'ਰਵਨੀਤ ਬਿੱਟੂ' ਵਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੀ ਨਿਖੇਧੀ

Saturday, Feb 08, 2020 - 04:06 PM (IST)

'ਰਵਨੀਤ ਬਿੱਟੂ' ਵਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੀ ਨਿਖੇਧੀ

ਲੁਧਿਆਣਾ (ਨਰਿੰਦਰ, ਵਿਪਨ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਪਰਮਜੀਤ ਭਿਓਰਾ ਦੀ ਮਾਂ ਦੇ ਭੋਗ ਮੌਕੇ ਸਿੱਖ ਸੰਗਤ 'ਚ ਦਿੱਤੇ ਬਿਆਨ ਦੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਬਿੱਟੂ ਨੇ ਸਵਾਲ ਕੀਤਾ ਹੈ ਕਿ ਇਹ ਸਾਫ਼ ਕੀਤਾ ਜਾਵੇ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਹ ਬਿਆਨ ਸ੍ਰੀ ਅਕਾਤ ਤਖਤ ਸਾਹਿਬ ਦੇ ਜੱਥੇਦਾਰ ਵਜੋਂ ਦਿੱਤਾ ਗਿਆ ਹੈ ਜਾਂ ਨਿੱਜੀ ਤੌਰ 'ਤੇ ਦਿੱਤਾ ਗਿਆ ਹੈ।
ਰਵਨੀਤ ਬਿੱਟੂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਿੱਖਾਂ ਲਈ ਸਰਵ ਉੱਚ ਹੈ ਅਤੇ ਉਥੋਂ ਦੇ ਜੱਥੇਦਾਰ ਉਨ੍ਹਾਂ ਲਈ ਸਤਿਕਾਰਯੋਗ ਹਨ ਪਰ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਖਿਲਾਫ ਉਨ੍ਹਾਂ ਨੂੰ ਸੋਧਾ ਲਾਉਣ ਵਰਗੇ ਬਿਆਨ ਦੇ ਕੀ ਮਾਇਨੇ ਹਨ, ਇਹ ਉਨ੍ਹਾਂ ਨੂੰ ਸੱਪਸ਼ਟ ਕਰਨਾ ਪਵੇਗਾ। ਰਵਨੀਤ ਬਿੱਟੂ ਨੇ ਕਿਹਾ ਕਿ ਉਹ ਇਹ ਮੁੱਦਾ ਸੰਸਦ 'ਚ ਚੁੱਕਣਗੇ।

ਥਰਮਲ ਪਲਾਂਟਾਂ ਵਾਲੇ ਜਾਖੜ ਦੇ ਬਿਆਨ 'ਤੇ ਦਿੱਤੀ ਪ੍ਰਤੀਕਿਰਿਆ
ਇਸ ਦੇ ਨਾਲ ਹੀ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਥਰਮਲ ਪਲਾਂਟਾਂ ਦੇ ਦਿੱਤੇ ਬਿਆਨ 'ਤੇ ਵੀ ਰਵਨੀਤ ਬਿੱਟੂ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿਉਂਕਿ ਇਨ੍ਹਾਂ ਥਰਮਲ ਪਲਾਂਟਾਂ 'ਚ ਘਟੀਆ ਕੁਆਲਿਟੀ ਦਾ ਕੋਲਾ ਵਰਤਿਆ ਜਾ ਰਿਹਾ ਹੈ। ਉਨ੍ਹਾਂ ਹਾ ਕਿ ਸੁਨੀਲ ਜਾਖੜ ਇਕ ਸੁਲਝੇ ਹੋਏ ਅਤੇ ਸਮਝਦਾਰ ਆਗੂ ਹਨ ਅਤੇ ਬਿਨਾਂ ਵਜ਼ਨ ਦੀ ਉਹ ਗੱਲ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਇਨ੍ਹਾਂ ਥਰਮਲ ਪਲਾਟਾਂ ਕਰਕੇ ਪ੍ਰਦੂਸ਼ਣ ਫੈਲ ਰਿਹਾ ਹੈ ਅਤੇ ਇਹ ਲੋਕਾਂ ਦੀ ਮੌਤ ਦਾ ਸਬੱਬ ਬਣ ਰਹੇ ਹਨ।


author

Babita

Content Editor

Related News