''ਕੈਪਟਨ'' ਬਾਰੇ ਕਾਂਗਰਸੀ ਆਗੂ ਸੁਪ੍ਰਿਆ ਦੇ ਬਿਆਨ ''ਤੇ ਰਵੀਨ ਠੁਕਰਾਲ ਦਾ ਟਵੀਟ, ਕਹੀ ਇਹ ਗੱਲ

Thursday, Sep 23, 2021 - 04:31 PM (IST)

''ਕੈਪਟਨ'' ਬਾਰੇ ਕਾਂਗਰਸੀ ਆਗੂ ਸੁਪ੍ਰਿਆ ਦੇ ਬਿਆਨ ''ਤੇ ਰਵੀਨ ਠੁਕਰਾਲ ਦਾ ਟਵੀਟ, ਕਹੀ ਇਹ ਗੱਲ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਕਾਂਗਰਸੀ ਆਗੂ ਸੁਪ੍ਰਿਆ ਦੇ ਬਿਆਨ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਰਵੀਨ ਠੁਕਰਾਲ ਨੇ ਕਿਹਾ ਹੈ ਕਿ ਹਾਂ ਸਿਆਸਤ 'ਚ ਗੁੱਸੇ ਲਈ ਕੋਈ ਥਾਂ ਨਹੀਂ ਹੈ ਪਰ ਕਾਂਗਰਸ 'ਚ ਬੇਇੱਜ਼ਤੀ ਦੀ ਥਾਂ ਹੈ?

ਇਹ ਵੀ ਪੜ੍ਹੋ : ਪੰਜਾਬ ਵਜ਼ਾਰਤ 'ਚ ਜਲਦ ਬਦਲਾਅ ਸੰਭਵ, ਕੁੱਝ ਮੰਤਰੀਆਂ ਦੀ ਛਾਂਟੀ ਸਣੇ ਇਨ੍ਹਾਂ ਵਿਧਾਇਕਾਂ ਨੂੰ ਮਿਲ ਸਕਦੀ ਹੈ ਜਗ੍ਹਾ

PunjabKesari

ਦੱਸਣਯੋਗ ਹੈ ਕਿ ਬੀਤੇ ਦਿਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਸੀ ਕਿ ਸਿਆਸਤ 'ਚ ਗੁੱਸੇ ਅਤੇ ਈਰਖਾ ਦੀ ਕੋਈ ਥਾਂ ਨਹੀਂ ਹੁੰਦੀ ਅਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਪਾਰਟੀ ਛੱਡਣਾ ਚਾਹੁੰਦੇ ਹਨ ਤਾਂ ਉਹ ਇਸ ਬਾਰੇ ਕੀ ਕਹਿ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਹੋਣਗੇ 'ਦੀਪਇੰਦਰ ਸਿੰਘ ਪਟਵਾਲੀਆ'

ਇਹ ਵੀ ਦੱਸ ਦੇਈਏ ਕਿ ਕੈਪਟਨ ਨੇ ਬੀਤੇ ਦਿਨੀਂ ਕਿਹਾ ਸੀ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਵੀ ਕੀਮਤ 'ਤੇ ਮੁੱਖ ਮੰਤਰੀ ਨਹੀਂ ਬਣਨ ਦੇਣਗੇ ਅਤੇ ਉਨ੍ਹਾਂ ਖ਼ਿਲਾਫ਼ ਮਜ਼ਬੂਤ ਉਮੀਦਵਾਰ ਖੜ੍ਹਾ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News