''ਬ੍ਰੇਕਫਾਸਟ'' ''ਤੇ ਪਾਂਡੇ ਦੀ ਨਾਰਾਜ਼ਗੀ ਦੂਰ ਕਰਨ ਪੁੱਜੇ ਬਿੱਟੂ
Wednesday, Apr 10, 2019 - 12:17 PM (IST)

ਲੁਧਿਆਣਾ (ਨਰਿੰਦਰ) : ਲੁਧਿਆਣਾ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਚੱਲ ਰਹੇ ਵਿਧਾਇਕ ਰਾਕੇਸ਼ ਪਾਂਡੇ ਨੂੰ ਮਨਾਉਣ ਲਈ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਉਨ੍ਹਾਂ ਦੇ ਘਰ ਨਾਸ਼ਤੇ 'ਤੇ ਪਹੁੰਚੇ। ਇਸ ਮੌਕੇ ਰਵਨੀਤ ਬਿੱਟੂ ਨੇ ਰਾਕੇਸ਼ ਪਾਂਡੇ ਨੂੰ ਪਿਤਾ ਬਰਾਬਰ ਕਿਹਾ ਅਤੇ ਉੱਥੇ ਹੀ ਰਾਕੇਸ਼ ਪਾਂਡੇ ਨੇ ਵੀ ਪਾਰਟੀ ਨਾਲ ਨਾਰਾਜ਼ਗੀ ਦੀਆਂ ਖਬਰਾਂ ਤੋਂ ਇਨਕਾਰ ਕੀਤਾ।
ਦੱਸ ਦੇਈਏ ਕਿ ਰਾਕੇਸ਼ ਪਾਂਡੇ 6 ਵਾਰ ਵਿਧਾਇਕ ਰਹਿ ਚੁੱੱਕੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਵਿਧਾਇਕ ਰਾਕੇਸ਼ ਪਾਂਡੇ ਨੂੰ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਕੇਸ਼ ਪਾਂਡੇ ਪਾਰਟੀ ਦੇ ਪੁਰਾਣੇ ਨੇਤਾ ਹਨ ਅਤੇ ਉਨ੍ਹਾਂ ਨੂੰ ਕਿਸੇ ਨਾਲ ਨਾਰਾਜ਼ਗੀ ਨਹੀਂ ਹੈ।