ਬਾਅਦ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦੀ ਮੈਂਬਰੀ ਮਿਲੀ ਸੀ ਜਿਸ ਦੇ ਚਲਦੇ ਉਹ ਵਜ਼ੀਰ ਰਹੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e