ਰਵਿੰਦਰ ਨਾਥ ਟੈਗੋਰ ਦੇ ਨਾਂ ''ਤੇ ਚਲਾਈ ਜਾਵੇਗੀ ਜੇਲ ''ਚ ''ਲਾਈਬ੍ਰੇਰੀ''

05/06/2019 12:22:12 PM

ਚੰਡੀਗੜ੍ਹ (ਸੰਦੀਪ) : ਜੇਲ 'ਚ ਬੰਦ ਕੈਦੀਆਂ ਨੂੰ ਚੰਗੇ ਕੰਮ ਕਰਨ ਲਈ ਉਤਸ਼ਾਹਿਤ ਕਰਨ ਦੀ ਆਪਣੀ ਯੋਜਨਾ ਤਹਿਤ ਜੇਲ ਅਥਾਰਟੀ ਇੱਥੇ ਸਥਿਤ ਲਾਈਬ੍ਰੇਰੀ ਦਾ ਨਾਂ ਪ੍ਰਸਿੱਧ ਲੇਖਕ ਰਵਿੰਦਰ ਨਾਥ ਟੈਗੋਰ ਦੇ ਨਾਂ 'ਤੇ ਰੱਖਣ ਜਾ ਰਹੀ ਹੈ। ਇਸ ਯੋਜਨਾ ਤਹਿਤ ਇੱਥੇ ਸਥਿਤ ਲਾਈਬ੍ਰੇਰੀ ਦਾ ਨਾਂ ਹੁਣ ਜੇਲ ਲਾਈਬ੍ਰੇਰੀ ਤੋਂ ਬਦਲ ਕੇ 'ਰਵਿੰਦਰ ਨਾਥ ਟੈਗੋਰ ਲਾਈਬ੍ਰੇਰੀ' ਰੱਖੇ ਜਾਣ ਦੀ ਯੋਜਨਾ ਹੈ, ਜਿਸ ਨਾਲ ਕੈਦੀ ਇਸ ਪ੍ਰਸਿੱਧ ਸਾਹਿਤਕਾਰ ਤੇ ਲੇਖਕ ਦੇ ਨਾਂ ਤੋਂ ਪ੍ਰੇਰਿਤ ਹੋ ਕੇ ਜੀਵਨ 'ਚ ਦੇਸ਼ ਤੇ ਸਮਾਜ ਲਈ ਚੰਗੇ ਕੰਮ ਕਰਨ ਲਈ ਉਤਸ਼ਾਹਿਤ ਹੋ ਸਕਣ ਤੇ ਲਾਈਬ੍ਰੇਰੀ 'ਚ ਪੜ੍ਹਨ ਵਾਲੇ ਕੈਦੀ ਜੇਲ 'ਚ ਰਹਿੰਦੇ ਹੋਏ ਅਤੇ ਜੇਲ 'ਚ ਰਹਿੰਦੇ ਹੋਏ ਅਤੇ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਜੀਵਨ 'ਚ ਚੰਗੇ ਕੰਮ ਕਰ ਕੇ ਦੇਸ਼ ਲਈ ਆਪਣਾ ਯੋਗਦਾਨ ਦੇ ਸਕਣ।


Babita

Content Editor

Related News