ਰਾਵੀ ਦਰਿਆ ਦਾ ਕਹਿਰ ਲਗਾਤਾਰ ਜਾਰੀ, ਸਕੂਲਾਂ 'ਚ ਨਹੀਂ ਪਹੁੰਚ ਸਕੇ ਅਧਿਆਪਕ ਤੇ ਵਿਦਿਆਰਥੀ, ਹੋਈ ਛੁੱਟੀ

Monday, Aug 25, 2025 - 01:21 PM (IST)

ਰਾਵੀ ਦਰਿਆ ਦਾ ਕਹਿਰ ਲਗਾਤਾਰ ਜਾਰੀ, ਸਕੂਲਾਂ 'ਚ ਨਹੀਂ ਪਹੁੰਚ ਸਕੇ ਅਧਿਆਪਕ ਤੇ ਵਿਦਿਆਰਥੀ, ਹੋਈ ਛੁੱਟੀ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਪਹਾੜਾਂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਾਣੀ ਦਾ ਪੱਧਰ ਕਾਫੀ ਹੱਦ ਤੱਕ ਵੱਧ ਗਿਆ ਸੀ। ਇਸ ਦੌਰਾਨ ਬੀਤੇ ਦਿਨ ਫਿਰ 2 ਲੱਖ 70 ਕਿਊਸਿਕ ਪਾਣੀ ਰਾਵੀ ਦਰਿਆ 'ਚ ਛੱਡਿਆ ਗਿਆ, ਜਿਸ ਕਾਰਨ ਪਾਣੀ ਪੱਧਰ ਹੋਰ ਵੀ ਵੱਧ ਗਿਆ ਹੈ।

ਇਹ ਵੀ ਪੜ੍ਹੋ- ਰੁੜ ਸਕਦੈ ਚੱਕੀ ਪੁਲ! ਆਵਾਜਾਈ ਰੋਕੀ, ਰਸਤੇ ਹੋਏ ਡਾਇਵਰਟ

ਜਾਣਕਾਰੀ ਮੁਤਾਬਕ ਪਾਰਲੇ ਪਾਸੇ ਵੱਸੇ 7 ਪਿੰਡਾਂ ਨੂੰ ਜਾਣ ਆਉਣ ਦੀ ਰਾਵੀ ਦਰਿਆ ਦੇ ਮਕੌੜਾ ਪੱਤਣ 'ਤੇ ਕਿਸ਼ਤੀ ਦੀ ਸਹੂਲਤ ਵੀ ਬੰਦ ਕਰ ਦਿੱਤੀ ਗਈ ਹੈ । ਇੱਥੋਂ ਤੱਕ ਕਿ ਪਾਣੀ ਨੇੜਲੇ ਖੇਤਾਂ 'ਚ ਵੀ ਪਹੁੰਚ ਗਿਆ ਹੈ, ਜਿਸ ਕਾਰਨ 7 ਪਿੰਡਾਂ ਦਾ ਲਿੰਕ ਟੁੱਟ ਗਿਆ ਹੈ। ਦੱਸ ਦੇਈਏ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਸਕੂਲਾਂ 'ਚ ਵਿਦਿਆਰਥੀ ਅਤੇ ਅਧਿਆਪਕ ਨਹੀਂ ਪਹੁੰਚ ਸਕੇ, ਜਿਸ ਕਾਰਨ ਅੱਜ ਇਸ ਇਕਾਲੇ ਦੇ ਸਕੂਲਾਂ 'ਚ ਛੁੱਟੀ ਕਰਨੀ ਪਈ।

ਇਹ ਵੀ ਪੜ੍ਹੋ- ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਜਲਾਲੀਆ ਦਰਿਆ ਦਾ ਕਹਿਰ, 30 ਪਿੰਡ ਹੋਏ ਪ੍ਰਭਾਵਿਤ

ਜ਼ਿਕਰਯੋਗ ਹੈ ਕਿ ਰਾਵੀ ਦਰਿਆ 'ਚ ਪਾਣੀ ਵਧਣ ਸਬੰਧੀ ਜਦ ਐਸਡੀਐਮ ਦੀਨਾਨਗਰ ਜਸਪਿੰਦਰ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦਰਿਆ ਦੇ ਨੇੜਲੇ ਇਲਾਕਿਆਂ 'ਚ ਅਲਰਟ ਕਰ ਦਿੱਤਾ ਗਿਆ ਹੈ ਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਿਨਾਂ ਕਿਸੇ ਕੰਮਕਾਰ ਦੇ ਦਰਿਆ ਵਾਲੀ ਸਾਈਡ ਵੱਲ ਨਾ ਜਾਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ 'ਤੇ ਪਲ ਪਲ ਦੀ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 27 ਤਰੀਖ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News